ਦਾਜ ਲਈ ਵਿਆਹੁਤਾ ਦੀ ਕੁੱਟਮਾਰ ਕਰਨ ਵਾਲਿਆਂ ''ਤੇ ਕੇਸ ਦਰਜ
Tuesday, Dec 12, 2017 - 07:43 AM (IST)

ਬਰਨਾਲਾ(ਵਿਵੇਕ ਸਿੰਧਵਾਨੀ,ਰਵੀ)-ਦਾਜ ਦੀ ਮੰਗ ਕਰਨ ਅਤੇ ਦਿੱਤੇ ਗਏ ਦਾਜ ਨੂੰ ਖੁਰਦ-ਬੁਰਦ ਕਰਨ ਦੇ ਦੋਸ਼ 'ਚ ਇਕ ਔਰਤ ਸਣੇ 4 ਵਿਅਕਤੀਆਂ 'ਤੇ ਮੁਕੱਦਮਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਚੌਕੀ ਇੰਡਸਟਰੀਅਲ ਏਰੀਆ ਦੇ ਇੰਚਾਰਜ ਧਰਮਪਾਲ ਨੇ ਦੱਸਿਆ ਕਿ ਅਲਕਾ ਪਵਾਰ ਪਤਨੀ ਕਪਿਲ ਭੱਟੀ ਪੁੱਤਰੀ ਓਮ ਪ੍ਰਕਾਸ਼ ਵਾਸੀ ਸੇਖਾ ਰੋਡ ਬਰਨਾਲਾ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਸ ਦਾ ਵਿਆਹ ਕਰੀਬ 4 ਸਾਲ ਪਹਿਲਾਂ ਕਪਿਲ ਭੱਟੀ ਨਾਲ ਹੋਇਆ ਸੀ। ਵਿਆਹ ਸਮੇਂ ਸਹੁਰੇ ਪਰਿਵਾਰ ਦੀ ਮੰਗ ਅਨੁਸਾਰ ਉਸਦੇ ਪਿਤਾ ਨੇ 13 ਲੱਖ 50 ਹਜ਼ਾਰ ਰੁਪਏ, ਇਕ ਕਾਰ ਅਤੇ 7/8 ਤੋਲੇ ਸੋਨੇ ਦੇ ਗਹਿਣੇ ਦਿੱਤੇ ਸਨ। ਵਿਆਹ ਤੋਂ ਬਾਅਦ ਹੋਰ ਦਾਜ ਲਈ ਉਸ ਦਾ ਸਹੁਰਾ ਪਰਿਵਾਰ ਉਸ ਨੂੰ ਤੰਗ-ਪ੍ਰੇਸ਼ਾਨ ਅਤੇ ਕੁੱਟਮਾਰ ਕਰਨ ਲੱਗਾ। ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਕਪਿਲ ਭੱਟੀ ਪੁੱਤਰ ਅਜੇਪਾਲ ਭੱਟੀ, ਅਜੇਪਾਲ ਭੱਟੀ ਪੁੱਤਰ ਸਵ. ਰੱਤੀ ਰਾਮ ਭੱਟੀ, ਕਮਲੇਸ਼ ਭੱਟੀ ਪਤਨੀ ਅਜੇਪਾਲ ਭੱਟੀ ਅਤੇ ਵਿੱਕੀ ਭੱਟੀ ਪੁੱਤਰ ਅਜੇਪਾਲ ਭੱਟੀ ਵਿਰੁੱਧ ਮੁਕੱਦਮਾ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।