ਨਸ਼ੇ ਵਿਰੁੱਧ ਪਿੰਡ ਦੌਲੇਵਾਲ ਦੇ ਨੌਜਵਾਨਾਂ ਨੇ ਚੁੱਕੀਆਂ ਡਾਂਗਾਂ (ਦੇਖੋ ਵੀਡੀਓ)

07/12/2018 4:00:13 PM

ਮੋਗਾ(ਬਿਊਰੋ)—ਮੋਗਾ ਦੇ ਪਿੰਡ ਦੌਲੇਵਾਲ ਵਿਚ ਇਕ ਨੌਜਵਾਨ ਦੀ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਪਿੰਡ 'ਚ ਨਸ਼ਾ ਲੈਣ ਆਇਆ ਸੀ, ਜਿਸ ਨੂੰ ਪਹਿਰਾ ਦੇ ਰਹੇ ਪਿੰਡ ਵਾਸੀਆਂ ਨੇ ਫੜ ਲਿਆ ਅਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਦਰਅਸਲ ਨਸ਼ੇ ਦੇ ਨਾਂ ਤੋਂ ਬਦਨਾਮ ਦੌਲੇਵਾਲ ਪਿੰਡ ਦੇ ਲੋਕਾਂ ਨੇ ਇਕਜੁੱਟ ਹੋ ਕੇ ਇਸ ਪਿੰਡ 'ਚੋਂ ਨਸ਼ੇ ਨੂੰ ਖਤਮ ਕਰਨ ਦਾ ਪ੍ਰਣ ਲਿਆ ਹੈ।
ਹੱਥਾਂ 'ਚ ਡਾਂਗਾਂ ਫੜੀ ਖੜ੍ਹੇ ਇਨ੍ਹਾਂ ਨੌਜਵਾਨਾਂ ਨੇ ਬਾਬਾ ਮਹਿਤਾਬ ਸਿੰਘ ਵੈਲਫੇਅਰ ਕਲੱਬ ਬਣਾਇਆ ਹੈ। ਇਸ ਕਲੱਬ ਦੇ ਮੈਂਬਰ 17 ਘੰਟੇ ਪਿੰਡ 'ਚ ਪਹਿਰਾ ਦੇ ਰਹੇ ਹਨ ਅਤੇ ਹਰ ਆਉਣ-ਜਾਣ ਵਾਲੇ ਲੋਕਾਂ ਤੋਂ ਪੁੱਛ ਪੜਤਾਲ ਕਰ ਰਹੇ ਹਨ ਅਤੇ ਜੋ ਕੋਈ ਵੀ ਨਸ਼ਾ ਲੈਣ ਆਉਂਦਾ ਹੈ ਉਨ੍ਹਾਂ ਦੀ ਕੁੱਟਮਾਰ ਕਰ ਕੇ ਉਨ੍ਹਾਂ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ। ਇਸ ਦੇ ਨਾਲ ਹੀ ਪਿੰਡ ਦੇ ਅੰਦਰ ਅਤੇ ਬਾਹਰ ਪੁਲਸ ਦੀ ਵੀ ਤਾਇਨਾਤੀ ਕੀਤੀ ਗਈ ਹੈ। ਪੁਲਸ ਨੇ ਹੁਣ ਤੱਕ 6 ਮਾਮਲੇ ਦਰਜ ਕੀਤੇ ਹਨ ਜਦੋਂਕਿ 10 ਤੋਂ 12 ਨੌਜਵਾਨਾਂ ਨੂੰ ਨਸ਼ਾ ਛੁਡਾਓ ਕੇਂਦਰ ਵਿਚ ਭਰਤੀ ਕਰਾਇਆ ਗਿਆ ਹੈ। ਭਾਵੇਂ ਹੀ ਕਾਨੂੰਨ ਨੂੰ ਹੱਥ ਵਿਚ ਲੈਣਾ ਪਿੰਡ ਵਾਲਿਆਂ ਲਈ ਠੀਕ ਨਹੀਂ ਹੈ ਪਰ ਜੇਕਰ ਦੌਲੇਵਾਰ ਪਿੰਡ ਦੇ ਲੋਕਾਂ ਵਾਂਗ ਹਰ ਕੋਈ ਆਪਣੇ ਸ਼ਹਿਰ, ਪਿੰਡ ਵਿਚੋਂ ਨਸ਼ਾ ਖਤਮ ਕਰਨ ਦਾ ਜ਼ਿੰਮਾ ਚੁੱਕ ਲਏ ਤਾਂ ਸੂਬੇ ਨੂੰ ਨਸ਼ਾ ਮੁਕਤ ਹੋਣ ਵਿਚ ਜ਼ਿਆਦਾ ਸਮਾਂ ਨਹੀਂ ਲੱਗੇਗਾ।


Related News