MBD ਮਾਲ 'ਚ ਫਿਲਮ ਦੇਖਣ ਆਈਆਂ 2 ਧਿਰਾਂ ਭਿੜੀਆਂ, ਆਪਸ 'ਚ ਹੋ ਗਈਆਂ ਹੱਥੋਪਾਈ (ਵੀਡੀਓ)

Wednesday, May 18, 2022 - 11:03 AM (IST)

ਲੁਧਿਆਣਾ (ਰਾਜ) : ਐੱਮ. ਬੀ. ਡੀ. ਮਾਲ ’ਚ ਫਿਲਮ ਦੇਖਣ ਆਈਆਂ ਦੋ ਧਿਰਾਂ ਭਿੜ ਪਈਆਂ। ਇਸ ਲੜਾਈ ’ਚ ਦੋਵੇਂ ਧਿਰਾਂ ਦੇ ਲੋਕ ਜ਼ਖ਼ਮੀ ਹੋ ਗਏ। ਸੂਚਨਾ ਤੋਂ ਬਾਅਦ ਥਾਣਾ ਸਰਾਭਾ ਨਗਰ ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਸੇ ਸਮੇਂ ਨੇੜੇ ਖੜ੍ਹੇ ਕਿਸੇ ਨੇ ਇਸ ਲੜਾਈ ਦੀ ਵੀਡੀਓ ਬਣਾ ਲਈ, ਜੋ ਦੇਰ ਰਾਤ ਕਾਫੀ ਵਾਇਰਲ ਹੋ ਗਈ। ਜਾਣਕਾਰੀ ਮੁਤਾਬਕ ਮਾਮਲਾ ਮੰਗਲਵਾਰ ਦੇਰ ਰਾਤ ਦਾ ਹੈ।

ਇਹ ਵੀ ਪੜ੍ਹੋ : ਮੋਹਾਲੀ ਪੁਲਸ ਵੱਲੋਂ ਲਾਏ ਬੈਰੀਕੇਡ ਤੋੜ ਕੇ ਚੰਡੀਗੜ੍ਹ ਵੱਲ ਵਧੇ ਕਿਸਾਨ, ਸਰਕਾਰ ਨੂੰ ਦਿੱਤੀ ਚਿਤਾਵਨੀ (ਤਸਵੀਰਾਂ)

ਦੋਵੇਂ ਧਿਰਾਂ ਐੱਮ. ਬੀ. ਡੀ. ਮਾਲ ’ਚ ਆਈਆਂ। ਦੋਵੇਂ ਲਾਈਨ ਵਿਚ ਸਨ। ਇਸ ਦੌਰਾਨ ਕਿਸੇ ਗੱਲ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਝਗੜਾ ਹੋ ਗਿਆ। ਹੁਣ ਦੋਵਾਂ ਧਿਰਾਂ ’ਚ ਵਿਵਾਦ ਕੀ ਹੈ, ਇਹ ਸਪੱਸ਼ਟ ਨਹੀਂ ਕੀਤਾ ਗਿਆ ਹੈ। ਦੋਵੇਂ ਧਿਰਾਂ ਦੇਰ ਰਾਤ ਮੈਡੀਕਲ ਲਈ ਸਿਵਲ ਹਸਪਤਾਲ ਪਹੁੰਚੀਆਂ। ਦੂਜੇ ਪਾਸੇ ਐੱਸ. ਐੱਚ. ਓ. ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਪੁਲਸ ਮੌਕੇ ’ਤੇ ਪਹੁੰਚ ਗਈ। ਦੋਵਾਂ ਧਿਰਾਂ ਦੀਆਂ ਸ਼ਿਕਾਇਤਾਂ ਲੈ ਕੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਸ਼ਹੀਦ-ਏ-ਆਜ਼ਮ ਭਗਤ ਸਿੰਘ ਨਾਲ ਭਾਜਪਾ ਦੀ ਨਫ਼ਰਤ ਸਾਹਮਣੇ ਆਈ : ਭਗਵੰਤ ਮਾਨ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News