ਮੋਹਾਲੀ ''ਚ ਕਾਂਗਰਸੀ ਆਗੂ ਦੇ ਘਰ ਚੱਲੀਆਂ ਠਾਹ-ਠਾਹ ਗੋਲੀਆਂ
Wednesday, Oct 14, 2026 - 11:16 AM (IST)
ਮੋਹਾਲੀ (ਜਸਬੀਰ ਜੱਸੀ) : ਮੋਹਾਲੀ 'ਚ ਕਾਂਗਰਸ ਪਾਰਟੀ ਦੀ ਸਾਬਕਾ ਕੌਂਸਲਰ ਨੀਤੂ ਚੌਧਰੀ ਦੇ ਘਰ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਅਣਪਛਾਤਿਆਂ ਵੱਲੋਂ 8 ਦੇ ਕਰੀਬ ਫਾਇਰ ਕੀਤੇ ਗਏ, ਜੋ ਕਿ ਘਰ ਦੀਆਂ ਕੰਧਾਂ ਅਤੇ ਮੇਨ ਗੇਟ 'ਤੇ ਲੱਗੇ। ਸੂਚਨਾ ਮਿਲਦੇ ਸਾਰ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੁੱਝ ਸਮੇਂ ਤੋਂ ਗੈਂਗਸਟਰ ਡੋਨੀ ਬਲ ਦੇ ਗੈਂਗ ਵੱਲੋਂ ਧਮਕੀਆਂ ਮਿਲ ਰਹੀਆਂ ਸਨ।
