ਵਫ਼ਾ ’ਚ ਸੁਦੈਣ ਪ੍ਰੇਮਿਕਾ ਦੀ ਕਹਾਣੀ : ਪੁਰਾਤਨ ਪ੍ਰੇਮ ਗਾਥਾਵਾਂ ਨੂੰ ਦੁਹਰਾਉਣ ਜਾ ਰਹੀ ਹੈ ਸਨ੍ਹਾ ਤੇ ਦਾਊਦ ਦੀ ਇਹ ਦੋਸਤ

Thursday, Apr 01, 2021 - 04:49 PM (IST)

ਧਰਮਕੋਟ (ਅਕਾਲੀਆਂਵਾਲਾ) - ਸੋਹਣੀ ਮਹੀਂਵਾਲ ਪੰਜਾਬ ਦੀਆਂ ਮੁੱਖ ਇਸ਼ਕ ਕਹਾਣੀਆਂ ’ਚੋਂ ਇਕ ਹੈ। ਦੂਜੀਆਂ ਕਹਾਣੀਆਂ ਵਿਚ ਹੀਰ-ਰਾਂਝਾ, ਮਿਰਜ਼ਾ ਸਾਹਿਬਾਂ ਅਤੇ ਸੱਸੀ ਪੁੰਨੂੰ ਦੇ ਨਾਂ ਸ਼ਾਮਲ ਹਨ।ਇਹ ਵਫ਼ਾ ਦੀ ਸੁਦੈਣ ਅਜਿਹੀ ਪ੍ਰੇਮਿਕਾ ਦੀ ਕਹਾਣੀ ਹੈ, ਜਿਹੜੀ ਦੋਖੀਆਂ ਵਲੋਂ ਜੁਦਾ ਕਰ ਦਿੱਤੇ ਗਏ ਆਪਣੇ ਪ੍ਰੇਮੀ ਨੂੰ ਮੁੜ ਪਾਉਣ ਲਈ ਕੋਈ ਮੁਸੀਬਤ ਭੁਗਤਣ ਲਈ ਤਿਆਰ ਹੈ। ਪਿਆਰ ਦੀਆਂ ਇਹ ਅਮਰ ਕਹਾਣੀਆਂ ਸਾਡੇ ਗੀਤਾਂ ਦਾ ਸ਼ਿੰਗਾਰ ਹਨ, ਇਹ ਕਹਾਣੀਆਂ ਬੇਸ਼ੱਕ ਸਦੀਆਂ ਪੁਰਾਣੀਆਂ ਹਨ ਪਰ ਅੱਜ ਵੀ ਇਹ ਅਮਰ ਹਨ। ਪਿਆਰ ਦੀਆਂ ਅਮਰ ਕਹਾਣੀਆਂ ਲਿਖਣ ਵਾਲੇ ਪ੍ਰੇਮੀ ਪ੍ਰੇਮਿਕਾਵਾਂ ਪਾਕਿ ਨਾਲ ਸਬੰਧਤ ਸਨ। ਪਾਕਿ ਦੀ ਇਕ ਹੋਰ ਮੁਟਿਆਰ ਨੇ ਪ੍ਰੇਮ ਕਹਾਣੀਆਂ ਦੇ ਇਤਿਹਾਸ ਵਿਚ ਇਕ ਹੋਰ ਕਹਾਣੀ ਦਰਜ ਕਰ ਦਿੱਤੀ ਹੈ, ਜੋ ਉਨ੍ਹਾਂ ਸੱਮਿਆਂ ਦੀਆਂ ਪ੍ਰੇਮ ਕਹਾਣੀਆਂ ਤੋਂ ਬੇਸ਼ੱਕ ਅਲੱਗ ਹੈ ਪਰ ਪੁਰਾਤਨ ਪਿਆਰ ਦੀਆਂ ਗਾਥਾਵਾਂ ਨੂੰ ਇਹ ਕਹਾਣੀ ਦੁਹਰਾਉਣ ਜਾ ਰਹੀ ਹੈ, ਜੋ ਅੱਜ-ਕੱਲ ਖੂਬ ਵਾਇਰਲ ਹੋ ਰਹੀ ਹੈ।

ਪੜ੍ਹੋ ਇਹ ਵੀ ਖ਼ਬਰ - ਹੈੱਡ ਗ੍ਰੰਥੀ ਦੇ ਪੁੱਤ ਦੇ ਖੁਦਕੁਸ਼ੀ ਮਾਮਲੇ ’ਚ ਆਇਆ ਨਵਾਂ ਮੋੜ, ਪੁਲਸ ਹੱਥ ਲੱਗੀ ਮ੍ਰਿਤਕ ਦੀ ਡਾਇਰੀ ਤੇ ਸੁਸਾਈਡ ਨੋਟ 

ਪਾਕਿ ਦੀ ਸਨ੍ਹਾ ਨੇ ਪਿਆਰ ਦੀ ਨਵੀਂ ਕਹਾਣੀ ਲਿਖ ਦਿੱਤੀ ਹੈ, ਜੋ ਹੀਰ-ਰਾਂਝੇ, ਸੱਸੀ-ਪੁੰਨੂੰ, ਸੋਹਣੀ-ਮਹੀਂਵਾਲ ਦੀਆਂ ਪ੍ਰੇਮ ਕਹਾਣੀਆਂ ਦੇ ਬਰਾਬਰ ਜਗ੍ਹਾ ਲੈਣ ਜਾ ਰਹੀ ਹੈ। ਸਨ੍ਹਾ ਦੀ ਪ੍ਰੇਮ ਦੀ ਕਹਾਣੀ ਦਰਦਭਰੀ ਅਤੇ ਮਨ ਨੂੰ ਹਲੂਣ ਦੇਣ ਵਾਲੀ ਹੈ। ਉਸ ਨੇ ਉਨ੍ਹਾਂ ਹਾਲਾਤਾਂ ਵਿਚ ਵੀ ਪਿਆਰ ਕਬੂਲ ਕੀਤਾ ਸੀ, ਜਦ ਲੋਕ ਔਖੇ ਸਮਿਆਂ ਵਿਚ ਮਾਤਾ-ਪਿਤਾ ਦਾ ਵੀ ਸਾਥ ਛੱਡ ਰਹੇ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਸਨ੍ਹਾ ਦੀ ਦੋਸਤੀ ਇਕ ਦਾਊਦ ਨਾਂ ਦੇ ਵਿਅਕਤੀ ਨਾਲ ਹੋ ਗਈ, ਜਿਸ ਨੇ ਉਹਦੇ ਦੁੱਖ-ਸੁੱਖਾਂ ਦਾ ਭਾਈਵਾਲ ਬਣਨ ਲਈ ਵਾਅਦੇ ਕੀਤੇ ਪਰ ਕੁਦਰਤ ਦੀ ਐਸੀ ਮਾਰ ਪਈ ਕਿ ਸਨ੍ਹਾ ਨੂੰ ਦਾਊਦ ਦੇ ਵਾਕਿਆ ਦੁੱਖਾਂ ਦਾ ਸਾਥ ਨਿਭਾਉਣ ਲਈ ਭਾਈਵਾਲ ਬਣਨਾ ਪਿਆ। ਉਸ ਲਈ ਇਹ ਬਹੁਤ ਪਰਖ ਦੀ ਘੜੀ ਸੀ, ਜਿਸ ਨੂੰ ਉਸ ਨੇ ਅੱਲ੍ਹਾ ਦੀ ਰਜ਼ਾ ਨੂੰ ਮੰਨਦਿਆਂ ਪ੍ਰਵਾਨ ਕੀਤਾ। ਬੇਸ਼ੱਕ ਉਸ ਦੇ ਮਾਪੇ ਦਾਊਦ ਨਾਲ ਦੋਸਤੀ ਕਰਨ ਲਈ ਸਹਿਮਤ ਨਹੀਂ ਸਨ ਪਰ ਉਸ ਨੇ ਦਾਊਦ ਨਾਲ ਕੀਤੇ ਵਾਅਦੇ ਨੂੰ ਨਿਭਾਉਂਦਿਆਂ, ਜਿਹੜੀ ਪ੍ਰੇਮ ਕਹਾਣੀ ਨੂੰ ਜਨਮ ਦਿੱਤਾ ਉਹ ਇਤਿਹਾਸ ਵਜੋਂ ਸਾਬਤ ਹੋਵੇਗੀ।

ਪੜ੍ਹੋ ਇਹ ਵੀ ਖ਼ਬਰ - ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਮਨੀ ਸ਼ੂਟਰ ਨੇ ਫੇਸਬੁੱਕ ’ਤੇ ਐੱਸ. ਐੱਸ. ਪੀ. ਚਹਿਲ ਨੂੰ ਦਿੱਤੀ ਧਮਕੀ

PunjabKesari

ਮਿਲੇ ਵੇਰਵਿਆਂ ਮੁਤਾਬਕ ਦੋਸਤੀ ਦੇ ਸ਼ੁਰੂਆਤੀ ਦਿਨਾਂ ਵਿਚ ਦਾਊਦ ਸੋਹਣਾ-ਸੁਨੱਖਾ ਨੌਜਵਾਨ ਸੀ। ਘਰ ਵਿਚ ਚੱਲ ਰਹੇ ਬਿਲਡਿੰਗ ਦੇ ਕੰਮ ਦੌਰਾਨ ਉਸ ਨੂੰ ਹਾਈ ਵੋਲਟੇਜ਼ ਕਰੰਟ ਲੱਗ ਗਿਆ ਅਤੇ ਦਾਊਦ ਹਸਪਤਾਲ ਵਿਚ ਪੁੱਜਾ। ਜਦ ਦਾਊਦ ਦੀ ਖ਼ਬਰ ਉਸ ਦੀ ਪ੍ਰੇਮਿਕਾ ਨੂੰ ਲੱਗੀ ਤਾਂ ਉਹ ਹਸਪਤਾਲ ਜਾ ਪੁੱਜੀ। ਦਾਊਦ ਉਸ ਵਕਤ ਬੇਹੋਸ਼ ਸੀ, ਜਦ ਸਨ੍ਹਾ ਦੀ ਕੰਨੀਂ ਆਵਾਜ਼ ਪਈ ਤਾਂ ਦਾਊਦ ਨੇ ਝੱਟ ਅੱਖਾਂ ਖੋਲ੍ਹ ਲਈਆਂ। ਦੱਸਦੇ ਹਨ ਕਿ ਡਾਕਟਰ ਵੀ ਉਸ ਵਕਤ ਹੈਰਾਨ ਹੋਏ। ਸਨ੍ਹਾ ਉਥੋਂ ਦੇ ਮੀਡੀਆ ਕਰਮੀਆਂ ਨੂੰ ਦਿੱਤੀ ਇੰਟਰਵਿਊ ਵਿਚ ਦੱਸਦੀ ਹੈ ਕਿ ਉਸ ਨੇ ਦਾਊਦ ਨੂੰ ਦਿਲਾਸੇ ਦਿੱਤੇ ਕਿ ਮੈਂ ਤੁਹਾਡੇ ਨਾਲ ਹਾਂ ਤੁਸੀਂ ਕਿਸ ਗੱਲੋਂ ਪਰਵਾਹ ਨਹੀਂ ਕਰਨੀ। ਇਸ ਹਾਦਸੇ ਦੌਰਾਨ ਦਾਊਦ ਦੀਆਂ ਮੋਢੇ ਕੋਲੋਂ ਦੋਵੇਂ ਬਾਹਾਂ ਕੱਟੀਆਂ ਗਈਆਂ ਅਤੇ ਇਕ ਲੱਤ ਵੀ ਕੱਟੀ ਗਈ। 

ਪੜ੍ਹੋ ਇਹ ਵੀ ਖ਼ਬਰ - ਤਰਨਤਾਰਨ ’ਚ ਖ਼ੌਫਨਾਕ ਵਾਰਦਾਤ : ਪੈਸੇ ਦੇਣ ਤੋਂ ਮਨ੍ਹਾਂ ਕਰਨ ’ਤੇ ਸਿਰੀ ਸਾਹਿਬ ਨਾਲ ਕੀਤਾ ਬਜ਼ੁਰਗ ਦਾ ਕਤਲ

ਅਜਿਹੇ ਹਾਲਾਤਾਂ ਵਿਚ ਆਪਣੇ ਵੀ ਬੇਗਾਨੇ ਹੋ ਜਾਂਦੇ ਹਨ ਪਰ ਸਨ੍ਹਾ ਦੇ ਅੰਦਰ ਉੱਠੀ ਪਿਆਰ ਦੀ ਚੀਸ ਦਾਊਦ ਦੇ ਦੁਖਾਂ ਦੀ ਭਾਈਵਾਲ ਬਣ ਗਈ। ਦਾਊਦ ਜਿਥੇ ਸਰੀਰਕ ਤੌਰ ’ਤੇ ਅਪਾਹਿਜ ਹੋ ਗਿਆ, ਉਥੇ ਆਰਥਿਕ ਹਾਲਤ ਵੀ ਦੁੱਖਾਂ ਵਿਚ ਭਾਈਵਾਲ ਬਣਨ ਤੋਂ ਅਪਾਹਿਜ ਹੈ। ਸਨਾ ਦਾਊਦ ਦੇ ਕੱਟ ਚੁੱਕੀਆਂ ਬਾਹਵਾਂ ਨੂੰ ਮਹਿਸੂਸ ਨਹੀਂ ਹੋਣ ਦਿੰਦੀ ਉਹ ਅਕਸਰ ਆਖਦੀ ਹੈ ਕਿ ਮੇਰੇ ਦੋ ਹੱਥ ਵੀ ਤੇਰੇ ਹੱਥ ਹਨ। ਸਵੇਰੇ ਉੱਠ ਕੇ ਉਸ ਨੂੰ ਨਹਾ-ਧੁਆ ਕੇ ਕੱਪੜੇ ਪਵਾਉਦੀ, ਫਿਰ ਨਾਸ਼ਤਾ ਆਦਿ ਕਰਵਾਉਂਦੀ ਹੈ।

ਪੜ੍ਹੋ ਇਹ ਵੀ ਖ਼ਬਰ - ਬਿਨਾਂ ਮਾਸਕ ਤੋਂ ਰੈਲੀ ’ਚ ਪੁੱਜੇ ‘ਸੁਖਬੀਰ ਬਾਦਲ’, ਸ਼ਰੇਆਮ ਕੋਰੋਨਾ ਨਿਯਮਾਂ ਦੀਆਂ ਉਡਾਈਆਂ ਧੱਜੀਆਂ (ਤਸਵੀਰਾਂ)

PunjabKesari

ਬੇਸ਼ੱਕ ਸਾਡੇ ਸਮਾਜ ਵਿਚ ਨਵੇਂ ਵਿਆਹੇ ਜੋੜੇ ਮੂਵੀਆਂ ਆਦਿ ਬਣਾਉਣ ਲਈ ਇਕ-ਦੂਸਰੇ ਦੇ ਮੂੰਹ ਵਿਚ ਬੁਰਕੀਆਂ ਆਪਣਾ ਪਿਆਰ ਜਤਾਉਣ ਲਈ ਪਾਉਂਦੇ ਹਨ ਪਰ ਸਨ੍ਹਾ ਦੇ ਲੇਖਾਂ ਵਿਚ ਉਸ ਦੇ ਅੰਦਰੋਂ ਉੱਠੇ ਪਿਆਰ ਨੇ ਉਸ ਦੀ ਤਕਦੀਰ ਵਿਚ ਅਜਿਹਾ ਕੁਝ ਲਿਖ ਦਿੱਤਾ। ਉਸ ਨੂੰ ਦਾਊਦ ਦਾ ਸਾਰੀ ਉਮਰ ਜਿਥੇ ਸਾਥ ਨਿਭਾਉਣਾ ਪਵੇਗਾ, ਉਥੇ ਹਕੀਕੀ ਤੌਰ ’ਤੇ ਉਸ ਦੇ ਮੂੰਹ ਵਿਚ ਬੁਰਕੀਆਂ ਵੀ ਪਾਉਣੀਆਂ ਪੈਣਗੀਆਂ। ਉਨ੍ਹਾਂ ਮੁਟਿਆਰਾਂ ਲਈ ਉਸਦੀ ਦੋਸਤੀ ਇਕ ਮਿਸਾਲ ਬਣੇਗੀ, ਜੋ ਛੋਟੇ-ਮੋਟੇ ਝਗੜਿਆਂ ਤੋਂ ਆਪਣੇ ਪਤੀਆਂ ਨੂੰ ਛੱਡ ਜਾਂਦੀਆਂ ਹਨ। ਉਹ ਫ਼ੈਸਲਾ ਕਰ ਚੁੱਕੀ ਹੈ ਕਿ ਉਸ ਨੂੰ ਜਿਹੜੇ ਵੀ ਹਾਲਾਤਾਂ ਵਿਚ ਰਹਿਣਾ ਪਵੇ ਉਹ ਉਮਰ ਭਰ ਦੇ ਲਈ ਦਾਊਦ ਦੀ ਸੇਵਾ ਕਰੇਗੀ। ਇਥੋਂ ਤੱਕ ਕਿ ਸਨ੍ਹਾ ਦੀ ਇਸ ਬਹਾਦਰੀ ’ਤੇ ਪਾਕਿ ਸਰਕਾਰ ਅਤੇ ਉੱਥੋਂ ਦੇ ਸਮਾਜ ਸੇਵੀ ਲੋਕਾਂ ਨੇ ਉਨ੍ਹਾਂ ਨੂੰ ਗੁਲਦਸਤੇ ਭੇਟ ਕੀਤੇ ਅਤੇ ਨਕਦ ਸਹਾਇਤਾ ਵੀ ਦਿੱਤੀ।

ਪੜ੍ਹੋ ਇਹ ਵੀ ਖ਼ਬਰ - ਖ਼ੌਫਨਾਕ ਵਾਰਦਾਤ : ਨਾਜ਼ਾਇਜ਼ ਸਬੰਧਾਂ ਨੂੰ ਲੈ ਕੇ ਨੌਜਵਾਨ ਦਾ ਕਤਲ, ਟੋਟੇ-ਟੋਟੇ ਕਰ ਗਟਰ ’ਚ ਸੁੱਟੀ ਲਾਸ਼


rajwinder kaur

Content Editor

Related News