ਸੁੰਨੜਾਂ ਸਕੂਲ ਇੰਚਾਰਜ ਖਿਲਾਫ਼ ਦਿੱਤਾ ਧਰਨਾ

08/30/2017 5:33:04 AM

ਫਗਵਾੜਾ, (ਹਰਜੋਤ, ਮੇਹਤਾ)- ਪਿੰਡ ਰਾਮਪੁਰ ਸੁੰਨੜਾਂ ਦੇ ਸਰਕਾਰੀ ਹਾਈ ਸਕੂਲ ਅੱਗੇ ਸਕੂਲ ਇੰਚਾਰਜ ਦੇ ਵਤੀਰੇ ਖਿਲਾਫ਼ ਕੁਝ ਪਿੰਡਾਂ ਦੇ ਵਾਸੀਆਂ ਨੇ ਧਰਨਾ ਦਿੱਤਾ ਅਤੇ ਉਕਤ ਇੰਚਾਰਜ ਦੀ ਬਦਲੀ ਦੀ ਮੰਗ ਕੀਤੀ। ਪਿੰਡ ਰਾਮਪੁਰ ਸੁੰਨੜਾਂ ਦੀ ਸਰਪੰਚ ਅਵਤਾਰ ਕੌਰ, ਪੰਚ ਹਰਮੇਸ਼ ਲਾਲ, ਸ਼ਰਧਾ ਰਾਮ, ਦੁੱਗਾ ਪਿੰਡ ਦੀ ਸਰਪੰਚ ਗੁਰਤੇਜ ਕੌਰ ਅਤੇ ਕਈ ਹੋਰ ਪਿੰਡਾਂ ਦੇ ਪੰਚਾਂ ਨੇ ਸਿੱਖਿਆ ਮੰਤਰੀ ਦੇ ਨਾਮ 'ਤੇ ਤਿਆਰ ਕੀਤਾ ਮੈਮੋਰੰਡਮ ਨਾਇਬ ਤਹਿਸੀਲਦਾਰ ਸਵਪਨਦੀਪ ਕੌਰ ਨੇ ਮੌਕੇ 'ਤੇ ਪੁੱਜ ਕੇ ਪ੍ਰਾਪਤ ਕੀਤਾ ਅਤੇ ਪਿੰਡ ਵਾਸੀਆਂ ਨੂੰ ਸ਼ਾਂਤ ਕੀਤਾ।ਜਿਸ 'ਚ ਇਨ੍ਹਾਂ ਵਿਅਕਤੀਆਂ ਨੇ ਦੋਸ਼ ਲਗਾਇਆ ਕਿ ਅਧਿਆਪਕਾਂ ਵੱਲੋਂ ਵੱਧ ਫ਼ੀਸਾਂ ਵਸੂਲੀਆਂ ਜਾਂਦੀਆਂ ਹਨ। ਰੰਗ-ਰੋਗਨ, ਫੇਅਰਵੈੱਲ ਪਾਰਟੀਆਂ ਦੇ ਨਾਮ 'ਤੇ ਪੈਸੇ ਵਸੂਲੇ ਜਾਂਦੇ ਹਨ। ਇਸ ਸਬੰਧੀ ਗੱਲ ਕਰਨ 'ਤੇ ਅਧਿਆਪਕ ਧਮਕੀਆਂ ਦਿੰਦੇ ਹਨ। ਮੌਕੇ 'ਤੇ ਪੁੱਜੇ ਥਾਣੇਦਾਰ ਨੇ ਦੱਸਿਆ ਕਿ ਲੋਕਾਂ ਦਾ ਕਹਿਣਾ ਸੀ ਕਿ ਸਿੱਖਿਆ ਵਿਭਾਗ ਨੂੰ ਲਿਖੀਆਂ ਸ਼ਿਕਾਇਤਾਂ 'ਤੇ ਕੋਈ ਕਾਰਵਾਈ ਨਹੀਂ ਹੋ ਰਹੀ। 
ਕੀ ਕਹਿੰਦੇ ਹਨ ਮੈਡਮ ਸੁਨੀਲ ਸੈਣੀ- ਇਸ ਸਬੰਧੀ ਜਦੋਂ ਉਨ੍ਹਾਂ ਨਾਲ ਫੋਨ ਰਾਹੀਂ ਪੱਖ ਜਾਨਣ ਲਈ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਮੈਂ ਇਸ ਬਾਰੇ ਕੁਝ ਨਹੀਂ ਕਹਿਣਾ ਚਾਹੁੰਦੀ, ਡੀ. ਈ. ਓ. ਸਾਹਿਬ ਨੇ ਮੈਨੂੰ ਮਨ੍ਹਾ ਕੀਤਾ ਹੈ। ਉਨ੍ਹਾਂ ਇਹ ਗੱਲ ਕਹਿ ਕੇ ਫ਼ੋਨ ਕੱਟ ਦਿੱਤਾ।


Related News