ਵੱਖ-ਵੱਖ ਸ਼ਹਿਰਾਂ 'ਚ ਮਨਾਇਆ ਗਿਆ ਡਾ.ਭੀਮ ਰਾਓ ਅੰਬੇਡਕਰ ਦਾ ਜਨਮ ਦਿਨ

Sunday, Apr 14, 2019 - 05:27 PM (IST)

ਵੱਖ-ਵੱਖ ਸ਼ਹਿਰਾਂ 'ਚ ਮਨਾਇਆ ਗਿਆ ਡਾ.ਭੀਮ ਰਾਓ ਅੰਬੇਡਕਰ ਦਾ ਜਨਮ ਦਿਨ

ਨਾਭਾ, ਜਲੰਧਰ, ਦੀਨਾਨਗਰ, ਬਰਨਾਲਾ, ਮੋਗਾ (ਰਾਹੁਲ, ਸੋਨੂੰ, ਦੀਪਕ ਕੁਮਾਰ, ਪੁਰੀ, ਵਿਪਨ)— ਸੰਵਿਧਾਨ ਰਚੇਤਾ ਡਾ.ਭੀਮ ਰਾਓ ਅੰਬੇਡਕਰ ਜੀ ਦਾ 128ਵਾਂ ਜਨਮ ਦਿਨ ਸੂਬੇ ਭਰ 'ਚ ਮਨਾਇਆ ਗਿਆ। ਜਲੰਧਰ ਦੇ ਡਾ.ਭੀਮਰਾਓ ਅੰਬੇਡਕਰ ਚੌਕ 'ਚ ਸਥਿਤ ਉਨ੍ਹਾਂ ਦੀ ਮੂਰਤੀ 'ਤੇ ਫੁੱਲ ਅਤੇ ਮਾਲਾ ਭੇਟ ਕਰਕੇ ਉਨ੍ਹਾਂ ਦਾ ਆਸ਼ੀਰਵਾਦ ਲਿਆ। ਅੱਜ ਸਵੇਰੇ ਆਮ ਆਦਮੀ ਪਾਰਟੀ ਜਲੰਧਰ ਦੀ ਪੂਰੀ ਲੀਡਰਸ਼ਿਪ ਨੇ ਡਾ.ਭੀਮ ਰਾਓ ਅੰਬੇਡਕਰ ਦੀ ਮੂਰਤੀ ਨੂੰ ਫੁੱਲ ਮਾਲਾ ਭੇਟ ਕੀਤੀ। ਉਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਸਟਿਸ ਜੋਰਾ ਸਿੰਘ ਨੇ ਦੇਸ਼ ਵਾਸੀਆਂ ਨੂੰ ਡਾ. ਭੀਮਰਾਓ ਅੰਬੇਡਕਰ ਦੇ ਜਨਮ ਦਿਨ 'ਤੇ ਵਧਾਈ ਦਿੱਤੀ।

ਇਸ ਤੋਂ ਇਲਾਵਾ ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਸਮੇਤ ਜਲੰਧਰ ਦੀ ਸਮੁੱਚੀ ਲੀਡਰਸ਼ਿਪ ਨੇ ਅੰਬੇਡਕਰ ਚੌਕ 'ਚ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ 'ਤੇ ਫੁੱਲ ਮਾਲਾ ਭੇਟ ਕੀਤੀ। ਇਸੇ ਤਰ੍ਹਾਂ ਡਾ.ਭੀਮ ਰਾਓ ਅੰਬੇਡਕਰ ਦਾ ਜਨਮ ਨਾਭਾ, ਦੀਨਾਨਗਰ,ਬਰਨਾਲਾ, ਮੋਗਾ ਆਦਿ ਸ਼ਹਿਰਾਂ 'ਚ ਮਨਾਇਆ ਗਿਆ।


author

Shyna

Content Editor

Related News