ਡਾ. ਪਵਨ ਢੀਂਗਰਾ ਨੇ 17 ਸਾਲਾਂ ''ਚ ਬਦਲੀ 3500 ਜ਼ਿੰਦਗੀਆਂ ਦੀ ਨੁਹਾਰ
Monday, Sep 02, 2024 - 03:24 PM (IST)
ਲੁਧਿਆਣਾ- ਕਈ ਲੋਕ ਮਹਿੰਗੇ ਇਲਾਜ ਦੇ ਕਾਰਨ ਆਪਣਾ ਇਲਾਜ ਨਹੀਂ ਕਰਵਾ ਪਾਉਂਦੇ। ਉਨ੍ਹਾਂ ਨੂੰ ਜਾਂ ਤਾਂ ਬਿਮਾਰੀ ਦੇ ਨਾਲ ਹੀ ਜਿਊਣਾ ਪੈਂਦਾ ਹੈ ਜਾਂ ਫ਼ਿਰ ਬਿਮਾਰੀ ਉਨ੍ਹਾਂ ਦੀ ਜਾਨ ਲੈ ਲੈਂਦੀ ਹੈ। ਠੀਕ ਤਰ੍ਹਾਂ ਨਾ ਤੁਰ ਪਾਉਣ ਵਾਲਿਆਂ ਦੀ ਤਕਲੀਫ਼ ਪਰਿਵਾਰ ਜ਼ਰੂਰ ਸਮਝਦਾ ਹੈ, ਪਰ ਉਨ੍ਹਾਂ ਦਾ ਇਲਾਜ ਕਰਵਾਉਣਾ ਕਿਸੇ ਆਰਥਿਕ ਤੌਰ 'ਤੇ ਕਮਜ਼ੋਰ ਪਰਿਵਾਰ ਦੇ ਲਈ ਕਰਵਾਉਣਾ ਸੌਖਾ ਨਹੀਂ ਹੁੰਦਾ। ਸਮੇਂ ਸਿਰ ਇਲਾਜ ਨਾ ਹੋਣ ਅਤੇ ਮਹਿੰਗਾ ਇਲਾਜ ਹੋਣ ਕਾਰਨ ਕਈ ਵਾਰ ਲੋਕਾਂ ਨੂੰ ਜ਼ਿੰਦਗੀ ਭਰ ਇਸ ਸਮੱਸਿਆ ਨਾਲ ਜੂਝਣਾ ਪੈਂਦਾ ਹੈ।
ਇਹ ਖ਼ਬਰ ਵੀ ਪੜ੍ਹੋ - ਗੋਆ 'ਚ ਮਜ਼ੇ ਲੈਣ ਗਏ ਸੀ ਪੰਜਾਬੀ ਮੁੰਡੇ! ਦੇਹ ਵਪਾਰ ਵਾਲੀਆਂ ਕੁੜੀਆਂ ਨੇ ਕਰ 'ਤਾ ਕਾਂਡ
ਲੋਕਾਂ ਦੀ ਸਮੱਸਿਆ ਨੂੰ ਸਮਝਦਿਆਂ ਆਰਥੋਪੈਡਿਕ ਸਰਜਨ 54 ਸਾਲ ਦੇ ਡਾ. ਪਵਨ ਢੀਂਗਰਾ ਨੇ 2007 ਵਿਚ ਇਕ ਜ਼ਰੂਰੀ ਪਹਿਲ ਕੀਤੀ। ਉਨ੍ਹਾਂ ਨੇ ਲੋੜਵੰਦ ਮਰੀਜ਼ਾਂ ਦੀ ਮੁਫ਼ਤ ਵਿਕਲਾਂਗਤਾ ਸੁਧਾਰਾਤਮਕ ਸਰਜਰੀ ਕਰਨੀ ਸ਼ੁਰੂ ਕਰ ਦਿੱਤੀ, ਜਿਸ ਵਿਚ ਪੋਲੀਓ, ਸੇਰੇਬ੍ਰਲ ਪਾਲਸੀ, ਕਲੱਬ ਫੁੱਟ ਆਦਿ ਤੋਂ ਪੀੜਤ ਮਰੀਜ਼ਾਂ ਦਾ ਇਲਾਜ ਕੀਤਾ ਜਾਂਦਾ ਹੈ। ਉਹ ਭਗਵਾਨ ਮਹਾਵੀਰ ਸੇਵਾ ਸੰਸਥਾਨ, ਭਾਰਤ ਵਿਕਾਸ ਪ੍ਰੀਸ਼ਦ ਜਿਹੇ ਗੈਰ ਸਰਕਾਰੀ ਸੰਗਠਨਾਂ ਨਾਲ ਜੁੜੇ ਹੋਏ ਹਨ। ਇਨ੍ਹਾਂ 17 ਸਾਲਾਂ ਵਿਚ ਉਹ ਪੰਜਾਬ, ਹਰਿਆਣਾ, ਜੰਮੂ, ਕਸ਼ਮੀਰ, ਯੂ.ਪੀ. ਰਾਜਸਥਾਨ ਤੋਂ ਇਲਾਵਾ 12 ਹਜ਼ਾਰ ਮਰੀਜ਼ਾਂ ਦੇ ਚੈੱਕਅਪ ਅਤੇ ਇਲਾਜ ਕਰਨ ਤੋਂ ਇਲਾਵਾ ਇਨ੍ਹਾਂ ਵਿਚ ਸਫ਼ਲ ਮੁਫ਼ਤ ਸਰਜਰੀ ਕਰ 3500 ਜ਼ਿੰਦਗੀਆਂ ਬਦਲ ਚੁੱਕੇ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀ ਗਾਇਕ ਨੇ ਮਾਰ 'ਤਾ ਬੰਦਾ! ਆਸਟ੍ਰੇਲੀਆ ਰਹਿੰਦੀ ਕੁੜੀ ਨਾਲ ਕੱਢੀ ਖੁੰਦਕ
ਸੰਸਥਾ ਦੀ ਮਦਦ ਨਾਲ ਲੋੜਵੰਦਾਂ ਨੂੰ ਮੁਫ਼ਤ ਕੈਲਿਪਰਸ, ਆਰਟੀਫਿਸ਼ੀਅਲ ਲਿੰਬਸ, ਵ੍ਹੀਲਚੇਅਰ, ਟ੍ਰਾਈ ਸਾਈਕਲ ਵੀ ਮੁਹੱਈਆ ਕਰਵਾਏ ਜਾਂਦੇ ਹਨ। ਖ਼ਾਸ ਗੱਲ ਇਹ ਹੈ ਕਿ ਉਹ ਬਿਨਾ ਕਿਸੇ ਭੇਦਭਾਵ ਦੇ ਇਲਾਜ ਕਰਦੇ ਹਨ। ਇਸ ਤੋਂ ਇਲਾਵਾ ਵੀ ਉਹ ਲੋੜਵੰਦ ਮਰੀਜ਼ਾਂ ਦੀ ਹਰ ਤਰ੍ਹਾਂ ਦੀ ਮਦਦ ਕਰਦੇ ਹਨ। ਉਹ ਮਰੀਜ਼ਾਂ ਨੂੰ ਰਾਸ਼ਨ, ਪੜ੍ਹਾਈ, ਟੈਸਟ ਆਦਿ ਦਾ ਖਰਚਾ ਵੀ ਮੁਹੱਈਆ ਕਰਵਾਉਂਦੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8