ਪ੍ਰੈਗਾਬਾਲਿਨ 75 ਐੱਮ. ਜੀ. ਤੋਂ ਉੱਪਰ ਵਾਲੇ ਕੈਪਸੂਲ ਅਤੇ ਗੋਲੀਆਂ ’ਤੇ ਪਾਬੰਦੀ

Saturday, Oct 17, 2026 - 10:54 AM (IST)

ਪ੍ਰੈਗਾਬਾਲਿਨ 75 ਐੱਮ. ਜੀ. ਤੋਂ ਉੱਪਰ ਵਾਲੇ ਕੈਪਸੂਲ ਅਤੇ ਗੋਲੀਆਂ ’ਤੇ ਪਾਬੰਦੀ

ਫਿਰੋਜ਼ਪੁਰ (ਪਰਮਜੀਤ, ਕੁਮਾਰ, ਖੁੱਲਰ) : ਐਡੀਸ਼ਨਲ ਜ਼ਿਲ੍ਹਾ ਮੈਜਿਸਟ੍ਰੇਟ ਫਿਰੋਜ਼ਪੁਰ ਡਾ. ਅਮਨਦੀਪ ਕੌਰ ਨੇ ਵਿਸ਼ੇਸ਼ ਹੁਕਮ ਜਾਰੀ ਕਰਦਿਆਂ ਜ਼ਿਲ੍ਹਾ ਫਿਰੋਜ਼ਪੁਰ ’ਚ 75 ਐੱਮ. ਜੀ. ਤੋਂ ਵੱਧ ਫਾਰਮੂਲੇਸ਼ਨ ਵਾਲੀਆਂ ਪ੍ਰੈਗਾਬਾਲਿਨ ਕੈਪਸੂਲ ਅਤੇ ਟੈਬਲੇਟਾਂ ’ਤੇ ਪਾਬੰਦੀ ਲਗਾ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਕੈਮਿਸਟਾਂ ਲਈ ਪ੍ਰੈਗਾਬਾਲਿਨ 75 ਐੱਮ. ਜੀ. ਤੱਕ ਵੇਚੀਆਂ ਗਈਆਂ ਗੋਲੀਆਂ ਅਤੇ ਕੈਪਸੂਲਾਂ ਦਾ ਰਿਕਾਰਡ ਅਤੇ ਖਰੀਦਣ ਤੇ ਵੇਚਣ ਦੇ ਬਿੱਲ ਆਪਣੇ ਕੋਲ ਰੱਖਣੇ ਜ਼ਰੂਰੀ ਹੋਣਗੇ ਅਤੇ ਇਹ ਦਵਾਈ ਡਾਕਟਰ ਦੀ ਪਰਚੀ ਅਨੁਸਾਰ ਉਨੇ ਦਿਨਾਂ ਲਈ ਦਿੱਤੀ ਜਾ ਸਕੇਗੀ, ਜਿੰਨੇ ਦਿਨਾਂ ਲਈ ਡਾਕਟਰ ਨੇ ਮਰੀਜ਼ ਦੀ ਪਰਚੀ ’ਤੇ ਲਿਖੀ ਹੋਵੇਗੀ।

ਇਕ ਹੋਰ ਪਾਬੰਦੀ ਦਾ ਹੁਕਮ ਜਾਰੀ ਕਰਦਿਆਂ ਐਡੀਸ਼ਨਲ ਜ਼ਿਲ੍ਹਾ ਮੈਜਿਸਟ੍ਰੇਟ ਫਿਰੋਜ਼ਪੁਰ ਨੇ ਕਿਹਾ ਹੈ ਕਿ ਕਿਸੇ ਵੀ ਤਰ੍ਹਾਂ ਦੇ ਪਾਬੰਦੀਸ਼ੁਦਾ ਯੰਤਰ ਜੇਲ੍ਹ ਖੇਤਰ ਵਿਚ ਲੈ ਜਾਣ ’ਤੇ ਪਾਬੰਦੀ ਲਗਾ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਜੇਲ੍ਹ ਦੇ ਅੰਦਰ ਕਾਨੂੰਨੀ ਤੌਰ ’ਤੇ ਉੱਚਿਤ, ਲਾਗੂ ਅਤੇ ਪ੍ਰਮਾਣਿਤ ਪ੍ਰਕਿਰਿਆ ਨੂੰ ਛੱਡ ਕੇ ਕੋਈ ਵੀ ਅਜਿਹਾ ਪਦਾਰਥ ਨਹੀਂ ਲਿਜਾਇਆ ਜਾ ਸਕਦਾ ਜਿਸ ’ਤੇ ਪਾਬੰਦੀ ਲੱਗੀ ਹੋਵੇ। ਉਨ੍ਹਾਂ ਦੱਸਿਆ ਕਿ ਇਹ ਆਦੇਸ਼ ਅਗਲੇ ਦੋ ਮਹੀਨੇ ਤੱਕ ਜਾਰੀ ਰਹਿਣਗੇ।
 


author

Babita

Content Editor

Related News