24 ਘੰਟਿਆਂ ਤੋਂ ਪਹਿਲਾਂ ਹੀ ਸੁਲਝੀ ਦੋਹਰੇ ਕਤਲ ਦੀ ਗੁੱਥੀ, ਭਾਂਣਜਾ ਹੀ ਨਿਕਲਿਆ ਕਾਤਲ

Tuesday, Mar 02, 2021 - 06:22 PM (IST)

24 ਘੰਟਿਆਂ ਤੋਂ ਪਹਿਲਾਂ ਹੀ ਸੁਲਝੀ ਦੋਹਰੇ ਕਤਲ ਦੀ ਗੁੱਥੀ, ਭਾਂਣਜਾ ਹੀ ਨਿਕਲਿਆ ਕਾਤਲ

ਜਲੰਧਰ (ਵਰੁਣ): ਗ੍ਰੈਟਰ ਕੈਲਾਸ਼ ’ਚ ਹੋਏ ਦੋਹਰੇ ਕਤਲ ਕੇਸ ਨੂੰ ਜਲੰਧਰ ਪੁਲਸ ਨੇ ਜਾਂਚ ਦੇ ਕੁੱਝ ਘੰਟਿਆਂ ਦੇ ਅੰਦਰ ਹੀ ਟਰੇਸ ਕਰ ਲਿਆ ਹੈ। ਇਸ ਦੋਹਰੇ ਕਤਲ ਕੇਸ ਨੂੰ ਅੰਜਾਮ ਦੇਣ ਵਾਲਾ ਮਿ੍ਰਤਕ ਕੋਮਲ ਦਾ ਭਾਂਣਜਾ ਹੈ, ਜਿਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਆਪਣੇ ਮਾਮੇ ਅਤੇ ਉਸ ਦੇ ਰਿਸ਼ਤੇਦਾਰ ’ਚ ਲੱਗਣ ਵਾਲੇ ਭਰਾ ਰਾਮ ਸਰੂਪ ਦਾ ਕਤਲ ਕੀਤਾ ਸੀ। ਪੁਲਸ ਨੇ ਦੋਸ਼ੀ ਭਾਣਜੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਹੋਰ ਕਾਤਲਾਂ ਦੀ ਤਲਾਸ਼ ’ਚ ਪੁਲਸ ਛਾਪੇਮਾਰੀ ਕਰ ਰਹੀ ਹੈ ਅਤੇ ਪੁਲਸ ਜਲਦ ਹੀ ਇਸ ਮਾਮਲੇ ’ਤੇ ਪ੍ਰੈੱਸ ਕਾਨਫਰੰਸ ਕਰਕੇ ਖ਼ੁਲਾਸਾ ਕਰੇਗੀ। 

ਇਹ ਵੀ ਪੜ੍ਹੋ  ਬਠਿੰਡਾ 'ਚ ਆਵਾਰਾ ਕੁੱਤਿਆਂ ਨੇ ਨੋਚ-ਨੋਚ ਖਾਧੀ 5 ਸਾਲਾ ਬੱਚੀ, ਪਰਿਵਾਰ ਨੂੰ ਜਬਰ-ਜ਼ਿਨਾਹ ਦਾ ਖ਼ਦਸ਼ਾ

PunjabKesari

ਦੱਸਣਯੋਗ ਹੈ ਕਿ ਅੱਜ ਸਵੇਰੇ ਮਕਸੂਦਾਂ ਦੇ ਕੋਲ ਪੈਂਦੇ ਗ੍ਰੇਟਰ ਕੈਲਾਸ਼ ’ਚ ਦੋਹਰੇ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਜਾਣਕਾਰੀ ਮੁਤਾਬਕ ਉੱਥੇ ਇਕ ਨਿਰਮਾਣ ਅਧੀਨ ਕੋਠੀ ’ਚ 2 ਮਜ਼ਦੂਰਾਂ ਦੀਆਂ ਲਾਸ਼ਾਂ ਮਿਲੀਆਂ ਸਨ, ਜਿਨ੍ਹਾਂ ਦੀ ਪਛਾਣ ਕੋਮਲ ਅਤੇ ਰਾਮ ਦੇ ਰੂਪ ’ਚ ਹੋਈ ਹੈ। ਦੋਵੇਂ ਦੇ ਸਿਰ ’ਤੇ ਸਿਰ ’ਤੇ ਬੇਰਹਿਮੀ ਨਾਲ ਹਮਲਾ ਕਰਕੇ ਕਤਲ ਕੀਤਾ ਗਿਆ ਸੀ। ਇਸ ਸਬੰਧੀ ਜਦੋਂ ਵਾਰਡ ਦੇ ਕੌਂਸਲਰ ਨੂੰ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਮੌਕੇ ’ਤੇ ਪਹੁੰਚ ਕੇ ਪੁਲਸ ਨੂੰ ਸੂਚਿਤ ਕੀਤਾ।

ਇਹ ਵੀ ਪੜ੍ਹੋ ਫਗਵਾੜਾ ’ਚ ਕੋਰੋਨਾ ਨੇ ਧਾਰਿਆ ਭਿਆਨਕ ਰੂਪ, 7 ਸਕੂਲੀ ਬੱਚਿਆਂ ਸਣੇ 45 ਲੋਕ ਆਏ ਪਾਜ਼ੇਟਿਵ


author

Shyna

Content Editor

Related News