ਬਰੇਟਾ ਨਗਰ ਕੌਂਸਲ ਲਈ 14243 ਵੋਟਰ 44 ਉਮੀਦਵਾਰਾ ਦੀ ਕਿਸਮਤ ਦਾ ਕਰਨਗੇ ਫ਼ੈਸਲਾ

Monday, May 25, 2026 - 12:00 PM (IST)

ਬਰੇਟਾ ਨਗਰ ਕੌਂਸਲ ਲਈ 14243 ਵੋਟਰ 44 ਉਮੀਦਵਾਰਾ ਦੀ ਕਿਸਮਤ ਦਾ ਕਰਨਗੇ ਫ਼ੈਸਲਾ

ਬਰੇਟਾ (ਸਿੰਗਲਾ) : ਸਥਾਨਕ ਨਗਰ ਕੌਂਸਲ ਦੀਆਂ ਚੋਣਾਂ ਲਈ ਪ੍ਰਚਾਰ ਦਾ ਆਖ਼ਰੀ ਸਮਾਂ ਆਉਣ ਦੇ ਨਾਲ ਹੀ ਪ੍ਰਚਾਰ ਵਿੱਚ ਤੇਜ਼ੀ ਲਿਆਉਂਦੇ ਹੋਏ ਉਮੀਦਵਾਰਾਂ ਵੱਲੋਂ ਤੋਲ ਤੋਲਾਈ ਦਾ ਸਿਲਸਿਲਾ ਤੇਜ਼ ਕਰਦੇ ਹੋਏ ਲੱਡੂਆਂ, ਨਮਕੀਨਾਂ, ਕੋਲਡ ਡਰਿੰਕਾ ਤੇ ਹੋਰ ਖਾਣ-ਪੀਣ ਦੀਆਂ ਚੀਜ਼ਾਂ ਨਾਲ ਤੋਲ ਕੇ ਵੋਟਰਾਂ 'ਚ ਖਿੱਚ ਪੈਦਾ ਕੀਤੀ ਗਈ ਹੈ ਤੇ ਉਮੀਦਵਾਰਾਂ ਤੇ ਸਮਰਥਕਾਂ ਵੱਲੋਂ ਘਰ-ਘਰ ਜਾ ਕੇ ਪ੍ਰਚਾਰ ਕੀਤਾ ਗਿਆ ਹੈ। 26 ਮਈ ਨੂੰ ਹੋਣ ਵਾਲੀਆਂ ਵੋਟਾਂ ਦੀ ਸਥਿਤੀ ਦਾ ਜਾਇਜ਼ਾ ਲੈਂਦੇ ਹੋਏ ਚੋਣ ਅਧਿਕਾਰੀ ਹਰਜਿੰਦਰ ਸਿੰਘ ਜੱਸਲ ਨੇ ਦੱਸਿਆ ਕਿ ਇਨ੍ਹਾਂ 13 ਵਾਰਡਾਂ ਦੀਆਂ ਚੋਣਾਂ ਵਿੱਚ ਕੁੱਲ 14243 ਵੋਟਰ ਆਪਣੀ ਵੋਟ ਦਾ ਇਸਤੇਮਾਲ ਆਪਣੀ ਕਿਸਮਤ ਅਜ਼ਮਾ ਰਹੇ 44 ਉਮੀਦਵਾਰਾਂ ਲਈ ਕਰਨਗੇ, ਜਿਨ੍ਹਾਂ ਵਿੱਚ 7458 ਮਰਦ 6784 ਔਰਤਾਂ ਅਤੇ ਇੱਕ ਤੀਜੀ ਕੈਟਾਗਰੀ ਦਾ ਵੋਟ ਵੋਟਰ ਸ਼ਾਮਲ ਹਨ।

ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ 13 ਵਾਰਡਾ ਲਈ 14 ਵੋਟ ਕੇਂਦਰ ਸਥਾਪਿਤ ਕੀਤੇ ਗਏ ਹਨ। ਹਰ ਵਾਰਡ ਦਾ ਇੱਕ ਵੋਟ ਕੇਂਦਰ ਹੋਵੇਗਾ ਪਰ ਚਾਰ ਵਾਰਡ ਦੇ ਦੋ ਕੇਂਦਰ ਬਣਾਏ ਗਏ ਹਨ ਤੇ ਵਾਰਡ ਚਾਰ ਦੇ ਦੋਵੇਂ ਅਤੇ ਇੱਕ ਅੱਠ ਨੰਬਰ ਵਾਰਡ ਦਾ ਕੇਂਦਰ ਇਹ ਤਿੰਨ ਕੇਂਦਰ ਸੰਵੇਦਨਸ਼ੀਲ ਐਲਾਨੇ ਗਏ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਸਥਿਤੀ ਪੂਰੀ ਤਰ੍ਹਾਂ ਸ਼ਾਂਤੀਪੂਰਨ ਚੱਲ ਰਹੀ ਹੈ। ਉਨ੍ਹਾਂ ਸਭਨਾ ਉਮੀਦਵਾਰਾਂ ਤੇ ਵੋਟਰਾਂ ਨੂੰ ਅਪੀਲ ਕੀਤੀ ਕਿ ਸਥਿਤੀ ਸ਼ਾਂਤੀਪੂਰਨ ਹੀ ਬਣਾਈ ਰੱਖੀ ਜਾਵੇ ਤੇ ਕਿਸੇ ਵੀ ਸ਼ਰਾਰਤੀ ਨੂੰ ਸਥਿਤੀ ਵਿਗਾੜਨ ਦਾ ਮੌਕਾ ਨਹੀਂ ਦਿੱਤਾ ਜਾਵੇਗਾ ਇਸ ਦੌਰਾਨ ਪਤਾ ਲੱਗਾ ਹੈ ਕਿ ਉਮੀਦਵਾਰਾਂ ਦੀ ਤੋਲਾ-ਤੋਲਾਈ ਅਧੀਨ ਲੱਡੂਆ ਦਾ ਅਕਾਲ ਜਿਹਾ ਪੈ ਕੇ ਰਹਿ ਗਿਆ ਹੈ ਅਤੇ ਆਖ਼ਰੀ ਸਮੇਂ ਤੱਕ ਉਮੀਦਵਾਰ ਤੇ ਉਨ੍ਹਾਂ ਦੇ ਸਪੋਰਟਰ ਮਿਠਾਈ ਦੀਆ ਦੁਕਾਨਾ ਤੇ ਲੱਡੂ ਲੱਭਦੇ ਘੁੰਮਦੇ ਦੇਖੇ ਗਏ।


author

Babita

Content Editor

Related News