ਅਨੋਖੀ ਪਹਿਲ: ਬੱਚਿਆਂ ਨੂੰ ਅਨੁਸ਼ਾਸਨ ''ਚ ਰੱਖਣ ਲਈ ਅਧਿਆਪਕਾਂ ਨੇ ਚੁੱਕਿਆ ਇਹ ਕਦਮ

Tuesday, Nov 26, 2019 - 11:25 AM (IST)

ਅਨੋਖੀ ਪਹਿਲ: ਬੱਚਿਆਂ ਨੂੰ ਅਨੁਸ਼ਾਸਨ ''ਚ ਰੱਖਣ ਲਈ ਅਧਿਆਪਕਾਂ ਨੇ ਚੁੱਕਿਆ ਇਹ ਕਦਮ

ਅੰਮ੍ਰਿਤਸਰ—ਸੂਬੇ ਦੇ ਸਰਕਾਰੀ ਸਕੂਲਾਂ 'ਚ ਵਿਦਿਆਰਥੀਆਂ ਨੂੰ ਅਨੁਸ਼ਾਸਨ ਦਾ ਪਾਠ ਪੜ੍ਹਾਉਣ ਦੇ ਮਕਸਦ ਨਾਲ ਅਧਿਆਪਕਾਂ ਨੇ ਰੋਲ ਮਾਡਲ ਦੀ ਭੂਮਿਕਾ ਨਿਭਾਉਣ ਦੀ ਪਹਿਲ ਕੀਤੀ ਹੈ। ਅਕਸਰ ਸ਼ਿਕਾਇਤ ਰਹਿੰਦੀ ਹੈ ਕਿ ਸਕੂਲਾਂ 'ਚ ਸੀਨੀਅਰ ਸੈਂਕੰਡਰੀ ਕਲਾਸ ਦੇ ਵਿਦਿਆਰਥੀ ਸਕੂਲ ਦੀ ਯੂਨੀਫਾਰਸ ਪਾ ਕੇ ਨਹੀਂ ਆਉਂਦੇ, ਜਿਸ ਕਾਰਨ ਛੋਟੀ ਕਲਾਸ ਦੇ ਵਿਦਿਆਰਥੀਆਂ 'ਚ ਅਨੁਸ਼ਾਸਨ ਭੰਗ ਕਰਨ ਦੀ ਆਦਤ ਬਣਨ ਦਾ ਡਰ ਰਹਿੰਦਾ ਹੈ। ਵਿਦਿਆਰਥੀਆਂ ਨੂੰ ਵਰਦੀ ਪਾਉਣ ਲਈ ਪ੍ਰੇਰਿਤ ਕਰਨ ਦਾ ਕੁਝ ਸਮਾਰਟ ਸਕੂਲਾਂ ਦੇ ਪ੍ਰਿੰਸੀਪਲ ਨੇ ਹੁਣ ਠਾਣ ਲਈ ਹੈ। ਸਰਕਾਰੀ ਸੀਨੀਅਰ ਸੈਂਕੰਡਰੀ ਸਕੂਲ ਖਿਲਚਿਆਂ 'ਚ ਅਧਿਆਪਕਾਂ ਦੇ ਲਈ ਡਰੈਸ ਕੋਰਡ ਜਾਰੀ ਕੀਤਾ ਗਿਆ ਹੈ। ਸੂਬੇ 'ਚ ਇਹ ਪਹਿਲਾ ਸਕੂਲ ਹੈ। ਸਕੂਲ ਦੇ ਪ੍ਰਿੰਸੀਪਲ ਅਮਰੀਕ ਸਿੰਘ ਨੇ ਸਾਰੇ ਅਧਿਆਪਕਾਂ ਨੂੰ ਸੋਮਵਾਰ ਦੇ ਦਿਨ ਨਿਸ਼ਚਿਤ ਵਰਦੀ ਪਾ ਕੇ ਆਉਣ ਨੂੰ ਕਿਹਾ ਹੈ।

ਪ੍ਰਿੰਸੀਪਲ ਅਮਰੀਕ ਸਿੰਘ ਦਾ ਕਹਿਣਾ ਹੈ ਕਿ ਡਰੈਸ ਕੋਡ ਦੀ ਸ਼ੁਰੂਆਤ 25 ਨਵੰਬਰ ਤੋਂ ਕਰ ਦਿੱਤੀ ਗਈ। ਸੋਮਵਾਰ ਨੂੰ ਪਹਿਲਾ ਦਿਨ ਸੀ, ਜਦੋਂ ਅਧਿਆਪਕ ਵੀ ਵਰਦੀ 'ਚ ਨਜ਼ਰ ਆਏ। ਮੇਲ ਅਧਿਆਪਕਾਂ ਨੂੰ ਹਲਕੇ ਜਾਮੁਨੀ ਕਲਰ ਦਾ ਸੂਟ ਪਾ ਕੇ ਸਕੂਲ ਆਉਣ ਨੂੰ ਕਿਹਾ ਗਿਆ, ਜਦਕਿ ਇਸ 'ਤੇ ਕੋਰਟ ਕੋਟੀ, ਜਰਸੀ ਦਾ ਰੰਗ ਬਲੈਕ ਰੱਖਿਆ ਹੈ।


author

Shyna

Content Editor

Related News