ਡਾਕਟਰਾਂ ਤੇ ਸਟਾਫ ਲਈ ਬਣੇ ਕੁਆਰਟਰ ਬਣੇ ਨਸ਼ੇਡ਼ੀਆਂ ਦੇ ਅੱਡੇ

Monday, Jun 11, 2018 - 02:34 AM (IST)

 ਫਿਰੋਜ਼ਪੁਰ, (ਕੁਮਾਰ)– ਸ਼ਹਿਰ ’ਚ ਆਰ. ਐੱਸ. ਡੀ. ਕਾਲਜ ਦੇ ਕੋਲ ਬਣੇ ਸਰਕਾਰੀ ਵੈਟਰਨਰੀ ਪਾਲੀਕਲੀਨਿਕ ’ਚ ਸਟਾਫ ਤੇ ਡਾਕਟਰਾਂ ਲਈ ਬਣਾਏ ਗਏ ਕੁਆਰਟਰ ਪਿਛਲੇ ਕਈ ਸਾਲਾਂ ਤੋਂ ਖਾਲੀ ਰਹਿਣ ਕਾਰਨ ਨਸ਼ੇਡ਼ੀਆਂ ਦੇ ਅੱਡੇ ਬਣੇ ਹੋਏ ਹਨ। ਇਨ੍ਹਾਂ ਕੁਆਰਟਰਾਂ  ਨੰੂ ਦੇਖ ਕੇ ਫਿਲਮ ਦਾ ਇਹੀਂ ਡਾਇਲਾਗ ਯਾਦ ਆਉਂਦਾ ਹੈ ਕਿ ‘ਘਰ ਵਾਲਾ ਘਰ ਨਹੀਂ ਸਾਨੂੰ ਕਿਸੇ ਦਾ ਡਰ ਨਹੀਂ’। ਇਨ੍ਹਾਂ ਕੁਆਰਟਰਾਂ ਦਾ ਦੌਰਾ ਕਰਨ ’ਤੇ ਦੇਖਿਆ ਗਿਆ ਕਿ ਕੁਆਰਟਰਾਂ ਦੇ ਦਰਵਾਜ਼ੇ ਤੇ ਸ਼ੀਸ਼ੇ ਟੁੱਟੇ ਪਏ ਹਨ।
 ਗੰਦਗੀ ਤੇ ਬਦਬੂ ਕਾਰਨ ਆਮ ਲੋਕਾਂ ਦਾ ਆਸ-ਪਾਸ ਰਹਿਣਾ ਵੀ ਮੁਸ਼ਕਲ ਹੋਇਆ ਪਿਆ ਹੈ। ਇਸ ਖੇਤਰ ਦੇ ਲੋਕਾਂ ਨੇ ਦੱਸਿਆ ਕਿ ਸਾਰਾ ਦਿਨ ਕੁਆਰਟਰਾਂ ’ਚ ਨਸ਼ੇਡ਼ੀ  ਬੈਠ ਕੇ ਨਸ਼ਾ ਕਰਦੇ ਹਨ। ਇਸ ਇਲਾਕੇ ’ਚ ਗੰਦਗੀ ਦੇ ਢੇਰ ਲੱਗੇ ਹੋਏ ਹਨ ਤੇ ਪ੍ਰਦੂਸ਼ਿਤ ਵਾਤਾਵਰਣ ਕਾਰਨ ਆਸ-ਪਾਸ ਦੇ ਲੋਕਾਂ ਦਾ ਰਹਿਣਾ ਮੁਸ਼ਕਲ ਹੋਇਆ ਪਿਆ ਹੈ। ਇਸ ਇਲਾਕੇ ’ਚ ਰਹਿੰਦੇ ਲੋਕਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੂੰ ਸਵਾਲ ਕੀਤਾ ਕਿ ਕੀ ਇਹ ਇਲਾਕਾ ‘ਸਵੱਛ ਭਾਰਤ ਮੁਹਿੰਮ’  ਅਧੀਨ ਨਹੀਂ ਆਉਂਦਾ। ਉਨ੍ਹਾਂ  ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਕਿ ਇਸ  ਇਲਾਕੇ ਦਾ ਜਲਦ ਦੌਰਾ ਕੀਤਾ ਜਾਵੇ ਤੇ ਦੇਖਿਆ ਜਾਵੇ ਕਿ ਲੋਕ ਕਿਵੇਂ ਗੰਦਗੀ ਦੇ ਆਲਮ ’ਚ ਆਪਣਾ ਜੀਵਨ ਬਤੀਤ ਕਰ ਰਹੇ ਹਨ। ਲੋਕਾਂ ਨੇ ਕਿਹਾ ਕਿ ਇਨ੍ਹਾਂ ਕੁਆਰਟਰਾਂ ਵਾਲੀ ਜਗ੍ਹਾ ਨੂੰ ਸਾਫ ਕੀਤਾ ਜਾਵੇ ਤੇ ਇਥੇ ਬੇਰੋਜ਼ਗਾਰਾਂ ਲਈ ਕੋਈ ਸਿਖਲਾਈ ਕੇਂਦਰ ਬਣਾਇਆ ਜਾਵੇ। 


Related News