ਗੰਦਗੀ ਦੇ ਢੇਰਾਂ ਤੋਂ ਲੋਕ ਪ੍ਰੇਸ਼ਾਨ
Monday, Jul 30, 2018 - 02:14 AM (IST)

ਗੜ੍ਹਸ਼ੰਕਰ, (ਸ਼ੋਰੀ)- ਇਥੋਂ ਦੇ ਕਸਬਾ ਝੂੰਗੀਆਂ ਵਿਚ ਗੰਦਗੀ ਦੇ ਢੇਰਾਂ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਮਾਜ ਸੇਵਕ ਰੋਮੀ ਸ਼ਰਮਾ, ਸੰਜੂ ਰਾਣਾ, ਸਨੀ, ਧੀਮਾਨ, ਰੀਟਾ ਰਾਣੀ, ਜਗਮੋਹਣ ਮੰਜੂ, ਵਿਮਲਾ ਨੇ ਸਥਾਨਕ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਬਰਸਾਤੀ ਮੌਸਮ ਨੂੰ ਮੁੱਖ ਰੱਖਦੇ ਇਹ ਗੰਦਗੀ ਉਠਾਈ ਜਾਵੇ ਕਿਉਂਕਿ ਇਸ ਨਾਲ ਬੀਮਾਰੀਆਂ ਫੈਲਣ ਦਾ ਖਦਸ਼ਾ ਹੈ।