NRI ਪਤੀ ਦਾ ਕਾਰਾ, ਦਾਜ ਨਾ ਲਿਆਉਣ ''ਤੇ ਵਿਆਹ ਦੇ 12ਵੇਂ ਦਿਨ ਹੀ ਘਰੋਂ ਕੱਢੀ ਵਿਆਹੁਤਾ

Thursday, Jul 16, 2020 - 07:10 PM (IST)

ਨਵਾਂਸ਼ਹਿਰ (ਤ੍ਰਿਪਾਠੀ)—  ਦਾਜ ਅਤੇ ਬੁਲਟ ਮੋਟਰਸਾਈਕਲ ਦੀ ਮੰਗ ਨੂੰ ਲੈ ਕੇ ਵਿਆਹ ਦੇ 12ਵੇਂ ਦਿਨ ਹੀ ਵਿਆਹੁਤਾ ਨੂੰ ਪੇਕੇ ਘਰ ਭੇਜ ਕੇ ਤਲਾਕ ਦੀ ਮੰਗ ਕਰਨ ਵਾਲੇ ਐੱਨ. ਆਰ. ਆਈ. ਪਤੀ ਅਤੇ ਸੁਹਰੇ ਖ਼ਿਲਾਫ਼ ਪੁਲਸ ਨੇ ਦਾਜ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਐੱਨ. ਆਰ. ਆਈ. ਕਮੀਸ਼ਨ ਪੰਜਾਬ ਨੂੰ ਦਿੱਤੀ ਸ਼ਿਕਾਇਤ 'ਚ ਰਾਜਵੰਤ ਕੌਰ ਪੁੱਤਰੀ ਅਵਤਾਰ ਸਿੰਘ ਨੇ ਦੱਸਿਆ ਕਿ ਉਹ ਤਲਾਕਸ਼ੁਦਾ ਮਹਿਲਾ ਹੈ ਅਤੇ ਉਸ ਦੀ 8 ਸਾਲਾ ਲੜਕੀ ਵੀ ਹੈ।

ਉਸ ਨੇ ਦੱਸਿਆ ਕਿ ਉਸ ਦੇ ਘਰ ਆਉਣ ਵਾਲੇ ਉਸ ਦੇ ਪਿਤਾ ਦੇ ਇਕ ਦੋਸਤ ਨੇ ਉਸ ਦੇ ਦੂਜੇ ਵਿਆਹ ਸਬੰਧੀ ਗੱਲ ਕੀਤੀ। ਉਸ ਨੇ ਦੱਸਿਆ ਕਿ ਪਿਤਾ ਦੇ ਦੋਸਤ ਵੱਲੋਂ ਲੜਕੇ ਪਰਿਵਾਰ ਸਬੰਧੀ ਕਈ ਜਾਣਕਾਰੀਆਂ ਲੁਕਾ ਕੇ ਰੱਖੀਆਂ ਗਈਆਂ ਪਰ ਉਸ ਦੇ ਪਿਤਾ ਨੇ ਲੜਕੇ ਦੇ ਪਰਿਵਾਰ ਨੂੰ ਉਸ ਦੇ ਤਲਾਕਸ਼ੁਦਾ ਹੋਣ ਅਤੇ ਵਿਆਹ ਉਪਰੰਤ ਉਸ ਦੀ ਲੜਕੀ ਨੂੰ ਵੀ ਨਾਲ ਲੈ ਕੇ ਜਾਣ ਦੀ ਗੱਲ ਖੁੱਲ੍ਹ ਕੇ ਕੀਤੀ।

ਇਹ ਵੀ ਪੜ੍ਹੋ: ਪ੍ਰੇਮਿਕਾ ਨਾਲ ਖਿੱਚੀਆਂ ਅਸ਼ਲੀਲ ਤਸਵੀਰਾਂ ਵਾਇਰਲ ਕਰਨ ''ਤੇ ਪ੍ਰੇਮੀ ਨੂੰ ਭੁਗਤਣਾ ਪਿਆ ਖ਼ੌਫ਼ਨਾਕ ਅੰਜਾਮ

ਉਸ ਨੇ ਦੱਸਿਆ ਕਿ 8 ਸਤੰਬਰ 2019 ਨੂੰ ਹੋਏ ਵਿਆਹ ਦੌਰਾਨ ਉਸ ਦੇ ਪਰਿਵਾਰ ਵੱਲੋਂ ਵਿਆਹ 'ਚ ਆਪਣੀ ਹੈਸੀਅਤ ਮੁਤਾਬਕ ਵੱਧ-ਚੜ੍ਹ ਦੇ ਖਰਚਾ ਕੀਤਾ ਗਿਆ ਅਤੇ ਕੀਮਤੀ ਤੋਹਫੇ ਵੀ ਦਿੱਤੇ ਪਰ ਵਿਆਹ ਦੇ ਦੂਜੇ ਦਿਨ ਵੀ ਉਸ ਦੇ ਸੁਹਰੇ ਪਰਿਵਾਰ ਨੇ ਉਸ ਨੂੰ ਦਾਜ ਨਾ ਲੈ ਕੇ ਆਉਣ ਲਈ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਉੱਥੇ ਹੀ 10 ਦਿਨ੍ਹਾਂ ਦੇ ਅੰਦਰ ਉਸ ਨੂੰ ਪੇਕਿਆਂ ਦੇ ਘਰ ਭੇਜ ਦਿੱਤਾ। ਜਦਕਿ ਉਸ ਦਾ ਇਸਤਰੀ ਧਨ ਅਤੇ ਉਸ ਦੀ ਲੜਕੀ ਦੇ ਦਸਤਾਵੇਜ਼ ਅਤੇ ਕੱਪੜੇ ਨਹੀਂ ਲਿਆਉਣ ਦਿੱਤੇ।
ਇਹ ਵੀ ਪੜ੍ਹੋ: ਫਰੈਂਕੋ ਮੁਲੱਕਲ ਦੀ ਕੋਰੋਨਾ ਪਾਜ਼ੇਟਿਵ ਰਿਪੋਰਟ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਉੱਠੇ ਸਵਾਲ

ਉਸ ਨੇ ਦੱਸਿਆ ਕਿ ਉਸ ਨੂੰ ਬਾਅਦ 'ਚ ਪਤਾ ਲੱਗਾ ਕਿ ਲੜਕਾ ਪਹਿਲਾਂ ਹੀ ਵਿਆਹਿਆ ਹੋਇਆ ਹੈ ਅਤੇ ਉਸ ਦਾ ਵੀ ਤਲਾਕ ਹੋ ਚੁੱਕਾ ਹੈ ਅਤੇ ਲੜਕੀ ਵੀ ਹੈ, ਪਰ ਉਪਰੋਕਤ ਗੱਲ ਉਸ ਕੋਲੋਂ ਲੁਕਾ ਕੇ ਰੱਖੀ ਗਈ। ਇਸ ਨੇ ਦੱਸਿਆ ਕਿ ਉਸ ਦਾ ਪਤੀ ਦੁਬਈ 'ਚ ਕੰਮ ਕਰਦਾ ਹੈ, ਜਿਸ ਨੂੰ ਡਿਪੋਰਟ ਕਰਵਾਇਆ ਜਾਵੇ ਅਤੇ ਐੱਲ. ਓ. ਸੀ. ਜਾਰੀ ਕੀਤੀ ਜਾਵੇ।

ਸ਼ਿਕਾਇਤ ਕਰਤਾ ਨੇ ਪੁਲਸ ਪ੍ਰਸ਼ਾਸਨ ਤੋਂ ਇਨਸਾਫ ਦਿਵਾਉਣ ਅਤੇ ਪਤੀ ਅਤੇ ਸੁਹਰਾ ਪੱਖ 'ਤੇ ਕਾਨੂੰਨ ਤਹਿਤ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਪਰੋਕਤ ਸ਼ਿਕਾਇਤ ਦੀ ਜਾਂਚ ਸਹਾਇਕ ਇੰਸਪੈਕਟਰ ਜਨਰਲ ਪੁਲਸ ਪ੍ਰਵਾਸੀ ਭਾਰਤੀ ਅਤੇ ਮਹਿਲਾ ਵਿੰਗ ਵੱਲੋਂ ਕਰਨ ਉਪਰੰਤ ਦਿੱਤੀ ਗਈ ਨਤੀਜਾ ਰਿਪੋਰਟ ਦੇ ਆਧਾਰ 'ਤੇ ਥਾਣਾ ਐੱਨ. ਆਰ. ਆਈ. ਦੀ ਪੁਲਸ ਨੇ ਪਤੀ ਸਰਬਜੀਤ ਸਿੰਘ ਅਤੇ ਸੁਹਰਾ ਬਲਵਿੰਦਰ ਸਿੰਘ ਦੇ ਖਿਲਾਫ ਧਾਰਾ 406,498-ਏ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਜਲੰਧਰ: ਨੌਜਵਾਨ ਦਾ ਜਨਮਦਿਨ ਮਨਾਉਂਦੇ ਸਮਾਜਿਕ ਦੂਰੀ ਭੁੱਲੇ ASI, ਤਸਵੀਰਾਂ ਵਾਇਰਲ ਹੋਣ 'ਤੇ ਡਿੱਗੀ ਗਾਜ


shivani attri

Content Editor

Related News