ਸ਼ਨੀਧਾਮ ਨੇੜੇ ਅੱਧੀ ਰਾਤ ਨੂੰ ਨਸ਼ੇੜੀਆਂ ਦੀ ਹੁੱਲੜਬਾਜ਼ੀ! ਰੋਕਣ ਵਾਲਿਆਂ 'ਤੇ ਕੀਤਾ ਹਮਲਾ

Tuesday, May 28, 2024 - 08:56 AM (IST)

ਸ਼ਨੀਧਾਮ ਨੇੜੇ ਅੱਧੀ ਰਾਤ ਨੂੰ ਨਸ਼ੇੜੀਆਂ ਦੀ ਹੁੱਲੜਬਾਜ਼ੀ! ਰੋਕਣ ਵਾਲਿਆਂ 'ਤੇ ਕੀਤਾ ਹਮਲਾ

ਲੁਧਿਆਣਾ (ਵਰਮਾ): ਥਾਣਾ ਡਵੀਜ਼ਨ ਨੰਬਰ 3 ਦੇ ਅਧੀਨ ਆਉਂਦੇ ਹਰਬੰਸਪੁਰਾ ਨੇੜੇ ਪਿੱਪਲ ਵਾਲਾ ਸ਼ਿਵਾਲਾ, ਸੂਰਜ ਪੁੱਤਰ ਸ਼ਨੀਧਾਮ ਨੇੜੇ ਰਾਤ 1 ਵਜੇ ਦੇ ਕਰੀਬ 10 ਦੇ ਕਰੀਬ ਮੁੰਡਿਆਂ ਨੇ ਹੁਸ਼ਿਆਰਪੁਰ ਚਾਟ ਭੰਡਾਰ ਦੀ ਮਾਲਕ ਸ਼ੋਭਾ ਅਤੇ ਉਸ ਦੇ ਪੁੱਤਰ ਸ਼ੰਕਰ ਨੂੰ ਤੇਜ਼ਧਾਰ ਹਥਿਆਰਾਂ ਅਤੇ ਇੱਟਾਂ ਨਾਲ ਹਮਲਾ ਕਰ ਕੇ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਸ਼ੋਭਾ ਨੂੰ ਜ਼ਖ਼ਮੀ ਹਾਲਤ ਵਿਚ ਸੀ.ਐੱਮ.ਸੀ. ਹਸਪਤਾਲ ਅਤੇ ਸ਼ੰਕਰ ਨੂੰ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਸ਼ੋਭਾ ਸੀ.ਐੱਮ.ਸੀ. ਹਸਪਤਾਲ ਵਿਚ ਜ਼ਿੰਦਗੀ ਤੇ ਮੌਤ ਵਿਚਾਲੇ ਜੂਝ ਰਹੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਉਸ ਦੀਆਂ ਅੱਖਾਂ ਦੀ ਰੌਸ਼ਨੀ ਵੀ ਜਾ ਸਕਦੀ ਹੈ। 

ਇਹ ਖ਼ਬਰ ਵੀ ਪੜ੍ਹੋ - ਲੋਕ ਸਭਾ ਚੋਣਾਂ 2024: ਪੰਜਾਬ 'ਚ ਇਸ ਦਿਨ ਬੰਦ ਹੋ ਜਾਵੇਗਾ ਚੋਣ ਪ੍ਰਚਾਰ, ਹੋਰ ਪਾਬੰਦੀਆਂ ਵੀ ਹੋਣਗੀਆਂ ਲਾਗੂ

ਜਾਣਕਾਰੀ ਮੁਤਾਬਕ ਕੁਝ ਨੌਜਵਾਨ ਨਸ਼ੇ ਦੀ ਹਾਲਤ ਵਿਚ ਇਨ੍ਹਾਂ ਦੇ ਘਰ ਦੇ ਬਾਹਰ ਹੁੱਲੜਬਾਜ਼ੀ ਕਰ ਰਹੇ ਸਨ। ਜਦੋਂ ਸ਼ੰਕਰ ਨੇ ਉਨ੍ਹਾਂ ਨੂੰ ਰੋਕਿਆ ਤਾਂ ਉਨ੍ਹਾਂ ਨੇ ਗਲੀ ਵਿਚ ਪਈਆਂ ਇੱਟਾਂ ਨਾਲ ਇਨ੍ਹਾਂ 'ਤੇ ਹਮਲਾ ਕਰ ਦਿੱਤਾ। ਇੰਨਾ ਹੀ ਨਹੀਂ ਇਨ੍ਹਾਂ ਮੁੰਡਿਆਂ ਨੇ ਘਰ ਦੇ ਬਾਹਰ ਖੜ੍ਹੀਆਂ ਇਨ੍ਹਾਂ ਦੀਆਂ ਗੱਡੀਆਂ ਦੇ ਸ਼ੀਸ਼ੇ ਵੀ ਪੱਥਰ ਮਾਰ ਕੇ ਤੋੜ ਦਿੱਤੇ ਤੇ ਆਪਣਾ ਇਕ ਮੋਟਰਸਾਈਕਲ ਛੱਡ ਕੇ ਭੱਜ ਗਏ। 

PunjabKesari

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀ ਸੱਥ ’ਚ ਖ਼ੂਨੀ ਵਾਰਦਾਤ! ਸ਼ਰੇਆਮ ਕੀਤਾ ਨੌਜਵਾਨ ਦਾ ਕਤਲ

ਮੁਹੱਲਾ ਵਾਸੀਆਂ ਨੇ ਪੁਲਸ ਨੂੰ ਫ਼ੋਨ ਕੀਤਾ ਅਤੇ ਮੌਕੇ 'ਤੇ ਪਹੁੰਚੀ ਪੁਲਸ ਟੀਮ ਨੇ ਇਕ ਨਸ਼ੇੜੀ ਮੁੰਡੇ ਦੇ ਮੋਟਰਸਾਈਕਲ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਹੁੱਲੜਬਾਜ਼ੀ ਕਰਨ ਵਾਲੇ 2 ਮੁੰਡੇ ਹਰਬੰਸ ਪੁਰਾ ਦੇ ਅਤੇ ਉਨ੍ਹਾਂ ਦਾ ਮੁਖੀ ਨਿਊ ਹਰਬੰਸਪੁਰਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਬਾਕੀ ਮੁੰਡਿਆਂ ਦੀ ਫ਼ਿਲਹਾਲ ਪਛਾਣ ਨਹੀਂ ਹੋ ਸਕੀ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News