ਦਾਜ ਦੀ ਮੰਗ ਕਰਨ ਵਾਲਿਆਂ ਖਿਲਾਫ਼ ਕੇਸ ਦਰਜ

Saturday, Sep 09, 2017 - 02:18 AM (IST)

ਦਾਜ ਦੀ ਮੰਗ ਕਰਨ ਵਾਲਿਆਂ ਖਿਲਾਫ਼ ਕੇਸ ਦਰਜ

ਬਟਾਲਾ(ਸੈਂਡੀ)-ਥਾਣਾ ਸੇਖਵਾਂ ਦੀ ਪੁਲਸ ਵੱਲੋਂ ਦਾਜ ਮੰਗਣ ਵਾਲਿਆਂ ਖਿਲਾਫ਼ ਕੇਸ ਦਰਜ ਕਰਨ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਪੁਲਸ ਨੂੰ ਦਿੱਤੀ ਦਰਖਾਸਤ ਵਿਚ ਸ਼ਰਨਪ੍ਰੀਤ ਕੌਰ ਪੁੱਤਰੀ ਕੁਲਦੀਪ ਸਿੰਘ ਵਾਸੀ ਦੇਹੜ ਨੇ ਦੱਸਿਆ ਕਿ ਉਸ ਦਾ ਵਿਆਹ ਸਿਮਰਨਜੀਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਠੀਕਰੀਵਾਲ ਨਾਲ ਹੋਇਆ ਸੀ। ਮੇਰੇ ਪਿਤਾ ਨੇ ਮੈਨੂੰ ਵਿਆਹ ਵਿਚ ਆਪਣੀ ਹੈਸੀਅਤ ਅਨੁਸਾਰ ਸਾਮਾਨ ਦਿੱਤਾ ਸੀ ਪਰ ਵਿਆਹ ਤੋਂ ਬਾਅਦ ਹੀ ਮੇਰੇ ਸਹੁਰੇ ਪਰਿਵਾਰ ਵਾਲੇ ਮੈਨੂੰ ਦਾਜ ਲਿਆਉਣ ਲਈ ਤੰਗ-ਪ੍ਰੇਸ਼ਾਨ ਕਰਨ ਲੱਗ ਪਏ ਅਤੇ ਮੇਰੇ ਪਿਤਾ ਕੋਲੋਂ 30 ਹਜ਼ਾਰ ਰੁਪਏ ਲਿਆਉਣ ਦੀ ਉਨ੍ਹਾਂ ਮੰਗ ਕੀਤੀ ਅਤੇ ਜਦ ਮੈਂ ਉਨ੍ਹਾਂ ਨੂੰ ਪੈਸੇ ਲਿਆਉਣ ਲਈ ਮਨ੍ਹਾ ਕੀਤਾ ਤਾਂ ਮੇਰੇ ਪਤੀ ਸਿਮਰਨ, ਸੱਸ ਕੁਲਵੰਤ ਕੌਰ, ਸਹੁਰਾ ਸਤਨਾਮ ਸਿੰਘ ਦਿਓਰ ਬਿਕਰਮਜੀਤ ਸਿੰਘ ਨੇ ਕੁੱਟਮਾਰ ਕਰ ਕੇ ਮੈਨੂੰ ਜ਼ਖਮੀ ਕਰ ਦਿੱਤਾ। ਇਸ ਸਬੰਧੀ  ਏ. ਐੱਸ. ਆਈ ਦੀਦਾਰ ਸਿੰਘ ਨੇ ਸ਼ਰਨਪ੍ਰੀਤ ਕੌਰ ਦੇ ਬਿਆਨਾਂ 'ਤੇ ਉਕਤ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਇਸੇ ਤਰ੍ਹਾਂ ਥਾਣਾ ਸਿਵਲ ਲਾਈਨ ਵਿਖੇ ਮਮਤਾ ਦੇਵੀ ਪੁੱਤਰੀ ਮੱਖਣ ਸਿੰਘ ਵਾਸੀ ਸਟਾਫ਼ ਰੋਡ ਬਟਾਲਾ ਨੇ ਦੱਸਿਆ ਕਿ ਮੇਰਾ ਵਿਆਹ ਮੰਗਲ ਸਿੰਘ ਪੁੱਤਰ ਗੁਰਦੇਵ ਸਿੰਘ ਰੇਤ ਵਾਲਾ ਧਾਰੀਵਾਲ ਨਾਲ ਹੋਇਆ ਸੀ ਕਿ ਵਿਆਹ ਤੋਂ ਕੁਝ ਚਿਰ ਬਾਅਦ ਹੀ ਉਸ ਦਾ ਪਤੀ, ਸਹੁਰਾ ਗੁਰਦੇਵ ਸਿੰਘ ਮੈਨੂੰ ਦਾਜ ਲਿਆਉਣ ਲਈ ਤੰਗ-ਪ੍ਰੇਸ਼ਾਨ ਕਰਨ ਲੱਗ ਪਏ। ਬੀਤੇ ਦਿਨੀਂ ਵੀ ਮੇਰੇ ਪਤੀ ਤੇ ਸਹੁਰੇ ਨੇ ਮਿਲ ਕੇ ਮੇਰੀ ਕੁੱਟਮਾਰ ਕੀਤੀ। ਇਸ ਸਬੰਧੀ ਏ. ਐੱਸ. ਆਈ. ਗੁਰਮੀਤ ਸਿੰਘ ਨੇ ਮਮਤਾ ਦੇ ਬਿਆਨਾਂ 'ਤੇ ਪਤੀ ਤੇ ਸਹੁਰੇ ਖਿਲਾਫ਼ ਕੇਸ ਦਰਜ ਕਰ ਲਿਆ ਹੈ।


Related News