ਲੁਧਿਆਣਾ : ਢੋਲੇਵਾਲ ਸ਼ਮਸ਼ਾਨ ਘਾਟ ਦੇ ਗੈਸ ਚੈਂਬਰ ''ਚ ਹੋਵੇਗਾ ''ਕੋਰੋਨਾ ਪੀੜਤਾਂ'' ਦਾ ਅੰਤਿਮ ਸੰਸਕਾਰ

Saturday, Apr 11, 2020 - 04:37 PM (IST)

ਲੁਧਿਆਣਾ : ਢੋਲੇਵਾਲ ਸ਼ਮਸ਼ਾਨ ਘਾਟ ਦੇ ਗੈਸ ਚੈਂਬਰ ''ਚ ਹੋਵੇਗਾ ''ਕੋਰੋਨਾ ਪੀੜਤਾਂ'' ਦਾ ਅੰਤਿਮ ਸੰਸਕਾਰ

ਲੁਧਿਆਣਾ (ਹਿਤੇਸ਼) : ਕੋਰੋਨਾ ਪੀੜਤਾਂ ਦਾ ਅੰਤਿਮ ਸੰਸਕਾਰ ਢੋਲੇਵਾਲ ਸ਼ਮਸ਼ਾਨਘਾਟ ਦੇ ਗੈਸ ਚੈਂਬਰ ’ਚ ਹੋਵੇਗਾ। ਇਹ ਫੈਸਲਾ ਨਗਰ ਨਿਗਮ ਕਮਿਸ਼ਨਰ ਕੇ. ਪੀ. ਬਰਾੜ ਵੱਲੋਂ ਸ਼ੁੱਕਰਵਾਰ ਨੂੰ ਕੀਤੀ ਚੈਕਿੰਗ ਤੋਂ ਬਾਅਦ ਲਿਆ ਗਿਆ ਹੈ। ਇਥੇ ਦੱਸਣਾ ਜ਼ਰੂਰੀ ਹੋਵੇਗਾ ਕਿ ਕੋਰੋਨਾ ਪੀੜਤਾਂ ਦਾ ਅੰਤਿਮ ਸੰਸਕਾਰ ਕਰਨ ਦੌਰਾਨ ਅਫਸਰਾਂ ਨੂੰ ਕਾਫੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਦੇ ਤਹਿਤ ਕਈ ਜਗ੍ਹਾ ਰਿਸ਼ਤੇਦਾਰਾਂ ਨੇ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਕੁਝ ਕੁ ਮਾਮਲਿਆਂ ’ਚ ਲੋਕਾਂ ਵੱਲੋਂ ਆਪਣੇ ਏਰੀਏ ਦੇ ਸ਼ਮਸ਼ਾਨ ਘਾਟ ’ਚ ਕੋਰੋਨਾ ਪੀੜਤਾਂ ਦਾ ਅੰਤਿਮ ਸੰਸਕਾਰ ਕਰਨ ਦਾ ਵਿਰੋਧ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਕੈਪਟਨ ਵਲੋਂ ਮੋਦੀ ਨੂੰ 'ਲਾਕ ਡਾਊਨ' ਵਧਾਉਣ ਦੀ ਸਲਾਹ, ਕਿਸਾਨਾਂ ਤੇ ਗਰੀਬਾਂ ਲਈ ਮੰਗੀ ਮਦਦ

ਇਸ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਕੋਰੋਨਾ ਪੀੜਤਾਂ ਦੇ ਰਿਸ਼ਤੇਦਾਰਾਂ ਵੱਲੋਂ ਲਾਸ਼ ਲੈਣ ਤੋਂ ਇਨਕਾਰ ਕਰਨ ਦੀ ਸੂਰਤ ’ਚ ਪੁਲਸ ਨਿਯਮਾਂ ਦੇ ਮੁਤਾਬਕ ਅੰਤਿਮ ਸੰਸਕਾਰ ਕਰਨ ਦਾ ਫੈਸਲਾ ਕੀਤਾ ਗਿਆ ਹੈ। ਭਾਵੇਂ ਹੀ ਇਸ ਕੰਮ ਲਈ ਅਫਸਰਾਂ ਅਤੇ ਵਾਲੰਟੀਅਰ ਨੇ ਆਪਣੀਆਂ ਸੇਵਾਵਾਂ ਦੇਣ ਦੀ ਪੇਸ਼ਕਸ ਕੀਤੀ ਗਈ ਹੈ ਪਰ ਪ੍ਰਸ਼ਾਸਨ ਵੱਲੋਂ ਇਸ ਹਾਲਤ ਨਾਲ ਨਜਿੱਠਣ ਲਈ ਪੁਖਤਾ ਯੋਜਨਾ ਬਣਾਉਣ ਦੀ ਜ਼ਿੰਮੇਵਾਰੀ ਨਗਰ ਨਿਗਮ ਨੂੰ ਸੌਂਪੀ ਗਈ ਹੈ। ਇਸ ਦੇ ਤਹਿਤ ਕਮਿਸ਼ਨਰ ਵੱਲੋਂ ਢੋਲੇਵਾਲ ਮਿਲਟਰੀ ਕੈਂਪ ਦੇ ਸਾਹਮਣੇ ਸਥਿਤ ਸ਼ਮਸ਼ਾਨ ਘਾਟ ’ਚ ਵਿਜ਼ਿਟ ਕੀਤੀ ਗਈ, ਜਿਥੇ ਗੈਸ ਚੈਂਬਰ ਲੱਗਾ ਹੋਇਆ ਹੈ। ਉਸ ਨੂੰ ਕੋਰੋਨਾ ਪੀੜਤਾਂ ਦਾ ਅੰਤਿਮ ਸੰਸਕਾਰ ਕਰਨ ਦੇ ਪੁਆਇੰਟ ਦੇ ਰੂਪ ’ਚ ਡੇਜ਼ੀਗਨੇਟ ਕਰ ਦਿੱਤਾ ਗਿਆ ਹੈ ਕਿਉਂਕਿ ਆਬਾਦੀ ਤੋਂ ਦੂਰ ਹੋਣ ਦੀ ਵਜ੍ਹਾ ਨਾਲ ਉਥੇ ਲੋਕਾਂ ਦੇ ਵਿਰੋਧ ਦੀ ਕੋਈ ਸਮੱਸਿਆ ਨਹੀਂ ਆਵੇਗੀ।

ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਨੇ ਬੁਰੀ ਤਰ੍ਹਾਂ ਝੰਬਿਆ 'ਪੰਜਾਬ', ਮੌਤਾਂ ਦੇ ਮਾਮਲੇ 'ਚ ਪੂਰੇ ਦੇਸ਼ 'ਚੋਂ ਮੋਹਰੀ
ਇਹ ਵਰਤੀ ਜਾਵੇਗੀ ਪ੍ਰਕਿਰਿਆ
ਐਂਬੂਲੈਂਸ ਦੇ ਸਾਈਜ਼ ਦੇ ਬਣਾਏ ਜਾਣਗੇ ਲੱਕੜੀ ਦੇ ਪਲੇਟਫਾਰਮ।
ਲਾਸ਼ ਨੂੰ ਉਸ ’ਤੇ ਰੱਖ ਕੇ ਸ਼ਮਸ਼ਾਨਘਾਟ ਤੱਕ ਲਿਆਂਦਾ ਜਾਵੇਗਾ।
ਲੱਕੜੀ ਦੇ ਪਲੇਟਫਾਰਮ ਦੇ ਨਾਲ ਹੀ ਗੈਸ ਚੈਂਬਰ ’ਚ ਪਾਈ ਜਾਵੇਗੀ ਲਾਸ਼।
ਦੋ ਵਾਲੰਟੀਅਰਾਂ ਵੱਲੋਂ ਲਈ ਗਈ ਅੰਤਿਮ ਸੰਸਕਾਰ ਕਰਵਾਉਣ ਦੀ ਜ਼ਿੰਮੇਵਾਰੀ।
ਰੈਗੂਲਰ ਹੋਵੇਗੀ ਸ਼ਮਸ਼ਾਨਘਾਟ ਦੀ ਸਫਾਈ।
ਕੋਰੋਨਾ ਪੀੜਤਾਂ ਦਾ ਅੰਤਿਮ ਸੰਸਕਾਰ ਕਰਨ ਤੋਂ ਬਾਅਦ ਹੋਵੇਗਾ ਸੈਨੇਟਾਈਜ਼ ਸਪ੍ਰੇਅ।

ਇਹ ਵੀ ਪੜ੍ਹੋ : ਹੁਸ਼ਿਆਰਪੁਰ ਵਾਸੀਆਂ ਲਈ ਚੰਗੀ ਖਬਰ, ਪਿਛਲੇ 9 ਦਿਨਾਂ ਤੋਂ ਜ਼ਿਲੇ 'ਚ ਕੋਰੋਨਾ ਦਾ ਕੋਈ ਪਾਜ਼ੇਟਿਵ ਕੇਸ ਨਹੀਂ


 


author

Babita

Content Editor

Related News