ਨਹਿਰ ’ਚ ਡੁੱਬਣ ਨਾਲ ਭਰਾ-ਭੈਣ ਦੀ ਮੌਤ
Thursday, Aug 30, 2018 - 01:36 AM (IST)
ਬਟਾਲਾ, (ਸੈਂਡੀ)- ਬੀਤੀ ਰਾਤ ਅਠਵਾਲ ਨਹਿਰ ’ਚ ਰੁਡ਼੍ਹਨ ਨਾਲ ਦੋ ਗੁੱਜਰ ਬੱਚਿਆਂ ਦੀ ਮੌਤ ਹੋਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਇਕ ਗੁੱਜਰ ਬਰਾਦਰੀ ਦੇ ਦੋ ਬੱਚੇ, ਜਿਨ੍ਹਾਂ ’ਚ ਇਕ ਲਡ਼ਕੀ ਜੇਹੂ ਬੇਗਮ (12 ਸਾਲ) ਤੇ ਉਸ ਦਾ ਭਰਾ ਦੀਨ (8 ਸਾਲ) ਪੁੱਤਰ ਨਾਮਦੀਨ ਜੋ ਕਿ ਅਠਵਾਲ ਨਹਿਰ ਦੇ ਨਜ਼ਦੀਕ ਨਹਾ ਰਹੇ ਸਨ ਕਿ ਅਚਾਨਕ ਇਨ੍ਹਾਂ ਦਾ ਪੈਰ ਫਿਸਲ ਗਿਆ ਤੇ ਦੋਵੇਂ ਨਹਿਰ ਵਿਚ ਡੁੱਬ ਗਏ। ਗੁੱਜਰਾਂ ਨੇ ਬੱਚਿਆਂ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਰਾਤ ਹੋਣ ਕਾਰਨ ਇਨ੍ਹਾਂ ਦਾ ਕੁਝ ਪਤਾ ਨਹੀਂ ਚੱਲਿਆ। ਨਾਮਦੀਨ ਨੇ ਦੱਸਿਆ ਕਿ ਮੇਰੇ ਬੱਚਿਆਂ ਦੀਆਂ ਲਾਸ਼ਾਂ ਰਈਆ ਨੇਡ਼ਿਓਂ ਨਹਿਰ ਵਿਚ ਤੈਰਦੀਆਂ ਮਿਲੀਆਂ, ਜਿਨ੍ਹਾਂ ਨੂੰ ਪਰਿਵਾਰਕ ਮੈਂਬਰਾਂ ਨੇ ਆਪਣੇ ਰੀਤੀ-ਰਿਵਾਜਾਂ ਅਨੁਸਾਰ ਦਫਨਾ ਦਿੱਤਾ।
