ਗੋਰਾਇਆ-ਫਿਲੌਰ ਹਾਈਵੇਅ ''ਤੇ ਕਾਰ ਤੇ ਟਿੱਪਰ ਦੀ ਭਿਆਨਕ ਟੱਕਰ, ਮਹਿਲਾ ਦੀ ਹੋਈ ਮੌਤ
Saturday, Sep 12, 2026 - 03:14 PM (IST)
ਜਲੰਧਰ (ਸੋਨੂੰ)- ਗੋਰਾਇਆ-ਫਿਲੌਰ ਹਾਈਵੇਅ 'ਤੇ ਇਕ ਭਿਆਨਕ ਸੜਕ ਹਾਦਸਾ ਵਾਪਰਿਆ। ਮਿਲੀ ਜਾਣਕਾਰੀ ਮੁਤਾਬਕ ਬੱਛੋਵਾਲ ਪਿੰਡ ਨੇੜੇ ਖੜ੍ਹੇ ਟਿੱਪਰ ਟਰੱਕ ਨਾਲ ਇਕ ਕਾਰ ਦੀ ਟੱਕਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਔਰਤ ਦੀ ਮੌਤ ਹੋ ਗਈ। ਲੋਕਾਂ ਨੇ ਸੜਕ ਸੁਰੱਖਿਆ ਫੋਰਸ ਦੀ ਟੀਮ ਨੂੰ ਘਟਨਾ ਬਾਰੇ ਸੂਚਿਤ ਕੀਤਾ। ਸੜਕ ਸੁਰੱਖਿਆ ਫੋਰਸ ਮੌਕੇ 'ਤੇ ਪਹੁੰਚੀ ਅਤੇ ਔਰਤ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਸ ਸਬੰਧ ਵਿਚ ਇੰਚਾਰਜ ਏ. ਐੱਸ. ਆਈ. ਜਸਵਿੰਦਰ ਸਿੰਘ ਨੇ ਦੱਸਿਆ ਕਿ ਬੱਛੋਵਾਲ ਪਿੰਡ ਦੇ ਸਾਹਮਣੇ ਹਾਈਵੇਅ 'ਤੇ ਇਕ ਟਿੱਪਰ ਖੜ੍ਹਾ ਸੀ। ਜਦੋਂ ਡਰਾਈਵਰ ਟਿੱਪਰ 'ਚ ਪਾਣੀ ਪਾ ਰਿਹਾ ਸੀ ਤਾਂ ਜਲੰਧਰ ਤੋਂ ਆ ਰਹੀ ਇਕ ਕਾਰ ਜਿਸ 'ਚ ਇਕ ਬਜ਼ੁਰਗ ਔਰਤ ਅਤੇ ਉਸ ਦੇ ਡਰਾਈਵਰ ਸ਼ਾਮਲ ਸਨ, ਨੇ ਪਿੱਛੇ ਤੋਂ ਖੜ੍ਹੇ ਟਿੱਪਰ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਔਰਤ ਗੰਭੀਰ ਜ਼ਖ਼ਮੀ ਹੋ ਗਈ ਅਤੇ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਵੀ ਪੜ੍ਹੋ: ਜਲੰਧਰ 'ਚ ਵੱਡਾ ਐਨਕਾਊਂਟਰ! ਪੁਲਸ ਦੇ ਬਦਮਾਸ਼ ਵਿਚਾਲੇ ਚੱਲੀਆਂ ਗੋਲ਼ੀਆਂ
ਉਥੇ ਹੀ ਘਟਨਾ ਤੋਂ ਬਾਅਦ ਫਿਲੌਰ ਥਾਣੇ ਦੇ ਏ. ਐੱਸ. ਆਈ. ਧਰਮਿੰਦਰ ਸਿੰਘ ਵੀ ਪਹੁੰਚੇ। ਉਨ੍ਹਾਂ ਦੱਸਿਆ ਕਿ ਹਾਦਸੇ ਵਿਚ 70 ਸਾਲਾ ਔਰਤ ਦੀ ਮੌਤ ਹੋ ਗਈ ਹੈ। ਪੁਲਸ ਦਾ ਕਹਿਣਾ ਹੈ ਕਿ ਡਰਾਈਵਰ ਨਸ਼ੇ 'ਚ ਸੀ ਅਤੇ ਇਸ ਸਮੇਂ ਉਸ ਦਾ ਡਾਕਟਰੀ ਮੁਆਇਨਾ ਕਰਵਾਇਆ ਜਾ ਰਿਹਾ ਹੈ। ਏ. ਐੱਸ. ਆਈ. ਨੇ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਢੁੱਕਵੀਂ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਹੌਂਸਲੇ ਨੂੰ ਸਲਾਮ! 72 ਸਾਲ ਦੀ ਉਮਰ 'ਚ ਵੀ ਦੌੜ ਦਾ ਜਜ਼ਬਾ ਕਾਇਮ, ਮੋਹਨ ਸਿੰਘ ਨੇ ਜਿੱਤੇ ਦੋ ਤਮਗੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
