ਘੁੰਮਣ ਲਈ ਖਿੱਚ ਲਓ ਤਿਆਰੀ, ਪਹਾੜਾਂ ਵਿਚ ਹੋਈ ਬਰਫਬਾਰੀ

Friday, Nov 02, 2018 - 05:32 PM (IST)

ਘੁੰਮਣ ਲਈ ਖਿੱਚ ਲਓ ਤਿਆਰੀ, ਪਹਾੜਾਂ ਵਿਚ ਹੋਈ ਬਰਫਬਾਰੀ

ਜਲੰਧਰ (ਬਿਊਰੋ)- ਪਹਾੜੀ ਖੇਤਰਾਂ ਵਿਚ ਘੁੰਮਣ ਦੇ ਸ਼ੌਕੀਨਾਂ ਲਈ ਰਾਹਤ ਦੀ ਖਬਰ ਹੈ ਕਿਉਂਕਿ ਪਹਾੜੀ ਖੇਤਰਾਂ ਵਿਚ ਮੌਸਮ ਕਾਫੀ ਖੁਸ਼ਗਵਾਰ ਹੈ ਅਤੇ ਇਥੇ ਮੌਸਮ ਦੀ ਪਹਿਲੀ ਬਰਫਬਾਰੀ ਨੇ ਦਸਤਕ ਦੇ ਦਿੱਤੀ ਹੈ। ਜਿਸ ਨੂੰ ਲੈ ਕੇ ਲੋਕਾਂ ਵਿਚ ਕਾਫੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਇਕ ਤਾਂ ਫੈਸਟੀਵਲ ਸੀਜ਼ਨ ਨੇੜੇ ਆ ਰਿਹਾ ਹੈ ਉਤੋਂ ਵੀਕੈਂਡ ਵੀ ਹੈ। ਵੀਕੈਂਡ ਤੋਂ ਲੈ ਕੇ ਦੀਵਾਲੀ ਤੱਕ ਛੁੱਟੀਆਂ ਹੋਣਗੀਆਂ। ਜਿਸ ਦਾ ਆਨੰਦ ਮਾਨਣ ਦਾ ਭਰਪੂਰ ਮੌਕਾ ਹੈ।

ਮਨਾਲੀ, ਸੋਨਮਰਗ ਤੇ ਗੁਲਮਰਗ ਵਿਚ ਮੌਸਮ ਨੇ ਕਰਵਟ ਬਦਲੀ ਹੈ ਅਤੇ ਇਥੇ ਭਾਰੀ ਬਰਫਬਾਰੀ ਹੋਈ ਹੈ। ਦੇਰ ਰਾਤ ਤੋਂ ਹੀ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿਚ ਭਾਰੀ ਵਰਖਾ ਦਾ ਦੌਰ ਜਾਰੀ ਹੈ। ਪਹਾੜੀ ਖੇਤਰਾਂ ਵਿਚ ਬਰਫਬਾਰੀ ਦੋ ਤੋਂ ਤਿੰਨ ਫੁੱਟ ਤੱਕ ਹੋਈ ਹੈ। ਅਚਾਨਕ ਮੌਸਮ ਵਿਚ ਤਬਦੀਲੀ ਦਾ ਅਸਰ ਸਕੂਲੀ ਬੱਚਿਆਂ ਅਤੇ ਆਮ ਲੋਕਾਂ 'ਤੇ ਜ਼ਿਆਦਾ ਦੇਖਿਆ ਜਾ ਰਿਹਾ ਹੈ ਸਵੇਰੇ ਸ਼ਾਮ ਲੋਕਾਂ ਨੂੰ ਕੰਮ ਕਰਨ ਵਿਚ ਪ੍ਰੇਸ਼ਾਨੀ ਹੋ ਰਹੀ ਹੈ ਅਜਿਹੇ ਵਿਚ ਬੱਚਿਆਂ ਨੂੰ ਸਕੂਲ ਜਾਣ ਵਿਚ ਠੰਡ ਦਾ ਸਾਹਮਣਾ ਕਰਨਾ ਪਵੇਗਾ। ਫਿਲਹਾਲ ਸਰਦੀ ਨੇ ਦਸਤਕ ਦਿੱਤੀ ਹੈ ਅਜੇ ਸਰਦੀ ਦਾ ਸਪੈਲ ਲੰਬਾ ਚੱਲਣ ਦੀ ਉਮੀਦ ਹੈ।


Related News