ਹੁਣ ਕੁੱਤੇ-ਬਿੱਲੀਆਂ ਨੂੰ ਵੀ ਹੋਈ 'ਸ਼ੂਗਰ', ਡਾਕਟਰਾਂ ਨੇ ਕੀਤਾ ਅਹਿਮ ਖੁਲਾਸਾ (ਵੀਡੀਓ)
Tuesday, Sep 17, 2019 - 12:42 PM (IST)
ਲੁਧਿਆਣਾ (ਨਰਿੰਦਰ) : 'ਸ਼ੂਗਰ' ਵਰਗੀ ਘਾਤਕ ਬੀਮਾਰੀ ਨੇ ਹਰ ਤੀਜੇ ਇਨਸਾਨ ਨੂੰ ਆਪਣੀ ਲਪੇਟ 'ਚ ਲਿਆ ਹੋਇਆ ਹੈ ਪਰ ਹੁਣ ਇਹ ਬੀਮਾਰੀ ਇਨਸਾਨਾਂ ਤੱਕ ਸੀਮਤ ਨਾ ਰਹਿ ਕੇ ਪਾਲਤੂ ਜਾਨਵਰਾਂ 'ਚ ਵੀ ਆ ਗਈ ਹੈ। ਜੀ ਹਾਂ, ਇਸ ਸਮੇਂ ਪਾਲਤੂ ਜਾਨਵਰ ਵੀ ਸ਼ੂਗਰ ਵਰਗੀ ਬੀਮਾਰੀ ਨਾਲ ਜੂਝ ਰਹੇ ਹਨ। ਇਸ ਗੱਲ ਦਾ ਖੁਲਾਸਾ ਲੁਧਿਆਣਾ ਦੀ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਦੇ ਡਾਕਟਰਾਂ ਵਲੋਂ ਕੀਤਾ ਗਿਆ ਹੈ, ਜਿਨ੍ਹਾਂ ਕੋਲ ਹਫਤੇ 'ਚ 1 ਤੋਂ 3 ਅਜਿਹੇ ਪੈੱਟਜ਼ ਆਏ, ਜਿਨ੍ਹਾਂ ਨੂੰ ਸ਼ੂਗਰ ਹੈ।
ਬੇਜ਼ੁਬਾਨਾਂ ਨੂੰ ਇਸ ਬੀਮਾਰੀ 'ਚ ਧੱਕਣ ਲਈ ਕਾਫੀ ਹੱਦ ਤੱਕ ਇਨਸਾਨ ਹੀ ਜ਼ਿੰਮੇਵਾਰ ਹੈ, ਜਿਸ ਦੇ ਵਿਗੜੇ ਰਹਿਣ-ਸਹਿਣ ਅਤੇ ਖਾਣ-ਪੀਣ ਨੇ ਨਾ ਸਿਰਫ ਖੁਦ ਨੂੰ, ਸਗੋਂ ਆਪਣੇ ਪੈੱਟਸ ਨੂੰ ਵੀ ਬੀਮਾਰ ਕਰ ਦਿੱਤਾ ਹੈ ਕਿਉਂਕਿ ਕਾਫੀ ਘਰਾਂ 'ਚ ਪਾਲਤੂ ਜਾਨਵਰਾਂ ਨੂੰ ਉਹ ਹੀ ਖਿਲਾਇਆ ਜਾਂਦਾ ਹੈ, ਜੋ ਇਨਸਾਨ ਖੁਦ ਖਾਂਦਾ ਹੈ। ਡਾਕਟਰਾਂ ਦੀ ਮੰਨੀਏ ਤਾਂ ਖਾਣ-ਪੀਣ ਤੋਂ ਇਲਾਵਾ ਜਾਨਵਰਾਂ 'ਚ ਵੀ ਇਹ ਬੀਮਾਰੀ ਇਨਸਾਨਾਂ ਵਾਂਗ ਪੁਸ਼ਤੈਨੀ ਹੀ ਹੁੰਦੀ ਹੈ, ਜਿਸ ਦਾ ਸਹੀ ਅਤੇ ਸਮੇਂ ਸਿਰ ਇਲਾਜ ਜ਼ਰੂਰੀ ਹੈ।