ਬਠਿੰਡਾ ਦਾ ਜ਼ਿਲਾ ਸਿੱਖਿਆ ਅਧਿਕਾਰੀ ਮੁਅੱਤਲ
Thursday, Nov 23, 2017 - 11:05 AM (IST)

ਬਠਿੰਡਾ (ਬਲਵਿੰਦਰ)-ਜ਼ਿਲਾ ਸਿੱਖਿਆ ਅਧਿਕਾਰੀ ਗੁਰਚਰਨ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ, ਜਿਸ ਦਾ ਕਾਰਨ ਦਫ਼ਤਰੀ ਸ਼ਿਕਾਇਤਾਂ ਤੇ ਇਕ ਅਧਿਆਪਕ ਦੀ ਬਕਾਇਆ ਰਾਸ਼ੀ ਦੱਸਿਆ ਗਿਆ ਹੈ।
ਜਾਣਕਾਰੀ ਮੁਤਾਬਕ ਕ੍ਰਿਸ਼ਨ ਕੁਮਾਰ ਵਿਸ਼ੇਸ਼ ਸਕੱਤਰ ਸਿੱਖਿਆ ਵਿਭਾਗ ਬਠਿੰਡਾ ਦੇ ਜ਼ਿਲਾ ਸਿੱਖਿਆ ਅਧਿਕਾਰੀ ਗੁਰਚਰਨ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ। ਇਹ ਖ਼ਬਰ ਸਭ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਪਰ ਇਸ ਬਾਰੇ ਜ਼ਿਲਾ ਅਧਿਕਾਰੀਆਂ ਜਾਂ ਅਧਿਆਪਕਾਂ ਵੱਲੋਂ ਕੋਈ ਪੁਸ਼ਟੀ ਨਹੀਂ ਕੀਤੀ ਗਈ। ਅੰਤ ਵਿਚ ਵਿਭਾਗੀ ਸੂਤਰਾਂ ਨੇ ਖੁਲਾਸਾ ਕੀਤਾ ਕਿ ਗੁਰਚਰਨ ਸਿੰਘ ਨੂੰ ਸੱਚਮੁੱਚ ਮੁਅੱਤਲ ਕੀਤਾ ਗਿਆ ਹੈ। ਇਸ ਦਾ ਕਾਰਨ ਇਕ ਸਾਬਕਾ ਅਧਿਆਪਕ ਵੱਲ ਵਿਭਾਗ ਦੀ ਕੁਝ ਬਕਾਇਆ ਰਕਮ ਸੀ, ਜਿਸ ਬਾਰੇ ਮਾਮਲਾ ਅਦਾਲਤ ਵਿਚ ਚੱਲ ਰਿਹਾ ਹੈ, ਜਦਕਿ ਉਕਤ ਅਧਿਕਾਰੀ ਵਿਰੁੱਧ ਕੁਝ ਅਧਿਆਪਕਾਂ ਵੱਲੋਂ ਸ਼ਿਕਾਇਤਾਂ ਵੀ ਗਈਆਂ ਸਨ। ਇਨ੍ਹਾਂ ਕਾਰਨਾਂ ਦੀ ਕਿਸੇ ਅਧਿਕਾਰੀ ਨੇ ਪੁਸ਼ਟੀ ਨਹੀਂ ਕੀਤੀ ਪਰ ਸੂਤਰਾਂ ਮੁਤਾਬਕ ਉਕਤ ਕਾਰਨਾਂ ਸਦਕਾ ਹੀ ਗੁਰਚਰਨ ਸਿੰਘ ਨੂੰ ਮੁਅੱਤਲ ਕੀਤਾ ਗਿਆ ਹੈ। ਜ਼ਿਲਾ ਸਿੱਖਿਆ ਅਧਿਕਾਰੀ ਸੈਕੰਡਰੀ ਨੂੰ ਪ੍ਰਾਇਮਰੀ ਵਿੰਗ ਦਾ ਵਾਧੂ ਚਾਰਜ ਵੀ ਸੌਂਪ ਦਿੱਤਾ ਗਿਆ ਹੈ।