ਨੌਜਵਾਨ ਦੀ ਮੌਤ ਤੋਂ ਬਾਅਦ ਕਾਰ ਚਾਲਕ ਗ੍ਰਿਫ਼ਤਾਰ

Thursday, May 21, 2026 - 11:03 AM (IST)

ਨੌਜਵਾਨ ਦੀ ਮੌਤ ਤੋਂ ਬਾਅਦ ਕਾਰ ਚਾਲਕ ਗ੍ਰਿਫ਼ਤਾਰ

ਬਠਿੰਡਾ (ਸੁਖਵਿੰਦਰ) : ਹਾਦਸੇ ਦੌਰਾਨ ਨੌਜਵਾਨ ਦੀ ਮੌਤ ਹੋ ਜਾਣ ’ਤੇ ਸਦਰ ਬਠਿੰਡਾ ਪੁਲਸ ਵੱਲੋਂ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਸੁਖਮੰਦਰ ਸਿੰਘ ਵਾਸੀ ਬੁਰਜ ਮਹਿਮਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸਦਾ ਪੁੱਤਰ ਤਲਵਿੰਦਰ ਸਿੰਘ ਅਤੇ ਸਾਥੀ ਜਗਰੂਪ ਸਿੰਘ ਮੋਟਰਸਾਈਕਲ ’ਤੇ ਜਾ ਰਹੇ ਸਨ।

ਰਸਤੇ ’ਚ ਕਾਰ ਚਾਲਕ ਮੁਲਜ਼ਮ ਗੁਰਫਤਿਹ ਸਿੰਘ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਤਲਵਿੰਦਰ ਸਿੰਘ (26) ਦੀ ਮੌਤ ਹੋ ਗਈ, ਜਦਕਿ ਜਗਰੂਪ ਸਿੰਘ ਗੰਭੀਰ ਜ਼ਖਮੀ ਹੋ ਗਿਆ ਸੀ। ਪੁਲਸ ਵੱਲੋਂ ਪਰਿਵਾਰ ਦੇ ਬਿਆਨਾਂ ’ਤੇ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ।
 


author

Babita

Content Editor

Related News