ਪੁਲਸ ਵੱਲੋਂ ਰੇਹੜੀ ਚਾਲਕ ਤੋਂ 180 ਨਸ਼ੀਲੀਆਂ ਗੋਲੀਆਂ ਬਰਾਮਦ

12/03/2020 5:01:07 PM

ਨਾਭਾ (ਜੈਨ) : ਸਥਾਨਕ ਪੁਲਸ ਵੱਲੋਂ ਇਕ ਰੇਹੜੀ ਚਾਲਕ ਪਾਸੋਂ 180 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੇ ਜਾਣ ਦੀ ਸੂਚਨਾ ਮਿਲੀ ਹੈ। ਸਹਾਇਕ ਥਾਣੇਦਾਰ ਹਰਜਿੰਦਰ ਲਾਲ ਨੇ ਨਜੀਰ ਮੁਹੰਮਦ ਪੁੱਤਰ ਹਸਨ ਮੁਹੰਮਦ ਵਾਸੀ ਕਰਤਾਰ ਕਾਲੋਨੀ ਨਾਭਾ ਨੂੰ ਗ੍ਰਿਫ਼ਤਾਰ ਕਰਕੇ 180 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਪੁਲਸ ਅਨੁਸਾਰ ਇਕ ਰੇਹੜੀ ਚਾਲਕ ਅੰਡਿਆਂ ਦੀ ਰੇਹੜੀ ਇੱਥੇ ਚੌਧਰੀਮਾਜਰਾ ਨੇੜੇ ਲਾਉਂਦਾ ਹੈ। ਰੇਹੜੀ ਦੀ ਆੜ ’ਚ ਗੋਲੀਆਂ ਵੇਚਦਾ ਹੈ।

ਪੁਲਸ ਨੇ ਸਦਰ ਥਾਣਾ 'ਚ ਇਸ ਵਿਅਕਤੀ ਖ਼ਿਲਾਫ਼ ਐਨ. ਡੀ. ਪੀ. ਐਸ. ਐਕਟ ਅਧੀਨ ਮਾਮਲਾ ਦਰਜ ਕਰ ਲਿਆ ਹੈ ਪਰ ਪੁਲਸ ਜਾਂਚ ਅਧਿਕਾਰੀ ਇਹ ਸਪੱਸ਼ਟ ਨਹੀਂ ਕਰ ਸਕਿਆ ਕਿ ਰੇਹੜੀ ਚਾਲਕ ਨਸ਼ੀਲੀਆਂ ਗੋਲੀਆਂ ਕਿੱਥੋਂ ਲੈ ਕੇ ਆਇਆ ਸੀ।
 


Babita

Content Editor

Related News