ਦਿਨ-ਦਿਹਾੜੇ ਡਾਕਟਰ ਨੂੰ ਲੁੱਟਣ ਆਏ ਲੁਟੇਰਿਆਂ ਨੂੰ ਕਾਬੂ ਕਰਨ ਲਈ ਕੌਂਸਲਰ ਦਾ ਪੁੱਤਰ ਬਣਿਆ ਸਿੰਘਮ
Tuesday, May 24, 2022 - 10:15 AM (IST)
ਅੰਮ੍ਰਿਤਸਰ (ਅਨਿਲ)- ਥਾਣਾ ਰਾਮਬਾਗ ਅਧੀਨ ਪੈਂਦੀ ਪੁਲਸ ਚੌਕੀ ਬੱਸ ਸਟੈਂਡ ਦੇ ਇਲਾਕੇ ਤਹਿਸੀਲਪੁਰਾ ਵਿਚ ਇਕ ਬਜ਼ੁਰਗ ਡਾਕਟਰ ਤੋਂ ਹਥਿਆਰਾਂ ਦੀ ਨੋਕ ’ਤੇ ਪਰਸ ਲੁੱਟ ਕੇ ਭੱਜ ਰਹੇ ਲੁਟੇਰਿਆਂ ਨੂੰ ਇਕ ਨੌਜਵਾਨ ਨੇ ਬਹਾਦਰੀ ਨਾਲ ਕਾਬੂ ਕਰ ਲਿਆ। ਦੱਸ ਦੇਈਏ ਕਿ ਗੋਲਡਨ ਐਵੇਨਿਊ ਸਥਿਤ ਸ਼ਰਮਾ ਕਲੀਨਿਕ ਦੇ 65 ਸਾਲ ਦੇ ਡਾ. ਵਿਜੇ ਸ਼ਰਮਾ ਸ਼ਰਮਾ ਪਿਛਲੇ ਕਈ ਸਾਲਾਂ ਤੋਂ ਆਪਣਾ ਕਲੀਨਿਕ ਚਲਾ ਰਹੇ ਸਨ। ਬੀਤੀ ਸਵੇਰੇ 11.15 ਦੇ ਕਰੀਬ 2 ਹਥਿਆਰਬੰਦ ਨੌਜਵਾਨ ਡਾਕਟਰ ਦੀ ਕਲੀਨਿਕ ’ਤੇ ਆਪਣਾ ਚੈੱਕਅਪ ਕਰਵਾਉਣ ਦੇ ਬਹਾਨੇ ਆਏ।
ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਰੂਹ ਕੰਬਾਊ ਵਾਰਦਾਤ: ਬੀਮੇ ਦੇ ਪੈਸੇ ਲੈਣ ਦੀ ਖ਼ਾਤਰ ਪਤਨੀ ਨੇ ਬੇਰਹਿਮੀ ਨਾਲ ਕੀਤਾ ਪਤੀ ਦਾ ਕਤਲ
ਡਾਕਟਰ ਨੂੰ ਇਕ ਮੁਲਜ਼ਮ ਨੇ ਆਪਣੀ ਬੀਮਾਰੀ ਬਾਰੇ ਦੱਸਿਆ, ਜਦੋਂ ਬਜ਼ੁਰਗ ਡਾਕਟਰ ਕਲੀਨਿਕ ਤੋਂ ਹੀ ਦਵਾਈ ਦੇ ਰਹੇ ਸਨ ਤਾਂ ਅਚਾਨਕ ਇਕ ਮੁਲਜ਼ਮ ਨੇ ਡਾਕਟਰ ਦੀ ਕਲੀਨਿਕ ਦਾ ਸ਼ਟਰ ਹੇਠਾਂ ਸੁੱਟ ਦਿੱਤਾ ਅਤੇ ਡਾਕਟਰ ਦਾ ਪਰਸ ਹਥਿਆਰ ਦੀ ਨੋਕ ’ਤੇ ਖੋਹ ਲਿਆ। ਡਾਕਟਰ ਨੇ ਦਿਨ-ਦਹਾੜੇ ਭੀੜਭਾੜ ਵਾਲੇ ਇਲਾਕੇ ਵਿਚ, ਜਿੱਥੇ ਉਨ੍ਹਾਂ ਦੀ ਕਲੀਨਿਕ ਸੀ, ਦਾ ਬੰਦ ਸ਼ਟਰ ਜ਼ੋਰ ਨਾਲ ਖੜਕਾਇਆ ਤਾਂ ਆਲੇ-ਦੁਆਲੇ ਦੇ ਗੁਆਂਢੀ ਲੋਕ ਇਕੱਠੇ ਹੋ ਗਏ। ਲੋਕਾਂ ਨੇ ਜਦੋਂ ਸ਼ਟਰ ਚੁੱਕਿਆ ਤਾਂ ਮੁਲਜ਼ਮ ਉੱਥੋਂ ਪੈਦਲ ਹੀ ਭੱਜ ਕੇ ਤਹਿਸੀਲਪੁਰਾ ਇਲਾਕੇ ਵਿਚ ਵੜ ਗਏ।
ਪੜ੍ਹੋ ਇਹ ਵੀ ਖ਼ਬਰ: ਭਿੱਖੀਵਿੰਡ ’ਚ ਸੁਨਿਆਰੇ ਨੂੰ ਅਗਵਾ ਕਰ ਬੇਰਹਿਮੀ ਨਾਲ ਕੀਤਾ ਕਤਲ, ਪਿੰਡ ਰੈਸ਼ੀਆਣਾ ਨੇੜਿਓ ਬਰਾਮਦ ਹੋਈ ਲਾਸ਼
ਇਸ ਦੌਰਾਨ ਵਾਰਡ ਨੰਬਰ 29 ਦੀ ਕੌਂਸਲਰ ਵਿਜੇ ਮਦਾਨ ਦੇ ਬੇਟੇ ਸੌਰਭ ਮੈਦਾਨ ਮਿੱਠੂ ਤਹਿਸੀਲਪੁਰਾ ਵਿਚ ਕਿਸੇ ਕੰਮ ਤੋਂ ਆਏ ਹੋਏ ਸਨ, ਨੇ ਭੱਜ ਕੇ ਮੁਲਜ਼ਮਾਂ ਨੂੰ ਮੌਕੇ ’ਤੇ ਦਿਲੇਰੀ ਦਿਖਾਉਂਦੇ ਹੋਏ ਦਬੋਚ ਲਿਆ। ਮੁਲਜ਼ਮਾਂ ਤੋਂ ਮੌਕੇ ’ਤੇ ਤੇਜ਼ਧਾਰ ਹਥਿਆਰ ਅਤੇ ਬਜ਼ੁਰਗ ਡਾਕਟਰ ਦਾ ਪਰਸ ਬਰਾਮਦ ਕਰ ਕੇ ਬੱਸ ਸਟੈਂਡ ਦੇ ਇੰਚਾਰਜ ਰਾਜ ਕੁਮਾਰ ਨੂੰ ਸੂਚਿਤ ਕੀਤਾ ਗਿਆ।
ਪੜ੍ਹੋ ਇਹ ਵੀ ਖ਼ਬਰ: ਤਰਨਤਾਰਨ ਵਿਖੇ ਪ੍ਰੇਮੀ ਜੋੜੇ ਨੇ ਕੀਤੀ ਖ਼ੁਦਕੁਸ਼ੀ, ਨੌਜਵਾਨ ਦਾ ਡੇਢ ਮਹੀਨਾ ਪਹਿਲਾਂ ਹੋਇਆ ਸੀ ਵਿਆਹ
ਮੌਕੇ ’ਤੇ ਪੁਲਸ ਨੇ ਪੁੱਜ ਕੇ ਮੁਲਜ਼ਮਾਂ ਨੂੰ ਹਿਰਾਸਤ ਵਿਚ ਲੈ ਕੇ ਛਾਣਬੀਣ ਸ਼ੁਰੂ ਕੀਤੀ ਅਤੇ ਹਥਿਆਰ ਸਮੇਤ ਉਨ੍ਹਾਂ ਨੂੰ ਕਾਬੂ ਕਰ ਕੇ ਗੋਲਡਨ ਐਵੇਨਿਊ ਦੇ ਇੰਚਾਰਜ ਨੂੰ ਸੌਂਪਿਆ ਗਿਆ। ਮੌਕੇ ’ਤੇ ਬੱਸ ਸਟੈਂਡ ਦੀ ਪੁਲਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਲਜ਼ਮ ਨਸ਼ੇੜੀ ਲੱਗਦੇ ਹਨ, ਜਿਨ੍ਹਾਂ ਦੀ ਪਛਾਣ ਰੋਹਿਤ ਪੁੱਤਰ ਜਸਵਾਲ ਨੇੜੇ ਸਰਕਾਰੀ ਸਕੂਲ ਨੰਗਲੀ ਅਤੇ ਰਾਹੁਲ ਪੁੱਤਰ ਰਾਜਕੁਮਾਰ ਵਜੋਂ ਹੋਈ ਹੈ।
ਪੜ੍ਹੋ ਇਹ ਵੀ ਖ਼ਬਰ: ਦੁਖਦ ਖ਼ਬਰ: ਪਿਤਾ ਤੇ ਤਾਏ ਦੀ ਮੌਤ ਦਾ ਸਦਮਾ ਨਾ ਸਹਾਰ ਸਕਿਆ 16 ਸਾਲਾ ਨੌਜਵਾਨ, ਇੰਝ ਲਾਇਆ ਮੌਤ ਨੂੰ ਗਲ