ਹੁਣ ਚੰਡੀਗੜ੍ਹ ਤੋਂ ਚੇਨੱਈ ਦਾ ਸਫ਼ਰ ਹੋਇਆ ਸੌਖਾ, ''ਸਿੱਧੀ ਉਡਾਣ'' ਸ਼ੁਰੂ

Monday, Aug 17, 2020 - 08:47 AM (IST)

ਚੰਡੀਗੜ੍ਹ (ਲਲਨ) : ਸਿਟੀ ਬਿਊਟੀਫੁੱਲ ਚੰਡੀਗੜ੍ਹ ਤੋਂ ਚੇਨੱਈ ਦਾ ਸਫ਼ਰ ਹੁਣ ਸੌਖਾ ਹੋ ਗਿਆ ਹੈ ਕਿਉਂਕਿ ਚੰਡੀਗੜ੍ਹ ਹਵਾਈ ਅੱਡੇ ਤੋਂ ਚੇਨੱਈ ਲਈ ਸਿੱਧੀ ਉਡਾਣ ਸ਼ੁਰੂ ਕੀਤੀ ਗਈ ਹੈ। 'ਇੰਡੀਗੋ ਏਅਰਲਾਈਨਜ਼' ਨੇ 24 ਅਤੇ 25 ਅਗਸਤ ਤੋਂ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 4 ਨਵੀਆਂ ਉਡਾਣਾਂ ਭਰਨ ਦਾ ਫ਼ੈਸਲਾ ਕੀਤਾ ਹੈ। ਇਸ ਦੇ ਨਾਲ ਹੀ ਇੱਥੋਂ ਚੇਨੱਈ ਲਈ ਸਿੱਧੀ ਉਡਾਣ ਸ਼ੁਰੂ ਹੋ ਗਈ ਹੈ।

ਇਹ ਵੀ ਪੜ੍ਹੋ : ਜੂਆ ਖੇਡ ਰਹੇ ਜੁਆਰੀਆਂ 'ਤੇ ਪੈ ਗਿਆ ਵੱਡਾ ਡਾਕਾ, ਬਦਮਾਸ਼ਾਂ ਨੇ ਥੱਪੜਾਂ ਨਾਲ ਲਾਲ ਕੀਤੇ ਮੂੰਹ

ਹਵਾਈ ਅੱਡੇ ਦੇ ਪਬਲਿਕ ਰਿਲੇਸ਼ਨ ਅਫ਼ਸਰ ਪ੍ਰਿੰਸ ਨੇ ਦੱਸਿਆ ਕਿ ਚੇਨੱਈ ਲਈ ਨਵੀਂ ਉਡਾਣ ਐਤਵਾਰ ਤੋਂ ਸ਼ੁਰੂ ਹੋ ਗਈ ਹੈ। ਇਹ ਉਡਾਣ ਚੰਡੀਗੜ੍ਹ ਹਵਾਈ ਅੱਡੇ ’ਤੇ ਸ਼ਾਮ 5.10 ਵਜੇ ਉਤਰੇਗੀ ਅਤੇ ਇਹੀ ਉਡਾਣ ਸ਼ਾਮ 5.50 ਵਜੇ ਚੇਨੱਈ ਲਈ ਰਵਾਨਾ ਹੋਵੇਗੀ। ਉਨ੍ਹਾਂ ਦੱਸਿਆ ਕਿ ਇਹ ਉਡਾਣ ਹਫ਼ਤੇ 'ਚ 3 ਦਿਨ ਐਤਵਾਰ, ਸੋਮਵਾਰ ਅਤੇ ਵੀਰਵਾਰ ਆਵੇਗੀ ਅਤੇ ਜਾਵੇਗੀ। ਉਨ੍ਹਾਂ ਦੱਸਿਆ ਕਿ ਸਾਰੀਆਂ ਉਡਾਣਾਂ ਦੀ ਬੁਕਿੰਗ ਸ਼ੁਰੂ ਕੀਤੀ ਜਾ ਚੁੱਕੀ ਹੈ।

ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ ਕਿਸੇ ਹੋਰ ਨਾਲ ਰਹਿ ਰਹੀ ਸੀ ਪਤਨੀ, ਖਫ਼ਾ ਹੋਏ ਪਤੀ ਨੇ ਦਿੱਤੀ ਦਰਦਨਾਕ ਮੌਤ
ਚੰਡੀਗੜ੍ਹ-ਲਖਨਊ 25 ਤੋਂ
'ਇੰਡੀਗੋ ਏਅਰਲਾਈਨਜ਼' ਵੱਲੋਂ ਚੰਡੀਗੜ੍ਹ-ਲਖਨਊ ਲਈ ਵੀ ਹਫ਼ਤੇ 'ਚ 3 ਦਿਨ ਉਡਾਣ ਭਰਨ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਇਹ ਉਡਾਣ 25 ਅਗਸਤ ਤੋਂ ਸ਼ੁਰੂ ਹੋਵੇਗੀ। ਇਹ ਲਖਨਊ ਤੋਂ ਚੰਡੀਗੜ੍ਹ ਸਵੇਰੇ 8.25 ਵਜੇ ਉਤਰੇਗੀ, ਜਦੋਂ ਕਿ ਚੰਡੀਗੜ੍ਹ ਤੋਂ ਦੁਪਹਿਰ 1.55 ਵਜੇ ਉਡਾਣ ਭਰੇਗੀ। ਇਹ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਚੱਲੇਗੀ। ਇਸ ਦੇ ਨਾਲ ਹੀ ਚੰਡੀਗੜ੍ਹ ਹਵਾਈ ਅੱਡੇ ਤੋਂ ਸ਼੍ਰੀਨਗਰ ਲਈ 25 ਅਗਸਤ ਤੋਂ ਉਡਾਣ ਸ਼ੁਰੂ ਹੋਵੇਗੀ। ਇਹ ਚੰਡੀਗੜ੍ਹ ਤੋਂ ਸਵੇਰੇ 9.25 ਵਜੇ ਉਡਾਣ ਭਰੇਗੀ ਅਤੇ ਸ਼੍ਰੀਨਗਰ ਤੋਂ ਦੁਪਹਿਰ 12.55 ਵਜੇ ਚੰਡੀਗੜ੍ਹ ਪਹੁੰਚੇਗੀ। ਇਹ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਚੱਲੇਗੀ।
ਇਹ ਵੀ ਪੜ੍ਹੋ : ਸਪਲਾਈ ਠੀਕ ਕਰਨ ਲਈ ਅੱਧੀ ਰਾਤੀਂ ਟਰਾਂਸਫਾਰਮਰ 'ਤੇ ਚੜ੍ਹੇ ਮੁਲਾਜ਼ਮ, ਪਿੱਛਿਓਂ ਛੱਡ ਦਿੱਤੀ ਬਿਜਲੀ ਤਾਂ...
ਚੰਡੀਗੜ੍ਹ-ਜੈਪੁਰ 24 ਤੋਂ
ਚੰਡੀਗੜ੍ਹ-ਜੈਪੁਰ ਵਿਚਕਾਰ ਵੀ ਘਰੇਲੂ ਉਡਾਣ 24 ਅਗਸਤ ਤੋਂ ਸ਼ੁਰੂ ਹੋ ਰਹੀ ਹੈ। ਇਹ ਚੰਡੀਗੜ੍ਹ ਸਵੇਰੇ 10.40 ਵਜੇ ਪੁੱਜੇਗੀ ਅਤੇ ਚੰਡੀਗੜ੍ਹ ਤੋਂ ਜੈਪੁਰ ਲਈ ਸਵੇਰੇ 11.40 ਵਜੇ ਉਡਾਣ ਭਰੇਗੀ। ਇਹ ਉਡਾਣ ਵੀ ਹਫ਼ਤੇ 'ਚ 3 ਦਿਨ ਚੱਲੇਗੀ, ਜਿਸ 'ਚ ਸੋਮਵਾਰ, ਬੁੱਧਵਾਰ ਅਤੇ ਐਤਵਾਰ ਸ਼ਾਮਲ ਹਨ।



 


Babita

Content Editor

Related News