ਨਿਕਾਸੀ ਨਾਲਾ ਬੰਦ ਕਰਨ ''ਤੇ ਕੇਸ ਦਰਜ
Friday, Jan 05, 2018 - 12:21 PM (IST)
ਤਰਨਤਾਰਨ (ਰਾਜੂ) - ਥਾਣਾ ਸਦਰ ਪੱਟੀ ਦੀ ਪੁਲਸ ਨੇ ਗ੍ਰਾਮ ਪੰਚਾਇਤ ਕੈਰੋਂ ਖਿਲਾਫ ਨਿਕਾਸੀ ਨਾਲਾ ਬੰਦ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਮੇਲਾ ਸਿੰਘ ਬਲਾਕ ਵਿਕਾਸ ਅਫਸਰ ਨੇ ਐੱਫ. ਆਈ. ਆਰ. ਦਰਜ ਕਰਵਾਉਂਦੇ ਹੋਏ ਦੱਸਿਆ ਕਿ ਪਿੰਡ ਦੇ ਕਾਰਜ ਸਿੰਘ ਪੁੱਤਰ ਵਰਿਆਮ ਸਿੰਘ, ਜੱਜ ਸਿੰਘ, ਗੁਰਮੁੱਖ ਸਿੰਘ ਪੁੱਤਰਾਨ ਕਾਰਜ ਸਿੰਘ, ਜਸਵੰਤ ਸਿੰਘ ਪੁੱਤਰ ਅਵਤਾਰ ਸਿੰਘ, ਸੁਖਰਾਜ ਸਿੰਘ ਪੁੱਤਰ ਜਸਵੰਤ ਸਿੰਘ ਤੇ ਅਵਤਾਰ ਸਿੰਘ ਪੁੱਤਰ ਦਰਸ਼ਨ ਸਿੰਘ ਗ੍ਰਾਮ ਪੰਚਾਇਤ ਕੈਰੋਂ ਨੇ ਨਿਕਾਸੀ ਨਾਲਾ ਜੋ ਸਰਕਾਰੀ ਕੰਨਿਆ ਸਕੂਲ ਵਾਲੇ ਪਾਸੇ ਤੋਂ ਆਉਂਦਾ ਹੈ, ਦਾ ਨਿਕਾਸ ਬੰਦ ਕਰ ਕੇ ਅੱਗੇ ਆਪਣੀ ਚਾਰਦੀਵਾਰੀ ਕਰ ਲਈ ਹੈ, ਜਿਸ ਨਾਲ ਪਿੰਡ ਵਾਸੀਆਂ ਨੂੰ ਭਾਰੀ ਮੁਸ਼ਕਿਲਾਂ ਦੀ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਜਾਂਚ ਅਫਸਰ ਐੱਸ. ਆਈ. ਗੁਲਜ਼ਾਰ ਸਿੰਘ ਨੇ ਉਕਤ ਦੋਸ਼ੀ ਖਿਲਾਫ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
