ਤਲਾਕਸ਼ੁਦਾ ਨੂੰ ਵਿਆਹ ਦਾ ਝਾਂਸਾ ਦੇ ਕੇ ਬਣਾਏ ਸਰੀਰਕ ਸਬੰਧ, ਗਰਭਵਤੀ ਹੋਈ ਤਾਂ ਮੁੱਕਰਿਆ

Sunday, Apr 24, 2022 - 12:25 PM (IST)

ਤਲਾਕਸ਼ੁਦਾ ਨੂੰ ਵਿਆਹ ਦਾ ਝਾਂਸਾ ਦੇ ਕੇ ਬਣਾਏ ਸਰੀਰਕ ਸਬੰਧ, ਗਰਭਵਤੀ ਹੋਈ ਤਾਂ ਮੁੱਕਰਿਆ

ਲੁਧਿਆਣਾ (ਰਾਜ) : ਤਲਾਕਸ਼ੁਦਾ ਔਰਤ ਨੂੰ ਵਿਆਹ ਦਾ ਝਾਂਸਾ ਦੇ ਕੇ ਇਕ ਵਿਅਕਤੀ ਉਸ ਨਾਲ ਸਰੀਰਕ ਸਬੰਧ ਬਣਾਉਂਦਾ ਰਿਹਾ। ਜਦੋਂ ਔਰਤ ਗਰਭਵਤੀ ਹੋ ਗਈ ਤਾਂ ਵਿਅਕਤੀ ਵਿਆਹ ਤੋਂ ਮੁੱਕਰ ਗਿਆ ਅਤੇ ਉਸ ਨੂੰ ਬੱਚਾ ਡੇਗਣ ਲਈ ਦਬਾਅ ਪਾਉਣ ਲੱਗ ਗਿਆ। ਔਰਤ ਨੇ ਇਸ ਸਬੰਧੀ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ। ਸ਼ਿਕਾਇਤ ਦੀ ਜਾਂਚ ਤੋਂ ਬਾਅਦ ਥਾਣਾ ਟਿੱਬਾ ’ਚ ਅਜੀਤ ਨਗਰ ਦੇ ਰਹਿਣ ਵਾਲੇ ਮੁਲਜ਼ਮ ਅਰੁਣ ਬਹਿਲ ਖ਼ਿਲਾਫ ਕੇਸ ਦਰਜ ਕੀਤਾ ਹੈ। ਮੁਲਜ਼ਮ ਅਜੇ ਫਰਾਰ ਹੈ। ਉਸ ਦੀ ਭਾਲ ਕੀਤੀ ਜਾ ਰਹੀ ਹੈ।

ਟਿੱਬਾ ਰੋਡ ਦੀ ਰਹਿਣ ਵਾਲੀ ਔਰਤ ਨੇ ਪੁਲਸ ਨੂੰ ਸ਼ਿਕਾਇਤ ਵਿਚ ਦੱਸਿਆ ਕਿ ਉਸ ਦਾ ਆਪਣੇ ਪਤੀ ਨਾਲੋਂ ਸਾਲ 2016 ਵਿਚ ਤਲਾਕ ਹੋ ਗਿਆ ਸੀ। ਇਸੇ ਦੌਰਾਨ ਉਸ ਦੀ ਮੁਲਾਕਾਤ ਅਰੁਣ ਨਾਲ ਹੋਈ ਸੀ ਅਤੇ ਉਸ ਦੇ ਨਾਲ ਮੁਲਾਕਾਤ ਹੋਣ ਲੱਗ ਗਈ। ਮੁਲਜ਼ਮ ਵਿਅਕਤੀ ਨੇ ਉਸ ਨੂੰ ਵਿਆਹ ਕਰਨ ਦਾ ਝਾਂਸਾ ਦਿੱਤਾ ਅਤੇ ਉਸ ਨਾਲ 2 ਸਾਲ ਤੱਕ ਸਰੀਰਕ ਸਬੰਧ ਬਣਾਉਂਦਾ ਰਿਹਾ। ਇਸ ਦੌਰਾਨ ਉਹ ਗਰਭਵਤੀ ਹੋ ਗਈ ਤਾਂ ਉਸ ’ਤੇ ਬੱਚਾ ਡੇਗਣ ਦਾ ਦਬਾਅ ਪਾਇਆ ਜਾਣ ਲੱਗਾ। ਜਦੋਂ ਉਸ ਨੇ ਮਨ੍ਹਾ ਕੀਤਾ ਤਾਂ ਉਸ ਨੇ ਉਸ ਨੂੰ ਜਾਨੋਂ ਮਾਰ ਦੇਣ ਦੀਆਂ ਧਮਕੀਆਂ ਦਿੱਤੀਆਂ ਅਤੇ ਵਿਆਹ ਤੋਂ ਵੀ ਇਨਕਾਰ ਕਰ ਦਿੱਤਾ।


author

Gurminder Singh

Content Editor

Related News