ਬੇਰਹਿਮੀ ਨਾਲ ਅਵਾਰਾ ਕੁੱਤੇ ਦਾ ਕਤਲ, 4 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

Tuesday, Dec 24, 2024 - 12:40 PM (IST)

ਬੇਰਹਿਮੀ ਨਾਲ ਅਵਾਰਾ ਕੁੱਤੇ ਦਾ ਕਤਲ, 4 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

ਰਾਮਾ ਮੰਡੀ (ਪਰਮਜੀਤ) : ਰਾਮਾ ਮੰਡੀ 'ਚ 4 ਵਿਅਕਤੀਆਂ ਵੱਲੋਂ ਇਕ ਅਵਾਰਾ ਕੁੱਤੇ ਦਾ ਬੇਰਹਿਮੀ ਨਾਲ ਕਤਲ ਕਰ ਦੇਣ ਦੀ ਖ਼ਬਰ ਸਾਹਮਣੇ ਆਈ ਹੈ। ਸੂਚਨਾ ਮਿਲਣ ਉਪਰੰਤ ਰਾਮਾ ਮੰਡੀ ਪੁਲਸ ਨੇ 4 ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕਰ ਲਿਆ ਗਿਆ ਹੈ। ਇਸ ਸਬੰਧੀ ਡੀ. ਐੱਸ. ਪੀ. ਰਾਜੇਸ਼ ਕੁਮਾਰ ਸਨੇਹੀ ਨੇ ਦੱਸਿਆ ਕਿ ਰਾਮਾ ਮੰਡੀ ਵਿਖੇ ਇਕ ਕੁੱਤੇ ਨੂੰ ਬੇਰਹਿਮੀ ਨਾਲ ਮਾਰਨ ਦੀ ਵੀਡੀਓ ਸਬੰਧੀ ਇਕ ਈ-ਮੇਲ ਦਿੱਲੀ ਤੋਂ ਪ੍ਰਾਪਤ ਹੋਈ ਸੀ।

ਇਸ ’ਤੇ ਕਾਰਵਾਈ ਕਰਦੇ ਹੋਏ ਪੁਲਸ ਵੱਲੋਂ ਮੇਨਕਾ ਗਾਂਧੀ ਫਾਊਂਡੇਸ਼ਨ ਦੇ ਮੈਂਬਰ ਅਤੇ ਬਠਿੰਡਾ ਨਿਵਾਸੀ ਅਰਪਣ ਗੁਪਤਾ ਪੁੱਤਰ ਸੁਸ਼ੀਲ ਕੁਮਾਰ ਗੁਪਤਾ ਵਾਸੀ ਪਰਸਰਾਮ ਨਗਰ ਬਠਿੰਡਾ ਦੇ ਬਿਆਨਾਂ ’ਤੇ ਰਾਮਾ ਮੰਡੀ ਦੇ 4 ਵਿਅਕਤੀਆਂ ਖ਼ਿਲਾਫ਼ ਕੁੱਤੇ ਨੂੰ ਬੇਰਹਿਮੀ ਨਾਲ ਮਾਰਨ ਦੇ ਦੋਸ਼ ਹੇਠ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ।


author

Babita

Content Editor

Related News