Big Breaking: ਮੁਅੱਤਲ DIG ਹਰਚਰਨ ਸਿੰਘ ਭੁੱਲਰ ਮਾਮਲੇ ''ਚ CBI ਦਾ ਇਕ ਹੋਰ ਐਕਸ਼ਨ
Tuesday, Nov 04, 2025 - 02:13 PM (IST)
ਲੁਧਿਆਣਾ (ਵੈੱਬ ਡੈਸਕ): ਪੰਜਾਬ ਪੁਲਸ ਦੇ ਮੁਅੱਤਲ DIG ਹਰਚਰਨ ਸਿੰਘ ਭੁੱਲਰ ਦੇ ਮਾਮਲੇ 'ਚ CBI ਨੇ ਲੁਧਿਆਣਾ ਵਿਚ Raid ਕੀਤੀ ਹੈ। ਇਸ ਮਾਮਲੇ ਵਿਚ ਸੀ. ਬੀ. ਆਈ. ਦੀ ਟੀਮ ਅੱਜ ਸਵੇਰ ਤੋਂ ਪੱਖੋਵਾਲ ਰੋਡ ਸਥਿਤ ਸਰਗੋਧਾ ਕਾਲੋਨੀ ਵਿਚ ਪਹੁੰਚੀ ਹੋਈ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਇਕ ਹੋਰ ਕਬੱਡੀ ਖਿਡਾਰੀ ਦਾ ਕਤਲ! ਨਗਰ ਕੀਰਤਨ ਲਈ ਸਫ਼ਾਈ ਕਰਦੇ ਨੂੰ ਮਾਰੀਆਂ ਗੋਲ਼ੀਆਂ
ਜਾਣਕਾਰੀ ਮੁਤਾਬਕ CBI ਵੱਲੋਂ ਇਕ ਪ੍ਰਾਪਰਟੀ ਡੀਲਰ ਦੀ ਕੋਠੀ 'ਚ ਛਾਪੇਮਾਰੀ ਕੀਤੀ ਗਈ ਹੈ। ਅੱਜ ਸਵੇਰ ਤੋਂ ਹੀ ਕੋਠੀ ਦੇ ਅੰਦਰ ਸਰਚ ਚੱਲ ਰਹੀ ਹੈ। ਸੂਤਰਾਂ ਮੁਤਾਬਕ ਇਸ ਕਾਰਵਾਈ ਦੀਆਂ ਤਾਰਾਂ ਮੁਅੱਤਲ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ ਦੇ ਮਾਮਲੇ ਨਾਲ ਜੁੜੀਆਂ ਹਨ। ਹਾਲਾਂਕਿ ਇਸ ਦੀ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਹੋ ਸਕੀ ਹੈ। ਕਿਸੇ ਵੀ ਅਧਿਕਾਰੀ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਰਹੀ।
