ਖੇਤਾਂ ’ਚ ਸਾਂਝੀ ਮੋਟਰ ਤੋਂ ਪਾਣੀ ਲਾਉਣ ਨੂੰ ਲੈ ਕੇ ਹੋਇਆ ਝਗੜਾ

Friday, Jul 26, 2024 - 05:14 PM (IST)

ਖੇਤਾਂ ’ਚ ਸਾਂਝੀ ਮੋਟਰ ਤੋਂ ਪਾਣੀ ਲਾਉਣ ਨੂੰ ਲੈ ਕੇ ਹੋਇਆ ਝਗੜਾ

ਫਿਰੋਜ਼ਪੁਰ (ਮਲਹੋਤਰਾ, ਪਰਮਜੀਤ, ਖੁੱਲਰ) : ਖੇਤਾਂ 'ਚ ਲੱਗੀ ਸਾਂਝੀ ਮੋਟਰ ਤੋਂ ਪਾਣੀ ਲਾਉਣ ਨੂੰ ਲੈ ਕੇ ਹੋਏ ਝਗੜੇ ’ਚ ਇਕ ਵਿਅਕਤੀ ਜ਼ਖਮੀ ਹੋ ਗਿਆ। ਪੁਲਸ ਨੇ ਉਸ ਦੇ ਬਿਆਨਾਂ ਦੇ ਆਧਾਰ ’ਤੇ 4 ਵਿਅਕਤੀਆਂ ਦੇ ਖ਼ਿਲਾਫ਼ ਪਰਚਾ ਦਰਜ ਕੀਤਾ ਹੈ।
ਥਾਣਾ ਸਦਰ ਦੇ ਏ. ਐੱਸ. ਆਈ. ਜਸਪਾਲ ਸਿੰਘ ਦੇ ਅਨੁਸਾਰ ਪੀੜਤ ਸਿਮਰਨਜੀਤ ਸਿੰਘ ਵਾਸੀ ਕੰਬੋਜ ਨਗਰ ਨੇ ਸ਼ਿਕਾਇਤ ਦੇ ਦੱਸਿਆ ਕਿ ਪਿੰਡ ਸੈਦੇਕੇ ’ਚ ਉਨ੍ਹਾਂ ਦੀ ਖੇਤੀਯੋਗ ਜ਼ਮੀਨ ਹੈ, ਜਿੱਥੇ ਉਨ੍ਹਾਂ ਦੀ ਅਤੇ ਭਗਵਾਨ ਸਿੰਘ ਦੀ ਸਾਂਝੀ ਮੋਟਰ ਲੱਗੀ ਹੋਈ ਹੈ।

ਉਸ ਨੇ ਦੱਸਿਆ ਕਿ ਇਕ ਹਫ਼ਤਾ ਪਹਿਲਾਂ ਜਦ ਉਹ ਖੇਤਾਂ ’ਚ ਪਾਣੀ ਲਾਉਣ ਲਈ ਗਿਆ ਤਾਂ ਭਗਵਾਨ ਸਿੰਘ, ਉਸ ਦੇ ਭਰਾ ਗੁਰਦਿੱਤ ਸਿੰਘ ਅਤੇ ਦੋ ਹੋਰਨਾਂ ਸਾਥੀਆਂ ਨੇ ਪਹਿਲਾਂ ਆਪਣੇ ਖੇਤਾਂ ’ਚ ਪਾਣੀ ਲਾਉਣ ਦਾ ਕਹਿ ਕੇ ਉਸ ਦੇ ਨਾਲ ਝਗੜਨਾ ਸ਼ੁਰੂ ਕਰ ਦਿੱਤਾ ਅਤੇ ਉਸ ਦੀ ਕੁੱਟਮਾਰ ਕੀਤੀ। ਏ. ਐੱਸ. ਆਈ. ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


author

Babita

Content Editor

Related News