ਰੰਗ ਦਾ ਭਰਿਆ ਟਰਾਲਾ ਪਲਟਿਆ, ਚਾਲਕ ਦਾ ਬਚਾਅ
Wednesday, Oct 14, 2026 - 05:26 PM (IST)
ਬਠਿੰਡਾ (ਸੁਖਵਿੰਦਰ) : ਇੱਥੇ ਘਨੱਈਆ ਚੌਂਕ 'ਚ ਬੀਤੀ ਰਾਤ ਸੰਤੁਲਨ ਵਿਗੜਨ ਕਾਰਨ ਰੰਗ ਦਾ ਭਰਿਆ ਹੋਇਆ ਟਰਾਲਾ ਅਚਾਨਕ ਪਲਟ ਗਿਆ। ਇਸ ਦੌਰਾਨ ਟਰਾਲੇ 'ਚ ਭਰਿਆ ਹੋਇਆ ਰੰਗ ਸੜਕ 'ਤੇ ਡੁੱਲ੍ਹ ਗਿਆ। ਹਾਦਸੇ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ, ਜਦੋਂ ਕਿ ਭਾਰੀ ਮਾਲੀ ਨੁਕਸਾਨ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਉਕਤ ਟਰਾਲਾ ਚਾਲਕ ਲੁਧਿਆਣਾ ਤੋਂ ਬਠਿੰਡਾ ਆ ਰਿਹਾ ਸੀ, ਜਦੋਂ ਹਾਦਸੇ ਦਾ ਸ਼ਿਕਾਰ ਹੋ ਗਿਆ।
ਰਾਹਗੀਰਾਂ ਨੇ ਦੱਸਿਆ ਕਿ ਉਕਤ ਚੌਂਕ 'ਚ ਕਈ ਹਾਦਸੇ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਹਾਈਵੇਅ ਹੋਣ ਕਾਰਨ ਗੱਡੀਆ ਤੇਜ਼ ਰਫ਼ਤਾਰ ਨਾਲ ਆਉਂਦੀਆਂ ਹਨ ਅਤੇ ਇਕਦਮ ਮੋੜਨ ਕਾਰਨ ਸੰਤੁਲਨ ਵਿਗੜਨ ਕਾਰਨ ਪਲਟ ਜਾਂਦੀਆਂ ਹਨ।
