ਚਲਾਨ ਨਾ ਭਰਨ ''ਤੇ ਵਾਹਨ ਜ਼ਬਤ ਕਰਨ ਦੇ ਹੁਕਮ
Tuesday, May 12, 2026 - 05:19 PM (IST)
ਬਠਿੰਡਾ (ਸੁਖਵਿੰਦਰ) : ਸਟੇਟ ਟਰਾਂਸਪੋਰਟ ਕਮਿਸ਼ਨਰ ਪੰਜਾਬ ਵਲੋਂ ਚਲਾਨ ਦੀ ਰਕਮ ਨਾ ਭਰਨ 'ਤੇ ਤੁਰੰਤ ਵਾਹਨਾਂ ਨੂੰ ਜ਼ਬਤ ਕਰਨ ਦੇ ਹੁਕਮ ਜਾਰੀ ਕੀਤੇ ਹਨ। ਜਾਣਕਾਰੀ ਦਿੰਦਿਆ ਸਕੱਤਰ, ਰੀਜਨਲ ਟਰਾਂਸਪੋਰਟ ਅਥਾਰਟੀ ਗੁਰਪ੍ਰੀਤ ਸਿੰਘ ਥਿੰਦ ਅਤੇ ਰੀਜਨਲ ਟਰਾਂਸਪੋਰਟ ਅਫ਼ਸਰ ਰਾਜੇਸ਼ ਕੁਮਾਰ ਸ਼ਰਮਾ ਨੇ ਕਿਹਾ ਕਿ ਜਿਨ੍ਹਾਂ ਦੇ ਵ੍ਹੀਕਲ ਚਲਾਨ ਦੀ ਰਕਮ ਬਕਾਇਆ ਹੈ, ਉਸ ਚਲਾਨ ਦਾ ਭੁਗਤਾਨ ਕੀਤਾ ਜਾਵੇ।
ਉਨ੍ਹਾਂ ਦੱਸਿਆ ਕਿ ਜਦੋਂ ਤੱਕ ਵ੍ਹੀਕਲ ਚਲਾਨ ਦੀ ਬਕਾਇਆ ਰਕਮ ਦਾ ਭੁਗਤਾਨ ਨਹੀਂ ਕੀਤਾ ਜਾਂਦਾ, ਓਦੋਂ ਤੱਕ ਵਾਹਨ ਪੋਰਟਲ ‘ਤੇ ਕੋਈ ਵੀ ਵ੍ਹੀਕਲ ਨਾਲ ਸਬੰਧਤ ਕੰਮ ਜਿਵੇਂ ਕਿ ਆਰ.ਸੀ ਟਰਾਂਸਫਰ, ਆਰ. ਸੀ ਰਿਨਿਊ, ਫਿਟਨੈਸੱ ਅਤੇ ਪਰਮਿਟ ਆਦਿ ਦਾ ਕੰਮ ਨਹੀਂ ਹੋ ਸਕੇਗਾ ਕਿਉਂਕਿ ਵ੍ਹੀਕਲਾਂ ਦੇ ਪੈਂਡਿੰਗ ਪਏ ਈ. ਚਲਾਨਾ ਨੂੰ ਵਾਹਨ ਪੋਰਟਲ ‘ਤੇ ਤਬਦੀਲ ਨਹੀਂ ਕੀਤਾ ਜਾਂਦਾ ਹੈ ਅਤੇ ਚਲਾਨ ਨਾ ਭਰਨ ਦੀ ਸੂਰਤ ਵਿਚ ਵਾਹਨ ਜ਼ਬਤ ਕਰ ਲਿਆ ਜਾਵੇਗਾ।
