ਹੁਣ ਕੁੱਤੇ ਵੀ ਹੋਣ ਲੱਗੇ ਕਿਡਨੀ ਰੋਗ ਤੋਂ ਪੀੜਤ!

02/28/2021 12:48:18 AM

ਲੁਧਿਆਣਾ, (ਸਲੂਜਾ)- ਮਨੁੱਖਾਂ ਵਾਂਗ ਹੁਣ ਕੁੱਤੇ ਵੀ ਸ਼ੂਗਰ, ਬੀ.ਪੀ., ਚਮੜੀ ਰੋਗ ਅਤੇ ਕਿਡਨੀ ਰੋਗ ਤੋਂ ਪੀੜਤ ਹੋਣ ਲੱਗੇ ਹਨ। ਜਿਸ ਤਰ੍ਹਾਂ ਇਕ ਮਨੁੱਖ ਵਿਚ ਦੋ ਕਿਡਨੀਆਂ ਕੰਮ ਕਰਦੀਆਂ ਹਨ, ਉਸੇ ਤਰ੍ਹਾਂ ਇਕ ਕੁੱਤੇ ਵਿਚ ਵੀ ਦੋ ਕਿਡਨੀਆਂ ਕੰਮ ਕਰਦੀਆਂ ਹਨ, ਜੋ ਸਰੀਰ ਵਿਚੋਂ ਅਣਚਾਹੇ ਤੱਤ ਯੂਰਿਨ ਦੇ ਜ਼ਰੀਏ ਬਾਹਰ ਕੱਢ ਦਿੰਦੀਆਂ ਹਨ।
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ (ਗਡਵਾਸੂ) ਦੇ ਅਸਿਸਟੈਂਟ ਪ੍ਰੋਫੈਸਰ ਡਾ. ਰਣਧੀਰ ਸਿੰਘ ਨੇ ਦੱਸਿਆ ਕਿ ਜਿਸ ਤਰ੍ਹਾਂ ਮਨੁੱਖ ਦੀਆਂ ਕਿਡਨੀਆਂ/ਗੁਰਦੇ ਕੰਮ ਕਰਨਾ ਬੰਦ ਕਰ ਦਿੰਦੇ ਹਨ, ਇਹ ਸਮੱਸਿਆ ਹੁਣ ਕੁੱਤਿਆਂ ਵਿਚ ਵੀ ਆਮ ਹੀ ਪਾਈ ਜਾਣ ਲੱਗੀ ਹੈ।

ਇਹ ਵੀ ਪੜ੍ਹੋ:- ਹਜ਼ਾਰਾਂ ਦੀ ਗਿਣਤੀ 'ਚ ਨਸ਼ੇ ਵਾਲੀਆਂ ਗੋਲੀਆਂ ਸਮੇਤ ਪੁਲਸ ਵੱਲੋਂ ਇੱਕ ਕਾਬੂ

ਐਕਿਊਟ ਅਤੇ ਕ੍ਰੋਨਿਕ
ਗਡਵਾਸੂ ਯੂਨੀਵਰਸਿਟੀ ਦੇ ਅਸਿਸਟੈਂਟ ਪ੍ਰੋਫੈਸਰ ਡਾ.ਰਣਧੀਰ ਸਿੰਘ ਨੇ ਦੱਸਿਆ ਕਿ ਕਿਡਨੀ ਨਾਲ ਸਬੰਧਤ ਦੋ ਤਰ੍ਹਾਂ ਦੇ ਰੋਗ ਹੁੰਦੇ ਹਨ। ਐਕਿਊਟ ਰੋਗ ਤੋਂ ਪੀੜਤ ਹੋਣ ਕਾਰਨ ਕੁੱਦੇ ਵੱਲੋਂ ਕੋਈ ਗਲਤ ਚੀਜ਼ ਖਾ ਲੈਣਾ, ਓਵਰਡੋਜ਼ ਜਾ ਡੀਹਾਈਡ੍ਰੇਸ਼ਨ ਦਾ ਹੋਣਾ ਹੈ। ਦੂਜਾ ਕ੍ਰੋਨਿਕ ਰੋਗ ਤੋਂ ਪੀੜਤ ਹੋਣ ’ਤੇ ਕੁੱਤੇ ਦੀ ਕਿਡਨੀ ਪੂਰੀ ਤਰ੍ਹਾਂ ਕੰਮ ਕਰਨਾ ਬੰਦ ਕਰ ਦਿੰਦੀ ਹੈ ਜਿਸ ਨਾਲ ਜਾਨਵਰ ਦੇ ਅੰਦਰ ਗੰਢ ਬਣਨਾ, ਯੂਰੀਆ ਦੇ ਬਣਨ ਨਾਲ ਮੂੰਹ ਵਿਚ ਅਲਸਰ ਹੋਣਾ, ਖਾਣਾ ਪੀਣਾ ਬੰਦ ਕਰ ਦੇਣਾ, ਡਾਇਰੀਆ, ਬਲੱਡ ਪ੍ਰੈਸ਼ਰ ਅਤੇ ਹਾਰਟ ਦੀ ਸਮੱਸਿਆ ਆ ਜਾਂਦੀ ਹੈ। ਇਸ ਦੀ ਦਰੁਸਤੀ ਲਈ ਡਿਆਲੀਸਿਜ਼ ਹੀ ਕਰਵਾਉਣਾ ਪੈਂਦਾ ਹੇ।

ਕੀ ਕਾਰਨ ਹੈ ਕਿਡਨੀ ਖਰਾਬ ਹੋਣ ਦੇ
ਦਵਾ ਦੀ ਓਵਰਡੋਜ਼, ਜ਼ਹਿਰੀਲੇ ਤੱਤਾਂ ਦਾ ਸੇਵਨ ਅਤੇ ਸਰੀਰ ਵਿਚ ਪਾਣੀ ਦੀ ਕਮੀ ਆਦਿ ਪ੍ਰਮੁੱਖ ਕਾਰਨ ਹੈ। ਇਸ ਰੋਗ ਤੋਂ ਪੀੜਤ ਜ਼ਆਦਾਤਰ ਕੁੱਤੇ 7 ਸਾਲ ਦੀ ਉਮਰ ਤੋਂ ਬਾਅਦ ਹੁੰਦੇ ਹਨ। ਕਈ ਕੁੱਤਿਆਂ ਦੀਆਂ ਨਸਲਾਂ ਵਿਚ ਕਿਡਨੀ, ਗੁਰਦੇ ਖਰਾਬ ਹੋਣ ਦੀ ਸੰਭਾਵਨਾ ਦੂਜੀਆਂ ਨਸਲਾਂ ਤੋਂ ਜ਼ਿਆਦਾ ਹੁੰਦੀ ਹੇ। ਇਹਨਾਂ ਵਿਚੋਂ ਇੰਗਲਿਸ਼ ਕੋਕਰ ਸਪੈਨੀਅਲ, ਬੁਲ ਟੈਰੀਅਰ ਅਤੇ ਜਰਮਨ ਸ਼ੈਫਰਡ ਆਦਿ ਨਸਲਾਂ ਸ਼ਾਮਲ ਹਨ।

ਇਹ ਵੀ ਪੜ੍ਹੋ:- ਕੈਪਟਨ ਸਰਕਾਰ ਸਕਾਲਰਸ਼ਿਪ ਘੋਟਾਲੇ ਦੀ CBI ਜਾਂਚ ਕਰਵਾਏ : ਤਰੁਣ ਚੁੱਘ

ਬਦਲਿਆ ਲਾਈਫ ਸਟਾਈਲ ਵੀ ਇਕ ਕਾਰਨ
ਸਮੇਂ ਦੀ ਤਬਦੀਲੀ ਦੇ ਨਾਲ ਹੀ ਮਨੁੱਖ ਦੇ ਬਦਲੇ ਲਾਈਫ ਸਟਾਇਲ ਨੇ ਪਾਲਤੂ ਜਾਨਵਰਾਂ ਅਤੇ ਖਾਸ ਕਰਕੇ ਕੁੱਤਿਆਂ ਦੇ ਰਹਿਣ ਅਤੇ ਖਾਣ-ਪੀਣ ਵਿਚ ਬਦਲਆ ਲਿਆ ਦਿੱਤਾ ਹੈ। ਜ਼ਿਆਦਾਤਰ ਲੋਕ ਮੌਜੂਕਾ ਸਮੇਂ ਵਿਚ ਏਸੀ ਕਲਚਰ ਵਿਚ ਰਹਿਣ ਦੇ ਆਦੀ ਹੋ ਚੁੱਕੇ ਹਨ। ਉਹ ਆਪਣੇ ਪਾਲਤੂ ਕੁੱਤੇ ਨੂੰ ਵੀ ਆਪਣੇ ਨਾਲ ਏਸੀ ਵਿਚ ਰੱਖਦੇ ਹਨ ਅਤੇ ਜਦੋਂ ਕਾਰ ਵਿਚ ਘੁੰਮਣ ਜਾਂਦੇ ਹਨ ਤਾਂ ਵੀ ਉਹ ਉਸ ਨੂੰ ਆਪਣੇ ਨਾਲ ਕਾਰ ਵਿਚ ਹੀ ਘੁਮਾਉਣ ਲੈ ਜਾਂਦੇ ਹਨ। ਇਸ ਨਾਲ ਕੁੱਤਿਆਂ ਨੂੰ ਜਿੰਨੀ ਕਸਰਤ ਦੀ ਲੋੜ ਹੁੰਦੀ ਹੈ, ਉਹ ਬਿਲਕੁਲ ਨਹੀਂ ਮਿਲਦੀ। ਕਸਰਤ ਨਾ ਹੋਣ ਕਾਰਨ ਕੁੱਤਿਆਂ ਵਿਚ ਚਰਬੀ ਅਤੇ ਹੋਰ ਸਮੱਸਿਆਵਾਂ ਆਉਣ ਲਗਦੀਆਂ ਹਨ।

ਫਾਸਟ ਫੂਡ ਕਿਡਨੀ ਨੂੰ ਕਰਦਾ ਹੈ ਡੈਮੇਜ
ਡਾ.ਰਣਧੀਰ ਸਿੰਘ ਨੇ ਦੱਸਿਆ ਕਿ ਕੁੱਤੇ ਨੂੰ ਸਮੇਂ ’ਤੇ ਫੀਡ ਦੇਣੀ ਚਾਹੀਦੀ ਹੈ। ਜ਼ਿਆਦਾ ਸਮੇਂ ਤੱਕ ਭੁੱਖਾ ਨਾ ਰੱਖੋ ਅਤੇ ਨਾ ਹੀ ਜ਼ਿਆਦਾ ਮਾਤਰਾ ਵਿਚ ਫਾਸਟ ਫੂਡ ਅਤੇ ਬ੍ਰੈਡ ਦਿਓ। ਇਸ ਨਾਲ ਕੁੱਤੇ ਦੀ ਕਿਡਨੀ ਡੈਮੇਜ ਹੋਣ ਦਾ ਖਤਰਾ ਪੈਦਾ ਹੋ ਜਾਂਦਾ ਹੈ ਜਿਸ ਨਾਲ ਕਈ ਵਾਰ ਕੁੱਦੇ ਦੀ ਜਾਨ ਤੱਕ ਚਲੀ ਜਾਂਦੀ ਹੈ।

ਕਿਡਨੀ ਖਰਾਬ ਹੋਣ ਦੇ ਕੀ ਹਨ ਸੰਕੇਤ
ਜ਼ਿਆਦਾ ਪਿਆਸ ਨਾ ਲੱਗਣਾ, ਜ਼ਿਆਦਾ ਵਾਰ ਪਿਸ਼ਾਬ ਆਉਣਾ, ਮੂੰਹ ਵਿਚੋਂ ਬਦਬੂ ਦਾ ਆਉਣਾ, ਪਿਸ਼ਾਬ ਵਿਚ ਖੂਨ ਦਾ ਆਉਣਾ, ਮੂੰਹ ਦੇ ਫੋੜੇ, ਦਸਤ ਲੱਗਣਾ , ਕਬਜ਼ਾ ਹੋਣਾ, ਭੁੱਖ ਨਾ ਲੱਗਣਾ, ਵਜ਼ਨ ਘੱਟ ਹੋਣਾ, ਸੁਸਤੀ, ਤੇਜ਼ ਬੁਖਾਰ, ਅੱਖਾਂ ਦੀ ਰੌਸ਼ਨੀ ਦਾ ਘੱਟ ਹੋਣਾ, ਦੌਰੇ ਪੈਣਾ। ਜਦੋਂ ਕੁੱਤੇ ਨੂੰ ਕਿਡਨੀ/ ਗੁਰਦਾ ਰੋਗ ਦੀ ਸਮੱਸਿਆ ਹੋਵੇਗੀ ਤਾਂ ਫਿਰ ਕੁੱਤੇ ਦਾ ਬੀ.ਪੀ. ਵਧ ਜਾਂਦਾ ਹੈ।

ਇਹ ਵੀ ਪੜ੍ਹੋ:- ਪੰਜਾਬ 'ਚ ਸ਼ਨੀਵਾਰ ਨੂੰ ਕੋਰੋਨਾ ਦੇ 595 ਨਵੇਂ ਮਾਮਲੇ ਆਏ ਸਾਹਮਣੇ, 11 ਦੀ ਮੌਤ

ਕਿਵੇਂ ਹੋਵੇਗਾ ਇਲਾਜ
ਗਡਵਾਸੂ ਯੂਨੀਵਰਸਿਟੀ ਦੇ ਡਾ.ਰਣਧੀਰ ਸਿੰਘ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਕੁੱਤੇ ਦੇ ਖੂਨ ਅਤੇ ਪਿਸ਼ਾਬ ਦੀ ਜਾਂਚ ਹੋਵੇਗੀ। ਜੇਕਰ ਕੁੱਤੇ ਦੀ ਹਾਲਤ ਨਾਜ਼ੁਕ ਹੋ ਜਾਂਦੀ ਹੈ ਤਾਂ ਫਿਰ ਡਿਆਲਿਸਿਜ਼ ਹੀ ਇੱਕੋ ਇਕ ਆਖਰੀ ਇਲਾਜ ਰਹਿ ਜਾਂਦਾ ਹੈ।

ਕੀ ਹੈ ਡਿਆਲੀਸਿਜ਼
ਇਹ ਖੂਨ ਸਾਫ ਕਰਨ ਦੀ ਪ੍ਰਕਿਰਿਆ ਹੈ ਜਿਸ ਦੇ ਜ਼ਰੀਏ ਕੁੱਤੇ ਦੇ ਖੂਨ ਵਿਚੋਂ ਅਣਚਾਹੇ ਤੱਤਾਂ ਨੂੰ ਸਾਫ ਕੀਤਾ ਜਾਂਦਾ ਹੈ। ਜਦੋਂ ਕਿਡਨੀ ਖਰਾਬ ਹੋਣ ’ਤੇ ਕੁੱਤਾ ਦਵਾਈਆਂ ਨਾਲ ਠੀਕ ਨਹੀਂ ਹੁੰਦਾ ਤਾਂ ਫਿਰ ਆਖਰੀ ਬਦਲੇ ਡਿਆਲੀਸਿਜ਼ ਹੀ ਹੁੰਦਾ ਹੈ। ਜੋ ਕੰਮ ਕੁੱਤੇ ਦੀ ਕਿਡਨੀ ਨੇ ਕਰਨਾ ਹੁੰਦਾ ਹੈ, ਉਹ ਡਿਆਲੀਸਿਜ਼ ਮਸ਼ੀਨ ਕਰਦੀ ਹੈ। ਡਿਆਲੀਸਿਜ਼ ਦੀ ਪ੍ਰਕਿਰਿਆ ਇਕ ਤੋਂ ਡੇਢ ਘੰਟੇ ਦੀ ਹੁੰਦੀ ਹੈ। ਜੇਕਰ ਹੋਰ ਲੋੜ ਪਵੇ ਤਾਂ ਡਿਆਲੀਸਿਜ਼ ਦਾ ਅਗਲਾ ਸੈਸ਼ਨ 2 ਤੋਂ 4 ਘੰਟੇ ਦਾ ਵੀ ਹੋ ਸਕਦਾ ਹੈ।

ਇਹ ਵੀ ਪੜ੍ਹੋ:- ਅੰਮ੍ਰਿਤਸਰ ਤੋਂ ਬਾਅਦ ਹੁਣ ਲੁਧਿਆਣਾ ਅਤੇ ਜੰਮੂਤਵੀ ਸਟੇਸ਼ਨ ਵੀ ਨਿੱਜੀ ਹੱਥਾਂ ਚ ਸੌਂਪਣ ਦੀ ਤਿਆਰੀ

ਉੱਤਰੀ ਭਾਰਤ ਵਿਚ ਕੇਵਲ ਗਡਵਾਸੂ ਹੀ ਪ੍ਰਦਾਨ ਕਰ ਰਿਹਾ ਸੇਵਾਵਾਂ
ਇੱਥੇ ਇਹ ਦੱਸ ਦੇਈਏ ਕਿ ਕੁੱਤਿਆਂ ਦੇ ਡਿਆਲੀਸਿਜ਼ ਦਾ ਇਲਾਜ ਪਹਿਲਾਂ ਮਦਰਾਸ ਵਿਚ ਹੁੰਦਾ ਸੀ। ਹੁਣ ਉੱਤਰੀ ਭਾਰਤ ਵਿਚ ਕੇਵਲ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਲੀਮਲ ਸਾਇੰਸਿਜ਼ ਯੂਨੀਵਰਸਿਟੀ (ਗਡਵਾਸੂ) ਵਿਚ ਹੋ ਰਿਹਾ ਹੈ।


Bharat Thapa

Content Editor

Related News