ਆਖਿਰ ਚਾਲੂ ਹੋ ਹੀ ਗਿਆ ਧਨੌਲਾ ਅੰਡਰਬ੍ਰਿਜ

Thursday, Feb 08, 2018 - 07:08 AM (IST)

ਆਖਿਰ ਚਾਲੂ ਹੋ ਹੀ ਗਿਆ ਧਨੌਲਾ ਅੰਡਰਬ੍ਰਿਜ

ਬਰਨਾਲਾ(ਵਿਵੇਕ ਸਿੰਧਵਾਨੀ, ਰਵੀ)—ਆਖਿਰ ਧਨੌਲਾ ਰੋਡ ਦਾ ਅੰਡਰਬ੍ਰਿਜ ਬੁੱਧਵਾਰ ਨੂੰ ਚਾਲੂ ਹੋ ਹੀ ਗਿਆ, ਜਿਸ 'ਤੇ ਸ਼ਹਿਰ ਵਾਸੀਆਂ ਖਾਸ ਕਰ ਕੇ ਧਨੌਲਾ ਰੋਡ ਦੇ ਵਸਨੀਕਾਂ ਨੇ ਸੁੱਖ ਦਾ ਸਾਹ ਲਿਆ। ਧਨੌਲਾ ਰੋਡ ਅੰਡਰਬ੍ਰਿਜ ਨੂੰ ਚਾਲੂ ਕਰਨ ਦੀ ਰਸਮੀ ਸ਼ੁਰੂਆਤ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੇ ਅਦਾ ਕੀਤੀ ਜਦੋਂਕਿ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਅਤੇ ਜ਼ਿਲਾ ਪੁਲਸ ਮੁਖੀ ਹਰਜੀਤ ਸਿੰਘ ਨੇ ਉਨ੍ਹਾਂ ਦਾ ਸਾਥ ਦਿੱਤਾ।  ਇਸ ਮੌਕੇ ਉਨ੍ਹਾਂ ਨਾਲ ਐੱਸ. ਪੀ. ਡੀ. ਸੁਖਦੇਵ ਸਿੰਘ ਵਿਰਕ, ਜੀ. ਏ. ਟੂ ਡੀ. ਸੀ. ਹਿਮਾਂਸ਼ੂ ਗੁਪਤਾ, ਡੀ. ਐੱਸ. ਪੀ. ਰਾਜੇਸ਼ ਛਿੱਬਰ, ਡੀ. ਐੱਸ. ਪੀ. ਕੁਲਦੀਪ ਸਿੰਘ ਵਿਰਕ, ਕਾਂਗਰਸ ਦੇ ਸ਼ਹਿਰੀ ਪ੍ਰਧਾਨ ਮਨੀਸ਼ ਕਾਕਾ, ਢਿੱਲੋਂ ਦੇ ਸਿਆਸੀ ਸਲਾਹਕਾਰ ਗੁਰਜੀਤ ਸਿੰਘ ਬਰਾੜ, ਯੂਥ ਕਾਂਗਰਸ ਦੇ ਪ੍ਰਧਾਨ ਡਿੰਪਲ ਉਪਲੀ, ਬਲਾਕ ਪ੍ਰਧਾਨ ਕੈਪਟਨ ਭੁਪਿੰਦਰ ਸਿੰਘ ਝਲੂਰ, ਵਪਾਰ ਮੰਡਲ ਦੇ ਜਨਰਲ ਸਕੱਤਰ ਰਾਜਪਾਲ ਸ਼ਰਮਾ ਆਦਿ ਹਾਜ਼ਰ ਸਨ। 
ਪੰਜਾਬ 'ਚ ਜੋ ਵੀ ਨਵਾਂ ਕੰਮ ਹੋਵੇਗਾ, ਉਸ ਦੀ ਸ਼ੁਰੂਆਤ ਬਰਨਾਲਾ ਤੋਂ ਹੋਵੇਗੀ : ਕੇਵਲ ਢਿੱਲੋਂ
ਇਸ ਮਗਰੋਂ ਇਕ ਪੈਲੇਸ ਵਿਚ ਹੋਏ ਸਮਾਗਮ ਨੂੰ ਸੰਬੋਧਨ ਕਰਦਿਆਂ ਢਿੱਲੋਂ ਨੇ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਵੇਲੇ ਜਿਥੇ ਮੈਂ ਬਰਨਾਲਾ ਨੂੰ ਜ਼ਿਲਾ ਬਣਾਇਆ, ਬਰਨਾਲਾ-ਰਾਏਕੋਟ ਰੋਡ ਬਣਾਇਆ, ਜ਼ਿਲੇ ਵਿਚ ਬਿਜਲੀ ਸਪਲਾਈ ਦੀ ਸਮੱਸਿਆ ਨੂੰ ਦੂਰ ਕਰਵਾਇਆ, ਪਿੰਡ ਟੱਲੇਵਾਲ ਅਤੇ ਕਰਮਗੜ੍ਹ ਵਿਚ ਬਿਜਲੀ ਦੇ ਨਵੇਂ ਗਰਿੱਡ ਬਣਵਾਏ, ਉਥੇ ਹੀ ਹੁਣ ਵਾਅਦਾ ਕਰਦਾ ਹਾਂ ਕਿ ਬਰਨਾਲਾ ਨੂੰ ਪੰਜਾਬ ਦਾ ਨੰਬਰ 1 ਜ਼ਿਲਾ ਬਣਾਇਆ ਜਾਵੇਗਾ। ਪੰਜਾਬ ਵਿਚ ਜੋ ਵੀ ਨਵਾਂ ਕੰਮ ਸ਼ੁਰੂ ਹੋਵੇਗਾ, ਉਸ ਦੀ ਸ਼ੁਰੂਆਤ ਬਰਨਾਲਾ ਤੋਂ ਹੋਵੇਗੀ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵਿਕਾਸ ਲਈ ਸਾਰਿਆਂ ਨੂੰ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਕੰਮ ਕਰਨ ਦੀ ਲੋੜ ਹੈ। ਮੇਰਾ ਇਕੋ-ਇਕ ਮਕਸਦ ਸਰਕਾਰ ਤੋਂ ਬਰਨਾਲਾ ਜ਼ਿਲੇ ਦੀ ਤਰੱਕੀ ਲਈ ਕੰਮ ਕਰਵਾਉਣਾ ਹੈ, ਜਿਸ ਤਰ੍ਹਾਂ ਬਰਨਾਲਾ ਵਿਚ ਸਾਡੇ ਵੱਲੋਂ ਸ਼ਹੀਦ ਭਗਤ ਸਿੰਘ ਪਾਰਕ ਨੂੰ ਨਮੂਨੇ ਦੇ ਪਾਰਕ ਵਜੋਂ ਵਿਕਸਿਤ ਕੀਤਾ ਜਾ ਰਿਹਾ ਹੈ, ਉਸੇ ਤਰ੍ਹਾਂ ਹੁਣ ਅਸੀਂ ਹਰੇਕ ਪਿੰਡ ਵਿਚ ਪਿੰਡ ਵਾਸੀਆਂ ਨੂੰ ਸਹੂਲਤ ਦੇਣ ਲਈ ਪਾਰਕ ਦਾ ਨਿਰਮਾਣ ਕਰਵਾਵਾਂਗੇ। ਹੰਡਿਆਇਆ, ਧਨੌਲਾ ਅਤੇ ਬਰਨਾਲਾ ਵਿਚ ਬਿਜਲੀ ਦੇ ਨਵੀਨੀਕਰਨ ਲਈ ਢਾਈ ਤੋਂ ਸਾਢੇ 4 ਕਰੋੜ ਰੁਪਏ ਤੱਕ ਪਾਸ ਕਰਵਾਏ ਗਏ ਹਨ ਤੇ ਇਸ ਤੋਂ ਬਿਨਾਂ ਧਨੌਲਾ ਰੋਡ ਦੀ ਸੜਕ ਲਈ ਸਾਢੇ ਤਿੰਨ ਕਰੋੜ ਰੁਪਏ ਉਚੇਚੇ ਤੌਰ 'ਤੇ ਕੈਪਟਨ ਅਮਰਿੰਦਰ ਸਿੰਘ ਤੋਂ ਮਨਜ਼ੂਰ ਕਰਵਾਏ ਹਨ। ਮਾਰਚ ਦੇ ਪਹਿਲੇ ਹਫਤੇ ਇਥੇ ਸੜਕ 'ਤੇ ਲੁੱਕ ਪਾ ਦਿੱਤੀ ਜਾਵੇਗੀ ਅਤੇ ਨਵੀਆਂ ਲਾਈਟਾਂ ਲਾਈਆਂ ਜਾਣਗੀਆਂ।
4.20 ਕਰੋੜ ਦੀ ਲਾਗਤ ਨਾਲ ਬਣਿਆ ਅੰਡਰਬ੍ਰਿਜ : ਡੀ. ਸੀ. 
ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ 3 ਮਹੀਨੇ ਪਹਿਲਾਂ ਅਸੀਂ ਇਥੇ ਅੰਡਰਬ੍ਰਿਜ ਦੇ ਕੰਮ ਦੀ ਸ਼ੁਰੂਆਤ ਕਰਵਾਈ ਸੀ ਅਤੇ ਸਮੇਂ 'ਤੇ ਇਸ ਕੰਮ ਨੂੰ ਪੂਰਾ ਕਰ ਲਿਆ ਗਿਆ। ਉਨ੍ਹਾਂ ਰੇਲਵੇ ਠੇਕੇਦਾਰ ਦੀ ਵੀ ਤਾਰੀਫ ਕਰਦਿਆਂ ਕਿਹਾ ਕਿ ਇਨ੍ਹਾਂ ਅੰਡਰਬ੍ਰਿਜ ਵਿਚ ਲੱਗਣ ਵਾਲੇ ਬਲਾਕ ਪਹਿਲਾਂ ਹੀ ਤਿਆਰ ਕਰ ਕੇ ਰੱਖ ਲਏ ਸਨ ਅਤੇ ਜਿਵੇਂ ਹੀ ਰੇਲਵੇ ਅਥਾਰਟੀ ਤੋਂ ਮਨਜ਼ੂਰੀ ਮਿਲੀ, ਇਨ੍ਹਾਂ ਨੇ ਤੁਰੰਤ ਇਹ ਬਲਾਕ ਰੇਲਵੇ ਲਾਈਨ ਦੇ ਹੇਠਾਂ ਫਿੱਟ ਕਰ ਦਿੱਤੇ ਅਤੇ ਅੱਜ 4 ਕਰੋੜ 20 ਲੱਖ ਰੁਪਏ ਦੀ ਲਾਗਤ ਨਾਲ, ਜਿਸ ਵਿਚ ਅੱਧਾ ਹਿੱਸਾ ਪੰਜਾਬ ਸਰਕਾਰ ਅਤੇ ਅੱਧਾ ਹਿੱਸਾ ਕੇਂਦਰ ਸਰਕਾਰ ਦਾ ਹੈ, ਨਾਲ ਇਹ ਕੰਮ ਸਿਰੇ ਚੜ੍ਹਿਆ ਹੈ।
ਇਸ ਮੌਕੇ ਕਾਂਗਰਸ ਕਮੇਟੀ ਦੇ ਸ਼ਹਿਰੀ ਪ੍ਰਧਾਨ ਮਨੀਸ਼ ਕੁਮਾਰ ਕਾਕਾ ਅਤੇ ਰਾਜਪਾਲ ਸ਼ਰਮਾ ਨੇ ਕਿਹਾ ਕਿ 10 ਮਹੀਨਿਆਂ ਵਿਚ ਸ਼ਹਿਰ ਦੇ ਵਿਕਾਸ ਲਈ 5 ਕਰੋੜ ਰੁਪਏ ਦੀ ਗ੍ਰਾਂਟ ਰਿਲੀਜ਼ ਹੋ ਚੁੱਕੀ ਹੈ। 2 ਸਾਲਾਂ  'ਚ ਸ਼ਹਿਰ ਦਾ ਰੂਪ ਬਦਲ ਕੇ ਰੱਖ ਦਿੱਤਾ ਜਾਵੇਗਾ।
 ਇਸ ਦੌਰਾਨ ਐੱਸ. ਐੱਸ. ਪੀ. ਹਰਜੀਤ ਸਿੰਘ, ਐੱਸ. ਪੀ. ਡੀ. ਸੁਖਦੇਵ ਸਿੰਘ ਵਿਰਕ, ਡੀ. ਐੱਸ. ਪੀ. ਸਿਟੀ ਰਾਜੇਸ਼ ਛਿੱਬਰ, ਡੀ. ਐੱਸ. ਪੀ. (ਡੀ.) ਕੁਲਦੀਪ ਸਿੰਘ ਵਿਰਕ, ਸਿਟੀ ਕਾਂਗਰਸ ਦੇ ਪ੍ਰਧਾਨ ਮੁਨੀਸ਼ ਗਰਗ ਕਾਕਾ ਅਲਾਲਾਂ ਵਾਲੇ, ਹੀਰਾ ਲਾਲ, ਆਸਥਾ ਇਨਕਲੇਵ ਦੇ ਡਾਇਰੈਕਟਰ ਦੀਪਕ ਸੋਨੀ ਅਤੇ ਰਵਿੰਦਰ ਅਰੋੜਾ, ਅਸ਼ੋਕ ਮਿੱਤਲ, ਸੰਜੀਵ ਰਾਜੂ ਮਿੱਤਲ ਅਤੇ ਮੋਤੀ ਲਾਲ ਮਿੱਤਲ ਸ਼ਹਿਣੇ ਵਾਲੇ, ਮੁਸ਼ਤਾਕ ਮਾਕੀ, ਸਤੀਸ਼ ਜੱਜ, ਮੱਖਣ ਪ੍ਰਭਾਕਰ, ਗੁਰਮੇਲ ਸਿੰਘ ਮੋੜ, ਪ੍ਰਧਾਨ ਸੁਰਜੀਤ ਸ਼ਰਮਾ, ਸਾਬਕਾ ਪ੍ਰਧਾਨ ਰਣਧੀਰ ਕੌਸ਼ਲ, ਯਸ਼ਪਾਲ ਗੋਗੀ, ਮੌਜੂਦਾ ਪ੍ਰਧਾਨ ਆਸ਼ੂ ਸ਼ਰਮਾ, ਮਹੰਤ ਬਲਦੇਵ ਦਾਸ ਸੰਘੇੜਾ, ਮਹੰਤ ਗੁਰਮੀਤ ਸਿੰਘ ਠੀਕਰੀਵਾਲਾ, ਬਲਾਕ ਯੂਥ ਕਾਂਗਰਸ ਦੇ ਪ੍ਰਧਾਨ ਸੁਰੇਸ਼ ਡਿੰਪਲ ਉਪਲੀ, ਮੀਤ ਪ੍ਰਧਾਨ ਵਰੁਣ ਬੱਤਾ, ਅਸ਼ੋਕ ਕੁਮਾਰ ਰਾਮ ਰਾਜਿਆ, ਰਾਕੇਸ਼ ਕੁਮਾਰ ਭੋਲਾ ਰਾਮਬਾਗ, ਸੰਦੀਪ ਜਿੰਦਲ ਨੋਨੀ, ਆੜ੍ਹਤੀਆ ਐਸੋ. ਦੇ ਪ੍ਰਧਾਨ ਦਰਸ਼ਨ ਸਿੰਘ ਸੰੰਘੇੜਾ, ਕਾਲੋਨਾਈਜ਼ਰ ਪਿਆਰਾ ਲਾਲ ਰਾਏਸਰੀਆ, ਪਵਨ ਕੁਮਾਰ ਜ਼ਿਲਾ ਪ੍ਰਧਾਨ ਕਰਿਆਨਾ ਐਸੋ., ਕਾਂਗਰਸ ਦੇ ਸਕੱਤਰ ਸੁਨੀਲ ਟੋਲਾ, ਜਤਿੰਦਰ ਗੋਇਲ, ਮਲਕੀਤ ਸਿੰਘ ਮੀਤਾ ਠੇਕੇਦਾਰ, ਰਾਜਪਾਲ ਸ਼ਰਮਾ, ਗੁਰਪਾਲ ਸਿੰਘ ਸੰਮਾ ਕੌਂਸਲਰ, ਮਹਿੰਦਰਪਾਲ ਬਾਂਸਲ ਮਿੰਦੀ, ਕੈਪਟਨ ਭੁਪਿੰਦਰ ਸਿੰਘ ਝਲੂਰ, ਬਲਦੇਵ ਭੁੱਚਰ, ਸ਼ਿਵ ਕੁਮਾਰ, ਲਵ ਠੇਕੇਦਾਰ, ਮੁਨੀਸ਼ ਕੁਮਾਰ, ਮਨੀ ਬਾਂਸਲ, ਪੰਡਤ ਸੂਰਿਆਕਾਂਤ ਸ਼ਾਸਤਰੀ, ਪ੍ਰਾਪਰਟੀ ਡੀਲਰ ਐਸੋ. ਦੇ ਸੂਬਾਈ ਜਨਰਲ ਸਕੱਤਰ ਨਰਿੰਦਰ ਸ਼ਰਮਾ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮਨਦੀਪ ਢਿੱਲੋਂ, ਸੰਜੀਵ ਸ਼ਰਮਾ, ਸ਼ੀਤਲ ਠੇਕੇਦਾਰ, ਰਾਜੂ ਚੌਧਰੀ, ਸਤੀਸ਼ ਜੱਜ, ਜ਼ਿਲਾ ਕਾਂਗਰਸ ਦੇ ਜਨਰਲ ਸਕੱਤਰ ਸੰਜੇ ਉਪਲੀ, ਅਨੀਸ਼ ਕੁਮਾਰ, ਬਿੰਨੂ ਚੌਧਰੀ, ਰਾਮਪਾਲ ਗੋਇਲ ਸ਼ੈਲਰ ਵਾਲੇ, ਸੰਦੀਪ ਮਿੰਟੂ ਭੱਠੇ ਵਾਲੇ, ਇੰਦਰਸੈਨ ਗੋਇਲ ਅਰੁਣ ਕੁਮਾਰ ਐਂਡ ਕੰਪਨੀ ਵਾਲੇ, ਕਾਲੋਨਾਈਜ਼ਰ ਪਿਆਰਾ ਲਾਲ ਰਾਏਸਰੀਆ ਅਤੇ ਉਨ੍ਹਾਂ ਦੇ ਸਪੁੱਤਰ ਰਾਹੁਲ ਰਾਏਸਰੀਆ, ਕਰਿਆਨਾ ਐਸੋ. ਦੇ ਪ੍ਰਧਾਨ ਅਸ਼ੋਕ ਸਿੰਗਲਾ, ਰਾਮ ਤੀਰਥ ਗੋਇਲ (ਆਲੂ), ਰਾਜੇਸ਼ ਕਾਂਸਲ, ਸੀਨੀਅਰ ਕਾਂਗਰਸੀ ਆਗੂ ਗਮਦੂਰ ਸਿੰਘ ਮਾਨ ਧਨੌਲਾ, ਜਗਮੇਲ ਸਿੰਘ ਜੱਗਾ ਮਾਨ, ਸੀਨੀਅਰ ਕਾਂਗਰਸੀ ਆਗੂ ਗੁਰਦਰਸ਼ਨ ਸਿੰਘ ਸਿੱਧੂ, ਵਪਾਰ ਮੰਡਲ ਦੇ ਪ੍ਰਧਾਨ ਅਤੇ ਸੀਨੀਅਰ ਕਾਂਗਰਸੀ ਆਗੂ ਅਨਿਲ ਬਾਂਸਲ ਨਾਣਾ, ਅਮਨਦੀਪ ਮਿੱਤਲ ਘੇਪਾ, ਮਲਕੀਤ ਸਿੰਘ ਕੈਂਥ, ਫੈਕਟ ਇਲੈਕਟ੍ਰੀਕਲ ਦੇ ਐੱਮ. ਡੀ. ਸੁਸ਼ੀਲ ਗੋਇਲ, ਕੌਂਸਲਰ ਵਿਨੋਦ ਚੋਬਰ, ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਗੁਲਸ਼ਨ ਕੁਮਾਰ, ਸਾਬਕਾ ਕੌਂਸਲਰ ਸੁਖਜੀਤ ਕੌਰ ਸੁੱਖੀ, ਮਨਜਿੰਦਰ ਸਿੰਘ ਆਹਲੂਵਾਲੀਆ, ਕੁਲਦੀਪ ਧਾਲੀਵਾਲ, ਜਤਿੰਦਰ ਗੋਇਲ ਪ੍ਰਭਾਤ ਗੈਸ, ਸੀਨੀਅਰ ਕਾਂਗਰਸੀ ਆਗੂ ਪੁਨੀਤ ਜੈਨ, ਮੱਖਣ ਗੋਪਾਲ ਸ਼ਰਮਾ ਤੋਂ ਇਲਾਵਾ ਪੁਲਸ ਪ੍ਰਸ਼ਾਸਨ, ਸਿਵਲ ਪ੍ਰਸ਼ਾਸਨ ਅਤੇ ਇਲਾਕੇ ਦੀਆਂ ਨਾਮਵਰ ਸ਼ਖਸੀਅਤਾਂ ਹਾਜ਼ਰ ਸਨ। 
ਸਿਆਸੀ ਪਾਰਟੀਆਂ ਕੋਲੋਂ ਖੁੱਸਿਆ ਚੋਣ ਮੁੱਦਾ
ਧਨੌਲਾ ਅੰਡਰਬ੍ਰਿਜ ਬਣਾਉਣ ਦਾ ਮੁੱਦਾ, ਜੋ ਹਰੇਕ ਵਾਰ ਚਾਹੇ ਵਿਧਾਨ ਸਭਾ ਚੋਣਾਂ ਹੋਣ ਜਾਂ ਲੋਕ ਸਭਾ ਚੋਣਾਂ, ਵਿਚ ਉੱਠਦਾ ਰਿਹਾ ਹੈ ਪਰ ਅੱਜ ਇਹ ਮੁੱਦਾ ਅੰਡਰਬ੍ਰਿਜ ਬਣਨ ਨਾਲ ਖਤਮ ਹੋ ਗਿਆ। ਜ਼ਿਕਰਯੋਗ ਹੈ ਕਿ ਪਿਛਲੀਆਂ ਲੋਕ ਸਭਾ ਚੋਣਾਂ ਵੇਲੇ ਵੀ ਇਹ ਮੁੱਦਾ ਛਾਇਆ ਰਿਹਾ ਸੀ। ਉਸ ਵੇਲੇ ਇਸ ਅੰਡਰਬ੍ਰਿਜ ਦਾ ਨੀਂਹ ਪੱਥਰ ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ ਨੇ ਰੱਖਿਆ ਸੀ ਅਤੇ ਉਸ ਵੇਲੇ ਕਾਂਗਰਸੀ ਸੰਸਦ ਮੈਂਬਰ ਵਿਜੈਇੰਦਰ ਸਿੰਗਲਾ ਅਤੇ ਢੀਂਡਸਾ ਵਿਚਕਾਰ ਇਸ ਅੰਡਰਬ੍ਰਿਜ ਨੂੰ ਲੈ ਕੇ ਸ਼ਬਦੀ ਜੰਗ ਵੀ ਹੋਈ ਸੀ। ਉਸ ਮਗਰੋਂ 2016 ਵਿਚ ਤਤਕਾਲੀਨ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਯੋਜਨਾ ਬੋਰਡ ਪੰਜਾਬ ਦੇ ਵਾਈਸ ਚੇਅਰਮੈਨ ਰਾਜਿੰਦਰ ਗੁਪਤਾ ਨੇ ਇਸ ਅੰਡਰਬ੍ਰਿਜ ਦਾ ਨੀਂਹ ਪੱਥਰ ਰੱਖਿਆ ਸੀ ਅਤੇ ਪੰਜਾਬ ਸਰਕਾਰ ਵੱਲੋਂ ਆਪਣਾ ਬਣਦਾ ਹਿੱਸਾ ਰੇਲਵੇ ਮਹਿਕਮੇ ਕੋਲ ਜਮ੍ਹਾ ਕਰਵਾ ਦਿੱਤਾ ਗਿਆ ਸੀ। ਅਖੀਰ ਅੱਜ ਇਸ ਪੁਲ ਦੇ ਬਣ ਕੇ ਤਿਆਰ ਹੋਣ ਨਾਲ ਪਾਰਟੀਆਂ ਕੋਲ ਹੁਣ ਅੰਡਰਬ੍ਰਿਜ ਦਾ ਮੁੱਦਾ ਖਤਮ ਹੋ ਗਿਆ ਹੈ।


Related News