ਹੁਣ ਟਰੇਨ ''ਚ ਡਾਕਟਰ ਬੁਲਾਉਣ ''ਤੇ ਦੇਣੀ ਪਵੇਗੀ ਫੀਸ
Saturday, Nov 10, 2018 - 01:18 PM (IST)

ਲੁਧਿਆਣਾ : ਚੱਲਦੀ ਟਰੇਨ ਅਤੇ ਸਟੇਸ਼ਨ 'ਤੇ ਹੁਣ ਅਮਰਜੈਂਸੀ ਮੈਡੀਕਲ ਸੇਵਾ ਦੇ ਬਦਲੇ ਫੀਸ ਦੇਣੀ ਪਵੇਗੀ। ਅਜੇ ਤੱਕ ਇਹ ਸਹੂਲਤ ਮੁਫਤ ਸੀ। ਰੇਲਵੇ ਦੀ ਨਵੀਂ ਨੋਟੀਫਿਕੇਸ਼ਨ ਦੇ ਤਹਿਤ ਹੁਣ ਡਾਕਟਰ ਲਈ 100 ਰੁਪਏ ਕੰਸਲਟੇਸ਼ਨ ਫੀਸ ਤੈਅ ਕੀਤੀ ਗਈ ਹੈ। ਦਵਾਈਆਂ ਅਤੇ ਇੰਜੈਕਸ਼ਨ ਆਦਿ ਦਾ ਖਰਚਾ ਇਸ ਤੋਂ ਵੱਖਰਾ ਹੋਵੇਗਾ। ਅਜੇ ਤੱਕ ਜੇਕਰ ਕੋਈ ਯਾਤਰੀ ਬੀਮਾਰ ਹੁੰਦਾ ਸੀ ਤਾਂ ਟੀ. ਟੀ. ਈ. ਇਸ ਦੀ ਸੂਚਨਾ ਕੰਟਰੋਲ ਰੂਮ ਨੂੰ ਦਿੰਦਾ ਸੀ। ਇਸ ਤੋਂ ਬਾਅਦ ਅਗਲੇ ਸਟੇਸ਼ਨ 'ਤੇ ਡਾਕਟਰ ਉਸ ਦਾ ਮੁਫਤ ਇਲਾਜ ਕਰਦਾ ਸੀ। ਅਸਲ 'ਚ ਕੁਝ ਸਮੇਂ ਤੋਂ ਇਸ ਸਹੂਲਤ ਦੀ ਦੁਰਵਰਤੋਂ ਹੋ ਰਹੀ ਹੈ। ਲੋਕ ਮਾਮੂਲੀ ਸਮੱਸਿਆ ਹੋਣ 'ਤੇ ਵੀ ਡਾਕਟਰ ਬੁਲਾ ਲੈਂਦੇ ਸਨ। ਇਸ ਨੂੰ ਰੋਕਣ ਲਈ ਹੁਣ ਫੀਸ ਲੈਣ ਦਾ ਫੈਸਲਾ ਕੀਤਾ ਗਿਆ ਹੈ।