ਸੜਕਾਂ ਤੇ ਘਰਾਂ ਅੱਗੇ ਸਕੂਲੀ ਬੱਸਾਂ ਪਾਰਕ ਕਰਨ ਕਾਰਨ ਮਾਹੌਲ ਭਖਿਆ

Monday, Jul 15, 2019 - 04:27 PM (IST)

ਸੜਕਾਂ ਤੇ ਘਰਾਂ ਅੱਗੇ ਸਕੂਲੀ ਬੱਸਾਂ ਪਾਰਕ ਕਰਨ ਕਾਰਨ ਮਾਹੌਲ ਭਖਿਆ

ਲੁਧਿਆਣਾ (ਰਾਮ, ਮੁਕੇਸ਼) : ਬਾਬਾ ਜਸਵੰਤ ਸਿੰਘ ਡੈਂਟਲ ਕਾਲਜ ਰੋਡ ਸੈਕਟਰ-39 ਨੇੜੇ ਕਾਲੋਨੀ ਦੇ ਗੇਟ ਅਤੇ ਘਰਾਂ ਅੱਗੇ ਸਕੂਲਾਂ ਬੱਸਾਂ ਪਾਰਕ ਕਰਨ ਨੂੰ ਲੈ ਕੇ ਦੋ ਧਿਰਾਂ ਆਹਮੋ-ਸਾਹਮਣੇ ਹੋ ਗਈਆਂ। ਮੌਕੇ 'ਤੇ ਪੁੱਜੀ ਪੁਲਸ ਨੇ ਮਾਹੌਲ ਸ਼ਾਂਤ ਕੀਤਾ। ਬੀ. ਡੀ. ਕੌਸ਼ਲ ਸ਼ਿਕਾਇਤ ਕਰਤਾ ਦਾ ਕਹਿਣਾ ਹੈ ਕਿ ਘਰਾਂ ਅੱਗੇ ਅਤੇ ਕਾਲੋਨੀ ਦੇ ਗੇਟ 'ਤੇ ਸਕੂਲੀ ਬੱਸਾਂ ਦੇ ਪਾਰਕ ਹੋਣ ਨਾਲ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਪਹਿਲਾਂ ਦੂਜੀ ਧਿਰ ਦੇ ਸਤਨਾਮ ਸਿੰਘ ਆਦਿ ਵਲੋਂ ਘਰਾਂ ਤੇ ਗੇਟ ਉੱਪਰ ਸਕੂਲੀ ਬੱਸਾਂ ਨਹੀਂ ਖੜ੍ਹਨ ਨੂੰ ਲੈ ਕੇ ਕੌਸ਼ਲ ਵਲੋਂ ਪੁਲਸ ਨੂੰ ਸ਼ਿਕਾਇਤ ਦੇਣ 'ਤੇ ਉਸ ਉੱਤੇ ਅਤੇ ਪਰਿਵਾਰ 'ਤੇ ਹਮਲਾ ਵੀ ਹੋ ਚੁੱਕਾ ਹੈ।

ਮਗਰੋਂ ਦੋਸ਼ੀ ਵਲੋਂ ਗਲਤੀ ਮੰਨਣ ਨਾਲ ਸਕੂਲੀ ਬੱਸਾਂ ਘਰਾਂ ਅੱਗੇ ਅਤੇ ਗੇਟ 'ਤੇ ਨਾ ਪਾਰਕ ਕਰਨ 'ਤੇ ਮਾਮਲਾ ਖਤਮ ਹੋ ਗਿਆ ਸੀ। ਕੌਸ਼ਲ ਦਾ ਕਹਿਣਾ ਹੈ ਕਿ ਦੋਸ਼ੀ ਹੁਣ ਫਿਰ ਤੋਂ ਸਕੂਲੀ ਬੱਸਾਂ ਗੇਟ ਅਤੇ ਘਰਾਂ ਮੂਹਰੇ ਪਾਰਕ ਕਰਨ ਲੱਗ ਪਿਆ ਹੈ। ਥਾਣਾ ਮੁਖੀ ਮੋਤੀ ਨਗਰ ਪ੍ਰਗਟ ਸਿੰਘ ਨੇ ਕਿਹਾ ਕਿ ਗਲਤ ਤਰੀਕੇ ਨਾਲ ਸੜਕ 'ਤੇ ਗੇਟ ਅੱਗੇ ਗੱਡੀਆਂ ਪਾਰਕ ਨਹੀਂ ਕਰਨ ਦਿੱਤੀਆਂ ਜਾਣਗੀਆਂ।


author

Babita

Content Editor

Related News