ਜਲੰਧਰ 'ਚ ਨਸ਼ੇੜੀਆਂ ਦੀ ਸ਼ਰਮਨਾਕ ਹਰਕਤ, ਕੁੜੀ ਨੂੰ ਰਸਤੇ 'ਚ ਰੋਕ ਜ਼ਬਰਸਤੀ ਟੀਕਾ ਲਾਉਣ ਦੇ ਲੱਗੇ ਦੋਸ਼

Monday, Jul 24, 2023 - 06:23 PM (IST)

ਜਲੰਧਰ 'ਚ ਨਸ਼ੇੜੀਆਂ ਦੀ ਸ਼ਰਮਨਾਕ ਹਰਕਤ, ਕੁੜੀ ਨੂੰ ਰਸਤੇ 'ਚ ਰੋਕ ਜ਼ਬਰਸਤੀ ਟੀਕਾ ਲਾਉਣ ਦੇ ਲੱਗੇ ਦੋਸ਼

ਜਲੰਧਰ (ਸੋਨੂੰ, ਸ਼ੋਰੀ)- ਜਲੰਧਰ ਸ਼ਹਿਰ 'ਚ ਨਸ਼ੇੜੀਆਂ ਦਾ ਇਕ ਅਜੀਬ ਕਾਰਨਾਮਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਜਨਕ ਨਗਰ ਵਿੱਚ ਕੁੱਤਾ ਘੁਮਾਉਣ ਨਿਕਲੀ ਇਕ ਕੁੜੀ ਨੂੰ ਨਸ਼ੇ ਦੇ ਟੀਕੇ ਲਗਾ ਰਹੇ ਨੌਜਵਾਨਾਂ ਨੇ ਫੜ ਲਿਆ। ਇਸ ਦੌਰਾਨ ਕੁੜੀ ਨੂੰ ਜ਼ਬਰਦਸਤੀ ਨਸ਼ੇ ਦੇ ਟੀਕਾ ਲਗਾਉਣ ਦੇ ਦੋਸ਼ ਲਗਾਏ ਗਏ ਹਨ। ਜਦੋਂ ਲੜਕੀ ਉਨ੍ਹਾਂ ਦੇ ਚੁੰਗਲ ਤੋਂ ਪਿੱਛਾ ਛੁਡਵਾ ਕੇ ਘਰ ਪਹੁੰਚੀ ਤਾਂ ਉਹ ਬਹੁਤ ਡਰੀ ਹੋਈ ਸੀ। ਉਸ ਨੇ ਪਰਿਵਾਰ ਨੂੰ ਨਸ਼ੇੜੀਆਂ ਦੀਆਂ ਸਾਰੀਆਂ ਕਰਤੂਤਾਂ ਦੱਸੀਆਂ।

PunjabKesari

ਇਸ ਤੋਂ ਬਾਅਦ ਮੁਹੱਲੇ ਦੇ ਲੋਕਾਂ ਨੇ ਦੋ ਨਸ਼ੇੜੀ ਨੌਜਵਾਨਾਂ ਨੂੰ ਘੇਰ ਲਿਆ ਅਤੇ ਪੁਲਸ ਹਵਾਲੇ ਕਰ ਦਿੱਤਾ। ਜਨਕ ਨਗਰ ਦੇ ਵਸਨੀਕਾਂ ਨੇ ਦੱਸਿਆ ਕਿ ਇਥੇ ਹਾਲਾਤ ਬਹੁਤ ਖ਼ਰਾਬ ਹਨ। ਆਟੋ ਵਿੱਚ ਸਵਾਰ ਹੋ ਕੇ ਨੌਜਵਾਨ 10-10 ਜਾਂ 12-12 ਦੀਆਂ ਟੋਲੀਆਂ ਵਿੱਚ ਆਉਂਦੇ ਹਨ ਅਤੇ ਖੁੱਲ੍ਹੇਆਮ ਚਿੱਟੇ ਦਾ ਨਸ਼ਾ ਕਰਦੇ ਹਨ। ਉਹ ਕਈ ਵਾਰ ਪੁਲਸ ਨੂੰ ਵੀ ਦੱਸ ਚੁੱਕੇ ਹਨ ਪਰ ਕੋਈ ਕਾਰਵਾਈ ਨਹੀਂ ਹੋਈ। ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਨਸ਼ੇ ਦੇ ਆਦੀ ਨੌਜਵਾਨਾਂ ਨੇ ਜਿਸ ਕੁੜੀ ਨਾਲ ਅਜਿਹੀ ਹਰਕਤ ਕੀਤੀ ਉਸ ਨੇ ਦੱਸਿਆ ਕਿ ਇਕ ਨੌਜਵਾਨ ਨੇ ਉਸ ਦੀ ਬਾਂਹ ਮਰੋੜੀ ਅਤੇ ਦੂਜੇ ਨੇ ਉਸ ਦੀ ਬਾਂਹ ਵਿਚ ਟੀਕਾ ਲਗਾਇਆ। ਦੋਵਾਂ ਦੇ ਮੂੰਹ ਬੰਨ੍ਹੇ ਹੋਏ ਸਨ। ਕੁੜੀ ਬੜੀ ਮੁਸ਼ਕਿਲ ਨਾਲ ਉਨ੍ਹਾਂ ਦੇ ਚੁੰਗਲ ਤੋਂ ਭੱਜੀ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਉਕਤ ਨੌਜਵਾਨ ਉਸ ਨੂੰ ਭਜਾ ਕੇ ਲੈ ਜਾਣ ਦੀ ਕੋਸ਼ਿਸ਼ ਕਰ ਰਹੇ ਸਨ।

PunjabKesari

ਇਹ ਵੀ ਪੜ੍ਹੋ-  ਨਿਹੰਗਾਂ ਵੱਲੋਂ ਅਗਵਾ ਕੀਤੇ ਸੋਨੂੰ-ਜੋਤੀ ਦੇ ਮਾਮਲੇ 'ਚ ਨਵਾਂ ਮੋੜ, ਲਿਵ-ਇਨ-ਰਿਲੇਸ਼ਨਸ਼ਿਪ ਸਣੇ ਹੋਏ ਕਈ ਵੱਡੇ ਖ਼ੁਲਾਸੇ

ਉਥੇ ਹੀ ਇਸ ਮਾਮਲੇ ਸਬੰਧੀ ਡੀ. ਸੀ. ਪੀ. ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਉਨ੍ਹਾਂ ਇਸ ਸਬੰਧੀ ਡੀ. ਐੱਸ. ਪੀ. ਪੱਛਮੀ ਨਾਲ ਸੰਪਰਕ ਕੀਤਾ ਹੈ ਤਾਂ ਉਨ੍ਹਾਂ ਦੱਸਿਆ ਕਿ ਅਜਿਹਾ ਕੋਈ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ। ਫਿਰ ਵੀ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। ਉਥੇ ਹੀ ਡਿਊਟੀ ਅਫ਼ਸਰ ਸਬ-ਇੰਸਪੈਕਟਰ ਨਰਿੰਦਰ ਮੋਹਨ ਦਾ ਕਹਿਣਾ ਹੈ ਕਿ ਲੜਕੀ ਨੂੰ ਕਾਬੂ ਨਹੀਂ ਕੀਤਾ ਗਿਆ ਸੀ। ਮੋਬਾਇਲ ਖੋਹਣ ਦੀ ਹੀ ਕੋਸ਼ਿਸ਼ ਕੀਤੀ ਹੈ। 

PunjabKesari

ਇਹ ਵੀ ਪੜ੍ਹੋ-  ਫਿਲੌਰ 'ਚ ਵੱਡੀ ਵਾਰਦਾਤ, ਲਾਡੋਵਾਲ ਟੋਲ ਪਲਾਜ਼ਾ ਦੇ ਮੈਨੇਜਰ ਤੋਂ ਲੁੱਟੀ 23 ਲੱਖ ਦੀ ਨਕਦੀ

PunjabKesari

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News