ਰੁਜ਼ਗਾਰ ਦੀ ਭਾਲ ''ਚ ਸਾਊਦੀ ਅਰਬ ਗਿਆ ਨੌਜਵਾਨ ਬੰਦ ਬਕਸੇ ਪਰਤਿਆ ਵਤਨ, ਧਾਹਾਂ ਮਾਰ ਰੋਇਆ ਪਰਿਵਾਰ

Saturday, Oct 31, 2020 - 11:01 AM (IST)

ਫਤਿਹਗੜ੍ਹ ਪੰਜਤੂਰ/ਧਰਮਕੋਟ (ਅਕਾਲੀਆਂ ਵਾਲਾ): ਰੁਜ਼ਗਾਰ ਦੀ ਭਾਲ ਵਿੱਚ ਸਾਊਦੀ ਅਰਬ 'ਚ ਇਕ ਦਿਨ ਘਟਨਾ ਰਾਹੀਂ ਮਾਰੇ ਗਏ ਨੌਜਵਾਨ ਮਨਜਿੰਦਰ ਸਿੰਘ ਜੋਨੀ ਦੀ ਲਾਸ਼ 35 ਦਿਨਾਂ ਬਾਅਦ ਵਤਨ ਪੁੱਜੀ ਹੈ। ਫਤਿਹਗੜ੍ਹ ਪੰਜਤੂਰ ਦੇ 26 ਸਾਲਾ ਨੌਜਵਾਨ ਮਨਜਿੰਦਰ ਸਿੰਘ ਜੋਨੀ ਜੋ ਕਿ ਪਿਛਲੇ ਮਹੀਨੇ ਕੰਮ ਦੌਰਾਨ ਕਰੇਨ ਦੇ ਪਲਟਣ ਨਾਲ ਮੌਤ ਦੇ ਮੂੰਹ 'ਚ ਜਾ ਚੁੱਕਾ ਸੀ, ਕਾਫੀ ਜੱਦੋਂ-ਜਹਿਦ ਤੋਂ ਬਾਅਦ ਮ੍ਰਿਤਕ ਦੀ ਦੇਹ ਦੇਰ ਸ਼ਾਮ ਦਿੱਲੀ ਪਹੁੰਚ ਗਈ, ਉਸ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ 31ਅਕਤੂਬਰ ਨੂੰ ਫਤਿਹਗੜ੍ਹ ਪੰਜਤੂਰ ਵਿਖੇ ਕੀਤਾ ਜਾਵੇਗਾ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਆਪਣੇ ਪਰਿਵਾਰ ਦੇ ਚੰਗੇ ਭਵਿੱਖ ਲਈ ਸਾਊਦੀ ਅਰਬ ਗਿਆ ਸੀ, ਜਿਥੇ ਕਿ ਉਹ ਵੱਖ-ਵੱਖ ਮਸ਼ੀਨਾਂ 'ਤੇ ਬਤੌਰ ਡਰਾਈਵਰ ਕੰਮ ਕਰਦਾ ਸੀ, ਲੰਘੀ 26 ਅਕਤੂਬਰ ਨੂੰ ਹਾਦਸਾ ਵਾਪਰਨ ਕੇ ਉਨ੍ਹਾਂ ਦੇ ਇਕਲੌਤੇ ਪੁੱਤਰ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਖ਼ੌਫ਼ਨਾਕ ਵਾਰਦਾਤ: ਅਣਖ ਖਾਤਰ ਭਰਾ ਨੇ ਬੇਲਚਾ ਨਾਲ ਵੱਢੀ ਭੈਣ

ਮ੍ਰਿਤਕ 3 ਭੈਣਾਂ ਦਾ ਇਕਲੌਤਾ ਭਰਾ ਸੀ ਅਤੇ 2 ਛੋਟੇ ਬੱਚਿਆਂ ਦਾ ਬਾਪ ਸੀ। ਮਾਸਟਰ ਤਲਜੀਤ ਸਿੰਘ, ਕੁਲਦੀਪ ਸਿੰਘ ਤੇ ਐਡਵੋਕੇਟ ਗੁਰਪ੍ਰੀਤ ਕੰਬੋਜ ਨੇ ਦੱਸਿਆ ਕਿ ਸਾਊਦੀ ਅਰਬ ਦੇ ਕਾਨੂੰਨ ਜ਼ਿਆਦਾ ਸਖਤ ਹੋਣ ਕਰ ਕੇ ਦੇਹ ਨੂੰ ਭਾਰਤ ਲਿਆਉਣ ਲਈ ਕਾਫੀ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ, ਜਦੋਂਕਿ ਭਾਰਤ ਦੀ ਅੰਬੈਸੀ ਨੇ ਬਿਨਾਂ ਕੋਈ ਸਮਾਂ ਗੁਵਾਇਆ ਐੱਨ. ਓ. ਸੀ. ਜਾਰੀ ਕਰ ਦਿੱਤੀ ਸੀ, ਜਦਕਿ ਦੇਹ ਲਿਆਉਣ ਲਈ ਤਕਰੀਬਨ ਹਫ਼ਤਾ ਪਹਿਲਾਂ ਮਨਜ਼ੂਰੀ ਮਿਲ ਗਈ ਸੀ ਪਰ ਕੋਰੋਨਾ ਦੇ ਚਲਦੇ ਨਿਰੰਤਰ ਫਲਾਈਟਾ ਨਾ ਚੱਲਣ ਕਰ ਕੇ ਇੱਕ ਹਫ਼ਤੇ ਦਾ ਜ਼ਿਆਦਾ ਸਮਾਂ ਲੱਗਾ।

ਇਹ ਵੀ ਪੜ੍ਹੋ : ਪੰਜਾਬੀ ਯੂਨੀਵਰਸਿਟੀ 'ਚ ਰੈਫਰੰਡਮ-2020 ਦਾ ਲੱਗਿਆ ਪੋਸਟਰ


Baljeet Kaur

Content Editor

Related News