ਅਖਬਾਰਾਂ ਸਪਲਾਈ ਕਰਨ ਵਾਲੀ ਗੱਡੀ ਦੇ ਡਰਾਈਵਰ ''ਤੇ ਹਮਲਾ, ਚਲਾਈ ਗੋਲੀ
Friday, Nov 01, 2019 - 06:26 PM (IST)

ਰਾਜਾਸਾਂਸੀ (ਰਾਜਵਿੰਦਰ ਹੁੰਦਲ) : ਕਸਬਾ ਰਾਜਾਸਾਂਸੀ ਤੋਂ ਥੋੜੀ ਦੂਰ ਅੱਡਾ ਦਾਲਮ ਨਜ਼ਦੀਕ ਡਰੇਨ 'ਤੇ ਅਖਬਾਰਾ ਸਪਲਾਈ ਕਰਨ ਵਾਲੀ ਗੱਡੀ ਦੇ ਡਰਾਈਵਰ 'ਤੇ ਕ੍ਰਿਪਾਨਾ ਅਤੇ ਬਾਰਾ-ਬੋਰ ਦੇ ਹਥਿਆਰਾਂ ਨਾਲ ਜਾਨ ਲੇਵਾ ਹਮਲਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਉਂਕਾਰ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਅਜਨਾਲਾ ਨੇ ਦੱਸਿਆ ਕਿ ਉਹ ਸਵੇਰੇ ਕਰੀਬ ਛੇ ਵਜੇ ਅੰਮ੍ਰਿਤਸਰ ਤੋਂ ਵੱਖ-ਵੱਖ ਸਟੇਸ਼ਨ ਰਾਜਾਸਾਂਸੀ, ਕੁੱਕੜਾਵਾਲਾ ਤੋਂ ਹੁੰਦਾ ਹੋਇਆ ਦਾਲਮ ਨਜ਼ਦੀਕ ਡਰੇਨ ਪੁੱਜਾ ਤਾਂ ਅਚਨਚੇਤ ਪਿੱਛੋਂ ਆ ਰਹੀ ਗੱਡੀ 'ਤੇ ਸਵਾਰ ਤਿੰਨ ਵਿਅਕਤੀਆਂ ਨੇ ਮੇਰੇ 'ਤੇ ਕ੍ਰਿਪਾਨਾ ਅਤੇ ਬੇਸ ਬਾਲਾ ਨਾਲ ਹਮਲਾ ਕਰ ਦਿੱਤਾ ਅਤੇ ਜਦ ਮੈਂ ਗੱਡੀ 'ਚੋਂ ਉਤਰ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਮੈਨੂੰ ਜਾਨੋ ਮਾਰਨ ਦੀ ਨੀਅਤ ਨਾਲ ਮੇਰੇ 'ਤੇ ਗੋਲੀ ਚਲਾਈ ਜੋ ਕਿ ਅਚਨਚੇਤ ਮੇਰਾ ਪੈਰ ਤਿਲਕਣ ਕਾਰਨ ਮੈਂ ਡਿੱਗ ਪਿਆ ਗਿਆ ਜਿਸ ਕਾਰਨ ਮੈਂ ਜ਼ਖਮੀ ਤਾਂ ਹੋ ਗਿਆ ਪਰ ਮੇਰੀ ਜਾਨ ਬੱਚ ਗਈ।
ਇਸ ਸਬੰਧੀ ਏ. ਐੱਸ. ਆਈ. ਅਗਿਆਪਲ ਸਿੰਘ ਚੌਕੀ ਇੰਚਾਰਜ ਕੁੱਕੜਾਵਾਲਾ ਨੇ ਦੱਸਿਆ ਕਿ ਉਂਕਾਰ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਅਜਨਾਲਾ ਦੇ ਬਿਆਨਾ ਦੇ ਆਧਾਰ 'ਤੇ ਕਾਰਵਾਈ ਕੀਤੀ ਜਾ ਰਹੀ ਅਤੇ ਜਲਦ ਦੋਸ਼ੀ ਪੁਲਸ ਦੀ ਗ੍ਰਿਫਤ 'ਚ ਹੋਣਗੇ।