ਹੁਣ 'ਨਿਹੰਗ' ਨੇ ਕੁੱਤੇ ਦੀ ਧੌਣ 'ਚ ਮਾਰਿਆ ਧਾਰਦਾਰ ਹਥਿਆਰ, CCTV 'ਚ ਕੈਦ ਹੋਇਆ ਮੰਜ਼ਰ
Tuesday, Jan 19, 2021 - 10:39 AM (IST)
ਲੁਧਿਆਣਾ (ਜ.ਬ.) : ਮੋਗਾ ਵਿਖੇ ਧਾਰਮਿਕ ਸਥਾਨ ਦੇ ਸੇਵਾਦਾਰਾਂ ਵੱਲੋਂ ਇਕ ਕੁੱਤੇ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਕੇ ਉਸ ਨੂੰ ਮਾਰ ਦੇਣ ਦੀ ਵੀਡੀਓ ਵਾਇਰਲ ਹੋਣ ਮਗਰੋਂ ਹੁਣ ਲੁਧਿਆਣਾ 'ਚ ਵੀ ਅਜਿਹੀ ਹੀ ਇਕ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਕੁੱਤੇ 'ਤੇ ਜਾਨਲੇਵਾ ਹਮਲਾ ਕੀਤਾ ਗਿਆ। ਇੱਥੇ ਥਾਣਾ ਸ਼ਿਮਲਾਪੁਰੀ ਦੀ ਪੁਲਸ ਨੇ ਇਕ ਨਿਹੰਗ ਨੂੰ ਕੁੱਤੇ ’ਤੇ ਜਾਨਲੇਵਾ ਹਮਲਾ ਕਰਕੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀਂ ਕਰਨ ਦੇ ਦੋਸ਼ 'ਚ ਉਸ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦੌਰਾਨ NIA ਵੱਲੋਂ ਨੋਟਿਸ ਭੇਜੇ ਜਾਣ 'ਤੇ ਭੜਕੇ 'ਭਗਵੰਤ ਮਾਨ', ਦਿੱਤਾ ਇਹ ਵੱਡਾ ਬਿਆਨ
ਦੋਸ਼ ਹੈ ਕਿ ਇਕ ਨਿਹੰਗ ਸਿੰਘ ਜੁਝਾਰ ਨਗਰ 'ਚ ਆਪਣੇ ਪਾਲਤੂ ਕੁੱਤੇ ਨਾਲ ਸੈਰ ਕਰ ਰਿਹਾ ਸੀ ਤਾਂ ਸੜਕ ’ਤੇ ਖੜ੍ਹੇ ਅਵਾਰਾ ਕੁੱਤਿਆਂ ਨੇ ਉਨ੍ਹਾਂ ਨੂੰ ਦੇਖ ਕੇ ਭੌਂਕਣਾ ਸ਼ੁਰੂ ਕਰ ਦਿੱਤਾ। ਇਸ ’ਤੇ ਗੁੱਸੇ ਹੋਇਆ ਨਿਹੰਗ ਆਪਣੇ ਧਾਰਦਾਰ ਹਥਿਆਰ ਨਾਲ ਅਵਾਰਾ ਕੁੱਤਿਆਂ ਨੂੰ ਮਾਰਨ ਲੱਗਾ। ਇਸ ਦੌਰਾਨ ਉਸ ਦਾ ਧਾਰਦਾਰ ਹਥਿਆਰ ਇਕ ਕੁੱਤੇ ਦੀ ਧੌਣ 'ਚ ਫਸ ਗਿਆ ਅਤੇ ਕੁੱਤੇ ਦੇ ਮੂੰਹ 'ਚ ਫਸਿਆ ਲੋਹੇ ਦਾ ਹਥਿਆਰ ਕੱਢਣ ਲਈ ਕਾਫੀ ਜੱਦੋ-ਜਹਿਦ ਕਰਨੀ ਪਈ।
ਇਹ ਵੀ ਪੜ੍ਹੋ : ਪਟਿਆਲਾ 'ਚ ਦਰਦਨਾਕ ਹਾਦਸੇ ਨੇ ਲਈ 3 ਨੌਜਵਾਨਾਂ ਦੀ ਜਾਨ, ਘਟਨਾ ਮਗਰੋਂ ਮੋਟਰਸਾਈਕਲ ਨੂੰ ਲੱਗੀ ਅੱਗ
ਇਸ ਸਾਰੀ ਘਟਨਾ ਨੂੰ ਰੋਡ ’ਤੇ ਲੱਗੇ ਕੈਮਰੇ ਨੇ ਕੈਦ ਕਰ ਲਿਆ। ਇਸ ਘਟਨਾ ਦਾ ਨੋਟਿਸ ਪੀਪਲ ਫਾਰ ਐਨੀਮਲਜ਼ ਕੇਅਰ ਨਾਲ ਜੁੜੀ ਇਕ ਜੱਥੇਬੰਦੀ ਦੇ ਮੈਂਬਰ ਮਨੀ ਸਿੰਘ ਨੇ ਲੈਂਦੇ ਹੋਏ ਉਕਤ ਨਿਹੰਗ ਖ਼ਿਲਾਫ਼ ਪੁਲਸ ਚੌਂਕੀ ਬਸੰਤ ਪਾਰਕ 'ਚ ਸ਼ਿਕਾਇਤ ਦਰਜ ਕਰਵਾਈ। ਜ਼ਖਮੀਂ ਹੋਏ ਕੁੱਤੇ ਦਾ ਇਲਾਜ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸ ਯੂਟੀਵਰਸਿਟੀ ਦੇ ਡਾਕਟਰਾ ਤੋਂ ਕਰਵਾਇਆ ਗਿਆ। ਵੀਡੀਓ ਵਾਇਰਲ ਹੋਣ ’ਤੇ ਚੌਂਕੀ ਬਸੰਤ ਪਾਰਕ ਦੀ ਪੁਲਸ ਨੇ ਮੌਕੇ ਦਾ ਮੁਆਇਨਾ ਕਰਕੇ ਅਤੇ ਫੁਟੇਜ ਕਬਜ਼ੇ 'ਚ ਲੈ ਕੇ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : ਹੁਣ ਗੁਰੂ ਘਰਾਂ 'ਚ ਇਸ ਵਿਧੀ ਰਾਹੀਂ ਤਿਆਰ ਕੀਤੇ ਜਾਣਗੇ 'ਲੰਗਰ', ਹੋਣਗੇ ਵੱਡੇ ਫ਼ਾਇਦੇ
ਥਾਣਾ ਸ਼ਿਮਲਾਪੁਰੀ ਦੇ ਮੁਖੀ ਇੰਦਰਜੀਤ ਸਿੰਘ ਬੋਪਰਾਏ ਨੇ ਦੱਸਿਆ ਕਿ ਸ਼ਿਕਾਇਤ ਮਿਲਣ ’ਤੇ ਤੁੰਰਤ ਉਕਤ ਨਿਹੰਗ ਖ਼ਿਲਾਫ਼ ਕੇਸ ਦਰਜ ਕਰ ਦਿੱਤਾ ਗਿਆ। ਚੌਂਕੀ ਬਸੰਤ ਪਾਰਕ ਦੇ ਇੰਚਾਰਜ ਜਗਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਕ ਸੰਸਥਾ ਵੱਲੋਂ ਸ਼ਿਕਾਇਤ ਦਿੱਤੀ ਗਈ ਅਤੇ ਫੁਟੇਜ ਦੇ ਆਧਾਰ ’ਤੇ ਮੁਲਜ਼ਮ ਖ਼ਿਲਾਫ਼ ਜਾਨਵਰਾਂ ’ਤੇ ਜ਼ੁਲਮ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਅਗਲੀ ਜਾਂਚ-ਪੜਤਾਲ 'ਚ ਉਕਤ ਨਿਹੰਗ ਨੂੰ ਫੜ੍ਹਨ ਲਈ ਪੁਲਸ ਪਾਰਟੀ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ