ਬਦਲਣ ਵਾਲਾ ਹੈ ਸ਼ੂਗਰ ਦੀ ਦਵਾਈ ਦੇਣ ਦਾ ਸਿਸਟਮ, ਬਾਂਹ ''ਤੇ ਬਿਨਾਂ ਸੁਈ ਲਗਾਏ ਹੋਵੇਗਾ ਹੁਣ ਟੈਸਟ

11/22/2017 3:53:57 PM

ਜਲੰਧਰ— ਸ਼ੂਗਰ ਦੇ ਮਰੀਜ਼ਾਂ ਲਈ ਦਵਾਈ ਦੇਣ ਦਾ ਸਿਸਟਮ ਬਦਲਣ ਵਾਲਾ ਹੈ। ਦੱਸ ਦਈਏ ਕਿ ਪਹਿਲਾਂ ਇਕ ਦੋ ਟੈਸਟ ਕਰਨ 'ਤੇ ਮੰਨ ਲਿਆ ਜÎਾਂਦਾ ਸੀ ਕਿ ਮਰੀਜ਼ ਨੂੰ ਸ਼ੂਗਰ ਹੋ ਚੁੱਕੀ ਹੈ ਪਰ ਹੁਣ ਡਾਕਟਰ ਜਲਦੀ ਹੀ ਦਵਾਈ ਸ਼ੁਰੂ ਨਹੀਂ ਕਰਨਗੇ। ਇਸ ਦੇ ਲਈ 7 ਤੋਂ 15 ਦਿਨਾਂ ਤੱਕ ਹਰ ਘੰਟੇ ਸ਼ੂਗਰ ਦਾ ਟੈਸਟ ਕੀਤਾ ਜਾਵੇਗਾ ਅਤੇ ਕਈ ਫਾਰਮੂਲਾਂ ਅਤੇ ਰਿਪੋਰਟਾਂ ਦੇ ਆਧਾਰ 'ਤੇ ਦਵਾਈ ਸ਼ੁਰੂ ਹੋਵੇਗੀ। ਹਫਤੇ 'ਚ ਜਿੰਨੇ ਵੀ ਟੈਸਟ ਹੋਣਗੇ ਉਨ੍ਹਾਂ 'ਚ ਉਂਗਲੀ 'ਚੋਂ ਖੂਨ ਨਹੀਂ ਕੱਢਿਆ ਜਾਵੇਗਾ। ਟੈਸਟ ਬਿਨਾਂ ਖੂਨ ਕੱਢੇ ਹੀ ਗਲੂਕੋਜ਼ ਮਾਨਿਟਰਿੰਗ ਮਸ਼ੀਨ ਨਾਲ ਕੀਤੇ ਜਾਣਗੇ। ਇਸ ਨੂੰ ਗਲਾਈਸੈਮਿਕ ਵੈਰੀਏਬਿਲਟੀ ਟੈਸਟ ਵੀ ਕਿਹਾ ਜਾਂਦਾ ਹੈ। 
ਦੱਸਣਯੋਗ ਹੈ ਕਿ ਪਹਿਲਾਂ ਟੈਸਟ ਕਰਦੇ ਸਮੇਂ ਉਂਗਲ 'ਚੋਂ ਖੂਨ ਕੱਢਣਾ ਪੈਂਦਾ ਸੀ ਅਤੇ ਕਾਫੀ ਦਰਦ ਮਹਿਸੂਸ ਹੁੰਦਾ ਸੀ, ਹੁਣ ਇਕ ਅਜਿਹੀ ਮਸ਼ੀਨ ਆ ਚੁੱਕੀ ਹੈ ਜਿਸ ਨੂੰ ਬਾਂਹ 'ਤੇ ਬੰਨ੍ਹ ਦਿੱਤਾ ਜਾਂਦਾ ਹੈ ਅਤੇ ਉਸ 'ਚ ਲੱਗੇ ਸੈਂਸਰ ਹਰ ਘੰਟੇ ਸ਼ੂਗਰ ਟੈਸਟ ਕਰਦੇ ਰਹਿੰਦੇ ਹਨ। ਬਿਨਾਂ ਸਰੀਰ 'ਚੋਂ ਖੂਨ ਕੱਢਣ ਵਾਲੀ ਇਸ ਮਸ਼ੀਨ ਦੇ ਟੈਸਟ ਸਫਲ ਹੋਣ ਤੋਂ ਬਾਅਦ ਇਸ ਦੀ ਵਰਤੋਂ ਸ਼ੁਰੂ ਹੋ ਚੁੱਕੀ ਹੈ। ਵੱਖ-ਵੱਖ ਬੀਮਾਰੀਆਂ ਨਾਲ ਪੀੜਤ ਡਾਈਬਟ੍ਰਿਕ ਮਰੀਜ਼ਾਂ ਦੇ ਵੱਖ-ਵੱਖ ਟੈਸਟ ਕੀਤੇ ਜਾਂਦੇ ਹਨ। ਕੁਝ ਦੀ 48 ਘੰਟੇ ਦੀ ਸ਼ੂਗਰ ਚੈੱਕ ਕੀਤੀ ਜਾਂਦੀ ਹੈ ਪਰ ਜ਼ਿਆਦਾਤਰ ਮਾਮਲਿਆਂ 'ਚ ਇਹ 7 ਤੋਂ 15 ਦਿਨ ਤੱਕ ਸ਼ੂਗਰ ਨੂੰ ਮਾਨੀਟਰ ਕਰਦਾ ਹੈ।
ਨਿਊ ਰੂਬੀ ਹਸਪਤਾਲ ਦੇ ਡਾ. ਐੱਸ. ਪੀ. ਐੱਸ. ਗਰੋਵਰ ਮੁਤਾਬਕ ਕਈ ਵਾਰ ਫਾਸਟਿੰਗ ਸ਼ੂਗਰ ਵੀ ਠੀਕ ਹੋ ਜਾਂਦੀ ਹੈ ਅਤੇ ਬੀ. ਪੀ. ਸਹੀ ਹੁੰਦਾ ਹੈ ਪਰ ਫਿਰ ਵੀ ਮਰੀਜ਼ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਕੁਝ ਠੀਕ ਨਹੀਂ ਹੈ। ਰਿਸਰਚ 'ਚ ਸਾਹਮਣੇ ਆਇਆ ਹੈ ਕਿ ਅਜਿਹੇ ਮਰੀਜ਼ਾਂ ਦੀ ਸ਼ੂਗਰ ਕਈ ਵੱਧਦੀ ਅਤੇ ਘੱਟਦੀ ਰਹਿੰਦੀ ਹੈ। ਇਸ ਦਾ ਉਤਰਾਅ-ਚੜਾਅ ਇੰਨਾ ਹੁੰਦਾ ਹੈ ਕਿ ਇਹ ਕੋਈ ਖਾਸ ਲੱਛਣ ਨਹੀਂ ਛੱਡਦਾ ਅਤੇ ਸਾਧਾਰਣ ਸ਼ੂਗਰ ਟੈਸਟ ਵੀ ਆਮ ਆਉਂਦਾ ਹੈ। ਸਿਰਫ ਮਰੀਜ਼ ਦਾ ਮੂੜ ਖਰਾਬ ਰਹਿੰਦਾ ਹੈ।


Related News