ਬਠਿੰਡਾ ਮਗਰੋਂ ਗੁਰਦਾਸਪੁਰ ਦੇ ਇਸ ਕਸਬੇ ਦੀਆਂ ਹੱਦਾਂ ’ਤੇ ਲੱਗੇ ਨਸ਼ੇ ਸੰਬੰਧੀ ਬੋਰਡ, ਕਿਹਾ ਬਣਾਵਾਂਗੇ 'ਬੰਦੇ ਦਾ ਪੁੱਤ’

Saturday, Oct 15, 2022 - 07:12 PM (IST)

ਗੁਰਦਾਸਪੁਰ (ਗੁਰਪ੍ਰੀਤ) - ਅੱਜ ਦੇ ਸਮੇਂ ’ਚ ਸ਼ਰੇਆਮ ਵਿੱਕ ਰਿਹਾ ਚਿੱਟੇ ਦਾ ਨਸ਼ਾ ਸਰਕਾਰਾਂ ਅਤੇ ਜਨਤਾ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਨਸ਼ੇ ਤੋਂ ਪਰੇਸ਼ਾਨ ਹੋ ਕੇ ਇਤਿਹਾਸਿਕ ਕਸਬਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਲੋਕਾਂ ਅਤੇ ਨਗਰ ਕੌਂਸਲ ਨੇ ਮਿਲਕੇ ਕਸਬੇ ਨੂੰ ਲਗਦੀਆਂ ਤਿੰਨ ਹੱਦਾਂ ਅਤੇ ਕਸਬੇ ਦੇ ਅੰਦਰ ਨਸ਼ੇ ਨੂੰ ਲੈ ਕੇ ਬੋਰਡ ਲਗਾ ਦਿੱਤੇ ਹਨ। ਲਗਾਏ ਗਏ ਬੋਰਡ ’ਤੇ ਉਨ੍ਹਾਂ ਨੇ ਲਿਖਿਆ ਹੈ ਕਿ ਕਸਬੇ ਦੇ ਅੰਦਰ ਜੇਕਰ ਕੋਈ ਚਿੱਟਾ, ਸਮੈਕ ਅਤੇ ਦੂਸਰੇ ਹੋਰ ਨਸ਼ੇ ਵੇਚਦਾ ਫੜਿਆ ਗਿਆ, ਉਹ ਆਪਣੇ ਆਪ ਦਾ ਖੁਦ ਜ਼ਿੰਮੇਦਾਰ ਹੋਵੇਗਾ। ਨਸ਼ੇ ਦੇ ਮਸਲੇ ਨੂੰ ਲੈ ਕੇ ਨਗਰ ਕੌਂਸਲ ਅਤੇ ਲੋਕਾਂ ਨੇ ਲਿਖਤੀ ਤੌਰ ’ਤੇ ਪੱਤਰ ਪੁਲਸ ਪ੍ਰਸ਼ਾਸਨ ਨੂੰ ਵੀ ਦੇ ਦਿੱਤਾ ਹੈ। 

ਪੜ੍ਹੋ ਇਹ ਵੀ ਖ਼ਬਰ : ਪਾਕਿ ਡਰੋਨਾਂ ਰਾਹੀਂ ਪੰਜਾਬ ’ਚ ਪੁੱਜੇ ਵਿਦੇਸ਼ੀ ਹਥਿਆਰ ਦੇ ਰਹੇ ਨੇ ਖ਼ਤਰਨਾਕ ਸੰਕੇਤ, ਵਾਪਰ ਸਕਦੀ ਹੈ ਕੋਈ ਵਾਰਦਾਤ

ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਪ੍ਰਧਾਨ ਨਵਦੀਪ ਪੰਨੂ ਨੇ ਦੱਸਿਆ ਕਿ ਇਸ ਇਤਿਹਾਸਿਕ ਕਸਬੇ ਦੇ ਅੰਦਰ ਨਸ਼ਾ ਵੱਧ ਮਾਤਰਾ ’ਚ ਵਿੱਕ ਰਿਹਾ ਹੈ। ਨਸ਼ੇ ਦੇ ਜਾਲ ’ਚ ਫਸ ਕੇ ਨੌਜਵਾਨ ਪੀੜ੍ਹੀ ਬਰਬਾਦ ਹੋ ਰਹੀ ਹੈ। ਲੋਕਾਂ ਦੇ ਘਰ ਬਰਬਾਦ ਹੋ ਰਹੇ ਹਨ। ਅਸੀਂ ਇਕ-ਦੋ ਨਸ਼ਾ ਤਸਕਰ ਫੜ ਕੇ ਪੁਲਸ ਨੂੰ ਸੌਂਪੇ ਹਨ, ਜਿਸ ਦੇ ਬਾਵਜੂਦ ਨਸ਼ਾ ਵੇਚਣ ਵਾਲੇ ਲੋਕ ਬਾਜ ਨਹੀਂ ਆ ਰਹੇ। ਉਨ੍ਹਾਂ ਨੇ ਕਿਹਾ ਕਿ ਇਸੇ ਲਈ ਅੱਜ ਅਸੀਂ ਲੋਕਾਂ ਦੇ ਸਹਿਯੋਗ ਨਾਲ ਨਸ਼ੇ ਨੂੰ ਲੈ ਕੇ ਬੋਰਡ ਕਸਬੇ ਦੀਆਂ ਹੱਦਾਂ ਅਤੇ ਕਸਬੇ ਦੇ ਅੰਦਰ ਲਗਾ ਦਿੱਤੇ ਹਨ।

ਪੜ੍ਹੋ ਇਹ ਵੀ ਖ਼ਬਰ : ਗੈਂਗਸਟਰ ਲੰਡਾ ਨੇ ਲਈ ਤਰਨਤਾਰਨ ਦੇ ਕੱਪੜਾ ਵਪਾਰੀ ਦੇ ਕਤਲ ਦੀ ਜ਼ਿੰਮੇਵਾਰੀ, ਨਾਲ ਹੀ ਦਿੱਤੀ ਇਹ ਧਮਕੀ

ਉਨ੍ਹਾਂ ਨੇ ਕਿਹਾ ਕਿ ਅਸੀਂ ਪੁਲਸ ਨੂੰ ਵੀ ਲਿਖਤੀ ਤੌਰ ’ਤੇ ਕਹਿ ਦਿੱਤਾ ਹੈ ਕਿ ਜੇਕਰ ਹੁਣ ਨਸ਼ਾ ਵੇਚਣ ਵਾਲੇ ਬਾਜ਼ ਨਾ ਆਏ ਤਾਂ ਫਿਰ ਅਸੀਂ ਮੁਖਬੀਰ ਛੱਡ ਰੱਖੇ ਹਨ। ਅਸੀਂ ਨਸ਼ਾ ਵੇਚਣ ਵਾਲੇ ਲੋਕਾਂ ਨੂੰ ਫੜ ਕੇ ਪਹਿਲਾਂ "ਬੰਦੇ ਦਾ ਪੁੱਤ" ਆਪ ਬਣਾਵਾਂਗੇ ਫਿਰ ਪੁਲਸ ਦੇ ਹਵਾਲੇ ਕਰਾਂਗਾ। ਉਨ੍ਹਾਂ ਨੇ ਕਿਹਾ ਕਿ ਅਸੀਂ ਉਕਤ ਬੋਰਡਾਂ ’ਤੇ ਇਹ ਵੀ ਲਿਖਿਆ ਹੈ ਕਿ ਨਸ਼ਾ ਵੇਚਣ ਅਤੇ ਖਰੀਦਣ ਵਾਲੇ ਦੀ ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ ਅਤੇ ਉਸ ਨੂੰ ਵਾਜਿਬ ਇਨਾਮ ਵੀ ਦਿੱਤਾ ਜਾਵੇਗਾ।

ਪੜ੍ਹੋ ਇਹ ਵੀ ਖ਼ਬਰ : ਬਿਜਲੀ ਬੰਦ ਹੋਣ ਤੋਂ ਪਹਿਲਾਂ ਫੋਨ 'ਤੇ ਆਵੇਗਾ SMS, ਪੰਜਾਬ ਦੇ ਇਸ ਸ਼ਹਿਰ 'ਚ ਸ਼ੁਰੂ ਹੋਇਆ ਪ੍ਰੋਜੈਕਟ


rajwinder kaur

Content Editor

Related News