ਫਿਲੌਰ ਐੱਸਐੱਸਐੱਫ ਟੀਮ ਦੀ ਮੁਸਤੈਦੀ ਨਾਲ ਹਾਦਸਾਗ੍ਰਸਤ ਹੋਏ ਟਰੱਕ ਦੇ ਜ਼ਖਮੀ ਚਾਲਕ ਨੂੰ ਪਹੁੰਚਾਇਆ ਹਸਪਤਾਲ
Wednesday, Oct 21, 2026 - 02:56 AM (IST)
ਫਿਲੌਰ : ਸੜਕ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਸੜਕ ਹਾਦਸਿਆਂ ਦੌਰਾਨ ਲੋਕਾਂ ਦੀ ਮਦਦ ਕਰਨ ਲਈ ਤਾਇਨਾਤ ਐੱਸਐੱਸਐੱਫ (ਸੜਕ ਸੁਰੱਖਿਆ ਫੋਰਸ) ਟੀਮ ਦੇ ਇੰਚਾਰਜ ਜਸਵਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਪੈਟਰੋਲਿੰਗ ਦੌਰਾਨ ਮੁਸਤੈਦੀ ਦਿਖਾਉਂਦਿਆਂ ਝੋਨੇ ਨਾਲ ਲੱਦੇ ਹਾਦਸਾਗ੍ਰਸਤ ਟਰੱਕ ਦੇ ਜ਼ਖ਼ਮੀ ਚਾਲਕ ਨੂੰ ਤੁਰੰਤ ਸਿਵਲ ਹਸਪਤਾਲ ਫਿਲੌਰ ਪਹੁੰਚਾਇਆ ਅਤੇ ਆਵਾਜਾਈ ਨੂੰ ਸੁਚਾਰੂ ਬਣਾਇਆ। ਜਾਣਕਾਰੀ ਅਨੁਸਾਰ, ਐੱਸਐੱਸਐੱਫ ਦੀ ਟੀਮ ਜਦੋਂ ਇਲਾਕੇ ਵਿੱਚ ਪੈਟਰੋਲਿੰਗ ਕਰ ਰਹੀ ਸੀ ਤਾਂ ਉਨ੍ਹਾਂ ਨੇ ਝੋਨੇ ਨਾਲ ਲੱਦੇ ਇੱਕ ਟਰੱਕ ਨੂੰ ਹਾਦਸਾਗ੍ਰਸਤ ਹਾਲਤ ਵਿੱਚ ਸੜਕ ’ਤੇ ਖੜ੍ਹਾ ਦੇਖਿਆ। ਟਰੱਕ ਚਾਲਕ ਜ਼ਖ਼ਮੀ ਸੀ, ਜਿਸ ਦੌਰਾਨ ਐੱਸਐੱਸਐੱਫ ਦੀ ਟੀਮ ਵੱਲੋਂ ਜ਼ਖ਼ਮੀ ਟਰੱਕ ਚਾਲਕ ਨੂੰ ਬਾਹਰ ਕੱਢਿਆ ਅਤੇ ਪੁੱਛਗਿੱਛ ਦੌਰਾਨ ਟਰੱਕ ਡਰਾਈਵ ਨੇ ਦੱਸਿਆ ਕਿ ਨੀਂਦ ਆਉਣ ਕਾਰਨ ਉਸ ਦਾ ਟਰੱਕ ਅੱਗੇ ਜਾ ਰਹੇ ਕਿਸੇ ਅਣਪਛਾਤੇ ਵਾਹਨ ਨਾਲ ਪਿੱਛੋਂ ਟਕਰਾ ਗਿਆ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ।

ਇਹ ਵੀ ਪੜ੍ਹੋ : ਵਾਲਮਾਰਟ ਸਟੋਰ 'ਤੇ ਹੰਗਾਮਾ, ਗਾਹਕਾਂ ਨੇ ਗਲਤ ਬਿੱਲ ਬਣਾਉਣ ਅਤੇ ਬਦਸਲੂਕੀ ਦੇ ਲਗਾਏ ਦੋਸ਼
ਐੱਸਐੱਸਐੱਫ ਦੀ ਟੀਮ ਨੇ ਬਿਨਾਂ ਕਿਸੇ ਦੇਰੀ ਦੇ ਹਾਦਸਾਗ੍ਰਸਤ ਟਰੱਕ ਦੇ ਪਿੱਛੇ ਕੋਨ ਲਗਾ ਕੇ ਬੈਰੀਕੇਡਿੰਗ ਕੀਤੀ ਤਾਂ ਜੋ ਕਿਸੇ ਹੋਰ ਹਾਦਸੇ ਤੋਂ ਬਚਾਅ ਕੀਤਾ ਜਾ ਸਕੇ। ਇਸ ਤੋਂ ਬਾਅਦ ਜ਼ਖ਼ਮੀ ਚਾਲਕ ਨੂੰ ਸਰਕਾਰੀ ਗੱਡੀ ਰਾਹੀਂ ਸਿਵਲ ਹਸਪਤਾਲ ਫ਼ਿਲੌਰ ਵਿਖੇ ਇਲਾਜ ਲਈ ਪਹੁੰਚਾਇਆ ਗਿਆ। ਇਸ ਉਪਰੰਤ ਕ੍ਰੇਨ ਦੀ ਮਦਦ ਨਾਲ ਹਾਦਸਾਗ੍ਰਸਤ ਟਰੱਕ ਨੂੰ ਸੜਕ ਤੋਂ ਪਾਸੇ ਕਰਵਾਇਆ ਗਿਆ, ਜਿਸ ਨਾਲ ਆਵਾਜਾਈ ਨੂੰ ਮੁੜ ਸੁਚਾਰੂ ਢੰਗ ਨਾਲ ਚਲਾਉਣ ਵਿੱਚ ਮਦਦ ਮਿਲੀ। ਇਸ ਹਾਦਸੇ ਸਬੰਧੀ ਐਮਐਚਸੀ ਫਿਲੌਰ ਨੂੰ ਵੀ ਨੋਟ ਕਰਵਾਇਆ ਗਿਆ। ਐੱਸਐੱਸਐੱਫ ਟੀਮ ਦੀ ਇਸ ਤੁਰੰਤ ਕਾਰਵਾਈ ਨਾਲ ਜ਼ਖ਼ਮੀ ਚਾਲਕ ਨੂੰ ਸਮੇਂ ਸਿਰ ਹਸਪਤਾਲ ਪਹੁੰਚਾਉਣ ਦੇ ਨਾਲ-ਨਾਲ ਸੜਕ ’ਤੇ ਆਵਾਜਾਈ ਨੂੰ ਸੁਰੱਖਿਅਤ ਅਤੇ ਨਿਰਵਿਘਨ ਬਣਾਉਣ ਲਈ ਵੀ ਲੋੜੀਂਦੇ ਕਦਮ ਚੁੱਕੇ ਗਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
