ਪੀ. ਆਰ. ਟੀ. ਸੀ. ਦੀ ਬੱਸ ''ਚੋਂ ਡੀਜ਼ਲ ਚੋਰੀ ਕਰਨ ਵਾਲੇ ਡਰਾਈਵਰ ਦੀ ਛੁੱਟੀ

Sunday, Aug 13, 2017 - 08:10 AM (IST)

ਪੀ. ਆਰ. ਟੀ. ਸੀ. ਦੀ ਬੱਸ ''ਚੋਂ ਡੀਜ਼ਲ ਚੋਰੀ ਕਰਨ ਵਾਲੇ ਡਰਾਈਵਰ ਦੀ ਛੁੱਟੀ

ਪਟਿਆਲਾ  (ਜੋਸਨ) - ਪੀ. ਆਰ. ਟੀ. ਸੀ. ਦੀ ਏ. ਸੀ. ਬੱਸ 'ਚੋਂ ਡੀਜ਼ਲ ਚੋਰੀ ਕਰਨ ਵਾਲੇ ਡਰਾਈਵਰ ਦੀ ਅੱਜ ਛੁੱਟੀ ਕਰ ਦਿੱਤੀ ਗਈ ਹੈ, ਨਾਲ ਹੀ ਬੱਸ ਦੇ ਮਾਲਕ ਨੂੰ ਵੀ 20 ਲੀਟਰ ਡੀਜ਼ਲ ਦਾ ਜੁਰਮਾਨਾ ਕਰ ਦਿੱਤਾ ਹੈ। ਦੱਸ ਦੇਈਏ ਕਿ ਡੀਜ਼ਲ ਚੋਰੀ ਸਬੰਧੀ ਵੀਡੀਓ ਪੀ. ਆਰ. ਟੀ. ਸੀ. ਦੇ ਐੈੱਮ. ਡੀ. ਮਨਜੀਤ ਸਿੰਘ ਨਾਰੰਗ ਕੋਲ ਪੁੱਜੀ ਸੀ। ਇਸ ਤੋਂ ਬਾਅਦ ਉਨ੍ਹਾਂ ਮਾਮਲੇ ਦੀ ਜਾਂਚ ਲਈ ਤੁਰੰਤ ਜੀ. ਐੈੱਮ. ਦੀ ਡਿਊਟੀ ਲਾਈ ਅਤੇ ਸਖਤ ਐਕਸ਼ਨ ਲੈਣ ਲਈ ਕਿਹਾ। ਐੈੱਮ. ਡੀ. ਨਾਰੰਗ ਨੇ ਦੱਸਿਆ ਕਿ ਇਹ ਬੱਸ ਪਟਿਆਲਾ ਤੋਂ ਦਿੱਲੀ ਲਈ ਕਿਲੋਮੀਟਰ ਸਕੀਮ ਤਹਿਤ ਚਲਦੀ ਹੈ। ਇਸ ਬੱਸ ਦਾ ਡਰਾਈਵਰ ਮਾਲਕ ਦਾ ਜਦਕਿ ਕੰਡਕਟਰ ਵਿਭਾਗ ਦਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਅਜਿਹੀਆਂ ਚੋਰੀ ਦੀਆਂ ਹਰਕਤਾਂ ਕਾਰਨ ਵਿਭਾਗ ਦੀ ਬਦਨਾਮੀ ਹੁੰਦੀ ਹੈ। ਇਸ ਲਈ ਇਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਡੀਜ਼ਲ ਚੋਰੀ ਕਰਨ ਵਾਲੇ ਡਰਾਈਵਰ ਵਿਰੁੱਧ ਕਾਰਵਾਈ ਕਰ ਕੇ ਨੌਕਰੀ ਤੋਂ ਹਟਾ ਦਿੱਤਾ ਹੈ। ਜਦਕਿ ਮਾਲਕ ਨੂੰ 20 ਲੀਟਰ ਡੀਜ਼ਲ ਦਾ ਜੁਰਮਾਨਾ ਕਰ ਦਿੱਤਾ ਹੈ।


Related News