ਮਾਨਸਾ 'ਚ ਅਮਨ-ਸ਼ਾਂਤੀ ਨਾਲ ਵੋਟਿੰਗ ਜਾਰੀ, ਦੁਪਹਿਰ 2 ਵਜੇ ਤੱਕ 54.78 ਫ਼ੀਸਦੀ ਪਈਆਂ ਵੋਟਾਂ
Tuesday, May 26, 2026 - 03:13 PM (IST)
ਮਾਨਸਾ (ਸੰਦੀਪ ਮਿੱਤਲ) : ਮਾਨਸਾ ਨਗਰ ਕੌਂਸਲ ਚੋਣਾਂ ਲਈ ਵੋਟਾਂ ਪੈਣ ਦਾ ਕੰਮ ਅਮਨ-ਸ਼ਾਂਤੀ ਨਾਲ ਜਾਰੀ ਹੈ। ਭਿਆਨਕ ਗਰਮੀ ਦੇ ਬਾਵਜੂਦ ਵੀ ਪੋਲਿੰਗ ਬੂਥਾਂ 'ਤੇ ਲੋਕਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਅਤੇ ਜ਼ਿਲ੍ਹਾ ਪੁਲਸ ਮੁਖੀ ਭਾਗੀਰਥ ਸਿੰਘ ਮੀਨਾ ਵਲੋਂ ਜੋਗਾ ਦੇ ਪੋਲਿੰਗ ਬੂਥਾਂ ਦਾ ਦੌਰਾ ਵੀ ਕੀਤਾ ਗਿਆ ਅਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ।
ਦੁਪਹਿਰ 2 ਵਜੇ ਤੱਕ 54.78 ਫ਼ੀਸਦੀ ਵੋਟਿੰਗ
ਮਾਨਸਾ 'ਚ 48.98 ਫ਼ੀਸਦੀ
ਬਰੇਟਾ 'ਚ 58.96 ਫ਼ੀਸਦੀ
ਬੁਢਲਾਡਾ 'ਚ 57.77 ਫ਼ੀਸਦੀ
ਬੋਹਾ 'ਚ 65.37 ਫ਼ੀਸਦੀ
ਜੋਗਾ 'ਚ 73.05 ਫ਼ੀਸਦੀ
ਦੁਪਹਿਰ 12 ਵਜੇ ਤੱਕ 39.09 ਫ਼ੀਸਦੀ ਵੋਟਿੰਗ
ਮਾਨਸਾ 'ਚ 34.65 ਫ਼ੀਸਦੀ ਵੋਟਿੰਗ
ਬਰੇਟਾ 'ਚ 39.19 ਫ਼ੀਸਦੀ ਵੋਟਿੰਗ
ਬੁਢਲਾਡਾ 'ਚ 40.80 ਫ਼ੀਸਦੀ ਵੋਟਿੰਗ
ਬੋਹਾ 'ਚ 48.17 ਫ਼ੀਸਦੀ ਵੋਟਿੰਗ
ਜੋਗਾ 'ਚ 60.06 ਫ਼ੀਸਦੀ ਵੋਟਿੰਗ
ਸਵੇਰੇ 10 ਵਜੇ ਤੱਕ 19.2 ਫ਼ੀਸਦੀ ਵੋਟਿੰਗ
ਮਾਨਸਾ 'ਚ 16.89 ਫ਼ੀਸਦੀ ਵੋਟਿੰਗ
ਬਰੇਟਾ 'ਚ 17.80 ਫ਼ੀਸਦੀ ਵੋਟਿੰਗ
ਬੁਢਲਾਡਾ 'ਚ 20.51 ਫ਼ੀਸਦੀ ਵੋਟਿੰਗ
ਬੋਹਾ 'ਚ 24.26 ਫ਼ੀਸਦੀ ਵੋਟਿੰਗ
ਜੋਗਾ 'ਚ 31.56 ਫ਼ੀਸਦੀ ਵੋਟਿੰਗ
