Dhanteras 2020: ਧਨਤੇਰਸ 'ਤੇ ਕੀ ਖ਼ਰੀਦਣਾ ਸ਼ੁੱਭ ਹੁੰਦਾ ਹੈ ਤੇ ਕੀ ਨਹੀਂ, ਜਾਣਨ ਲਈ ਪੜ੍ਹੋ ਇਹ ਖ਼ਬਰ

11/13/2020 11:24:52 AM

ਜਲੰਧਰ (ਬਿਊਰੋ) - ਦੇਸ਼-ਵਿਦੇਸ਼ ਦੇ ਲੋਕ ਦੀਵਾਲੀ ਦੇ ਤਿਉਹਾਰ ਦਾ ਬੜੀ ਬੇ-ਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਧਨਤੇਰਸ ਤੋਂ ਸ਼ੁਰੂ ਹੋ ਕੇ ਪੰਜ ਦਿਨ ਚੱਲਣ ਵਾਲਾ ਦੀਵਾਲੀ ਦਾ ਤਿਉਹਾਰ ਭਾਈ ਦੂਜ ਵਾਲੇ ਦਿਨ ਖ਼ਤਮ ਹੁੰਦਾ ਹੈ। ਦੀਵਾਲੀ ਤੋਂ ਇਕ-ਦੋ ਦਿਨ ਪਹਿਲਾਂ ਆਉਣ ਵਾਲਾ ਧਨਤੇਰਸ ਦਾ ਤਿਉਹਾਰ ਇਸ ਵਾਰ 12 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ। ਇਹ ਤਿਉਹਾਰ ਕਾਰਤਿਕ ਕ੍ਰਿਸ਼ਨਾ ਪੱਖ ਦੀ ਤ੍ਰਯੋਦਸ਼ੀ ’ਤੇ ਮਨਾਇਆ ਜਾਂਦਾ ਹੈ। ਇਸ ਦਿਨ ਲੋਕਾਂ ਵਲੋਂ ਵਿਸ਼ੇਸ਼ ਤੌਰ ’ਤੇ ਭਗਵਾਨ ਧਨਵੰਤਰੀ ਜੀ ਦੀ ਅਤੇ ਧਨ ਦੇ ਦੇਵਤੇ ਕੁਬੇਰ ਜੀ ਦੀ ਪੂਜਾ ਕੀਤੀ ਜਾਂਦੀ ਹੈ। ਲੋਕ ਇਸ ਦਿਨ ਸੋਨਾ, ਚਾਂਦੀ, ਪਿੱਤਲ, ਭਾਂਡੇ ਆਦਿ ਖ਼ਰੀਦਦੇ ਹਨ। ਇਸੇ ਲਈ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਧਨਤੇਰਸ ਵਾਲੇ ਦਿਨ ਕੀ ਖ਼ਰੀਦਣਾ ਚੰਗਾ ਹੁੰਦਾ ਹੈ ਅਤੇ ਕੀ ਨਹੀਂ....

ਕਾਰਤਿਕ ਮਹੀਨੇ ਦੇ ਕ੍ਰਿਸ਼ਨਾ ਪੱਖ ਦੀ ਤ੍ਰਯੋਦਸ਼ੀ ਤਾਰੀਖ਼ ਦਾ ਆਰੰਭ 12 ਨਵੰਬਰ ਵੀਰਵਾਰ ਦੀ ਰਾਤ 9:30 ਵਜੇ ਤੋਂ ਲੈ ਕੇ ਸ਼ਾਮ 05:59 ਵਜੇ ਸ਼ੁੱਕਰਵਾਰ 13 ਨਵੰਬਰ ਨੂੰ ਹੋਵੇਗਾ। ਅਜਿਹੀ ਸਥਿਤੀ ਵਿੱਚ ਤੁਸੀਂ 12 ਅਤੇ 13 ਨਵੰਬਰ ਦੋਵੇਂ ਦਿਨ ਧਨਤੇਰਸ ਦੀ ਖ਼ਰੀਦਦਾਰੀ ਕਰ ਸਕਦੇ ਹੋ। ਧਨਤੇਰਸ ਦੀ ਪੂਜਾ ਦਾ ਸ਼ੁੱਭ ਮਹੂਰਤ ਸ਼ਾਮ 05:28 ਮਿੰਟ ਤੋਂ 05:59 ਮਿੰਟ ਤੱਕ ਰਹੇਗਾ। ਇਸ ਦਿਨ ਭਗਵਾਨ ਧਨਵੰਤਰੀ, ਮਾਂ ਲਕਸ਼ਮੀ ਅਤੇ ਕੁਬੇਰ ਦੀ ਪੂਜਾ ਕੀਤੀ ਜਾਂਦੀ ਹੈ।

PunjabKesari

ਸਾਬੁਤ ਧਨੀਆ
ਹਰ ਸਾਲ ਧਨਤੇਰਸ 'ਤੇ ਲੋਕ ਕੁਝ ਨਾ ਕੁਝ ਜ਼ਰੂਰ ਖ਼ਰੀਦਦੇ ਪਰ ਬਾਵਜੂਦ ਇਸ ਦੇ ਉਨ੍ਹਾਂ ਨੂੰ ਕਈ ਆਰਥਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੀ ਹਾਲਤ ਵਿਚ ਤੁਸੀਂ ਇਸ ਦਿਨ ਸਿਰਫ਼ 5 ਰੁਪਏ ਦਾ ਸਾਬੁਤ ਧਨੀਆ ਖ਼ਰੀਦੋ। ਧਨਤੇਰਸ ਵਾਲੇ ਦਿਨ ਧਨੀਆ ਖ਼ਰੀਦ ਕੇ ਤੁਸੀਂ ਆਰਥਿਕ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਪਾ ਸਕਦੇ ਹੋ।

ਪੜ੍ਹੋ ਇਹ ਵੀ ਖ਼ਬਰ- Diwali 2020 : ਧਨਤੇਰਸ, ਦੀਵਾਲੀ ਤੇ ਭਾਈ ਦੂਜ ਦੇ ਤਿਉਹਾਰਾਂ ਦੀ ਜਾਣੋ ਤਾਰੀਖ਼ ਅਤੇ ਸ਼ੁੱਭ ਮਹੂਰਤ

ਲਕਸ਼ਮੀ ਅਤੇ ਗਣੇਸ਼ ਜੀ ਦੀ ਮੂਰਤੀ ਖ਼ਰੀਦੋ
ਧਨਤੇਰਸ ਦੇ ਮੌਕੇ ਲਕਸ਼ਮੀ ਮਾਤਾ ਜੀ ਅਤੇ ਗਣੇਸ਼ ਜੀ ਦੀ ਮੂਰਤੀ ਜ਼ਰੂਰ ਖ਼ਰੀਦੋ ਅਤੇ ਇਸਨੂੰ ਘਰ ਦੇ ਮੰਦਰ ਵਿੱਚ ਸਥਾਪਿਤ ਕਰੋ। ਅਜਿਹਾ ਕਰਨ ਨਾਲ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਲਾਂ ਦੂਰ ਹੋ ਜਾਣਗੀਆਂ। ਤੁਹਾਡੇ ਧਨ ’ਚ ਹਮੇਸ਼ਾ ਵਾਧਾ ਹੋਵੇਗਾ।

PunjabKesari

ਧਨਤੇਰਸ ਦੇ ਦਿਨ ਝਾੜੂ ਖ਼ਰੀਦਣਾ ਸ਼ੁੱਭ ਹੁੰਦਾ
ਧਨਤੇਰਸ ਵਾਲੇ ਦਿਨ ਝਾੜੂ ਖ਼ਰੀਦਣ ਦਾ ਰਿਵਾਜ ਹੈ। ਕਿਹਾ ਜਾਂਦਾ ਹੈ ਕਿ ਝਾੜੂ ਖ਼ਰੀਦਣ ਨਾਲ ਗਰੀਬੀ ਦੂਰ ਹੁੰਦੀ ਹੈ। ਮੰਨਿਆ ਜਾਂਦਾ ਹੈ ਕਿ ਧਨਤੇਰਸ 'ਤੇ ਝਾੜੂ ਖ਼ਰੀਦਣ ਨਾਲ ਲਕਸ਼ਮੀ ਮਾਤਾ ਜੀ ਘਰ ਵਿਚ ਰਹਿੰਦੇ ਹਨ। ਆਰਥਿਕ ਤੌਰ 'ਤੇ ਤੰਗ ਹੋਏ ਘਰ ਵਿਚ ਖੁਸ਼ਹਾਲੀ ਆਉਂਦੀ ਹੈ। ਇਸ ਤੋਂ ਇਲਾਵਾ ਝਾੜੂ ਨਾਲ ਬੰਨ੍ਹਿਆ ਚਿੱਟਾ ਧਾਗਾ ਲਿਆਉਣ ਦਾ ਵੀ ਰਿਵਾਜ ਹੈ ਤਾਂ ਜੋ ਲਕਸ਼ਮੀ ਤੁਹਾਡੇ ਘਰ ਵਿਚ ਰਹੇ।

ਸੋਨੇ ਅਤੇ ਚਾਂਦੀ ਦੇ ਸਿੱਕੇ
ਧਨਤੇਰਸ ਵਾਲੇ ਦਿਨ ਤੁਸੀਂ ਸੋਨੇ ਅਤੇ ਚਾਂਦੀ ਦੇ ਸਿੱਕੇ ਜਾਂ ਭਾਂਡੇ ਖ਼ਰੀਦ ਸਕਦੇ ਹੋ। ਇਸ ਦਿਨ ਖ਼ਰੀਦੇ ਗਏ ਗਹਿਣੇ, ਸਿੱਕੇ ਅਤੇ ਭਾਂਡਿਆਂ ਦੀ ਦੀਵਾਲੀ ’ਤੇ ਲਕਸ਼ਮੀ ਅਤੇ ਗਣੇਸ਼ ਜੀ ਦੇ ਨਾਲ ਪੂਜਾ ਵੀ ਕਰੋ। ਅਜਿਹਾ ਕਰਨ ਨਾਲ ਧਨ ਦੀ ਦੇਵੀ ਮਾਂ ਲਕਸ਼ਮੀ ਖੁਸ਼ ਹੋ ਜਾਂਦੀ ਹੈ।

ਪੜ੍ਹੋ ਇਹ ਵੀ ਖ਼ਬਰ- Diwali 2020 : ਇਸ ਵਾਰ 4 ਦਿਨ ਦੀ ਹੋਵੇਗੀ ‘ਦੀਵਾਲੀ’, ਕਈ ਸਾਲ ਬਾਅਦ ਬਣਿਐ 3 ਗ੍ਰਹਿਆਂ ਦਾ ਦੁਰਲੱਭ ਸੰਯੋਗ

PunjabKesari

ਇਹ ਚੀਜ਼ਾਂ ਵੀ ਖ਼ਰੀਦ ਸਕਦੇ ਹੋ
ਧਨਤੇਰਸ ਵਾਲੇ ਦਿਨ ਤੁਸੀਂ ਕੱਪੜੇ, ਭਾਂਡੇ ਅਤੇ ਬਿਜਲੀ ਦੇ ਸਾਮਾਨ ਵਾਲੀਆਂ ਚੀਜ਼ਾਂ ਵੀ ਖ਼ਰੀਦ ਸਕਦੇ ਹੋ। ਇਸ ਦਿਨ ਤੁਸੀਂ ਆਪਣੇ ਕੰਮ ਨਾਲ ਸਬੰਧਿਤ ਚੀਜ਼ਾਂ ਵੀ ਖ਼ਰੀਦ ਸਕਦੇ ਹੋ, ਜੋ ਸ਼ੁੱਭ ਹੁੰਦੀਆਂ ਹਨ।

ਧਨਤੇਰਸ ਦੇ ਮੌਕੇ ਨਾ ਖਰੀਦੋ ਇਹ ਚੀਜ਼ਾਂ
. ਲੋਹਾ ਸ਼ਨੀ ਦਾ ਕਾਰਨ ਮੰਨਿਆਂ ਜਾਂਦਾ ਹੈ। ਇਸੇ ਲਈ ਇਸ ਦਿਨ ਲੋਹੇ ਦੀ ਕੋਈ ਵੀ ਚੀਜ਼ ਨਾ ਖ਼ਰੀਦੋ। ਇਸ ਨਾਲ ਘਰ ਦੀ ਹਾਲਤ ਮਾੜੀ ਹੋ ਜਾਂਦੀ ਹੈ।
. ਇਸ ਦਿਨ ਚੀਨੀ ਮਿੱਟੀ ਤੋਂ ਬਣੀਆਂ ਚੀਜ਼ਾਂ ਦੀ ਵੀ ਵਰਤੋਂ ਨਾ ਕਰੋ। ਇਸ ਨਾਲ ਘਰ ’ਚੋਂ ਬਰਕਤ ਚੱਲੀ ਜਾਂਦੀ ਹੈ।
. ਕਾਲਾ ਰੰਗ ਜਾਂ ਕੱਚ ਤੋਂ ਬਣੀ ਚੀਜ਼ ਵੀ ਇਸ ਦਿਨ ਘਰ ਨਹੀਂ ਲਿਆਉਣੀ ਚਾਹੀਦੀ। ਇਹ ਅਸ਼ੁੱਭ ਹੁੰਦੀਆਂ ਹਨ।
. ਇਸ ਤੋਂ ਇਲਾਵਾ ਧਨਤੇਰਸ ਵਾਲੇ ਦਿਨ ਐਲੂਮਿਨੀਅਮ ਦਾ ਭਾਂਡਾ ਖਰੀਦਣਾ ਵੀ ਅਸ਼ੁੱਭ ਮੰਨਿਆ ਜਾਂਦਾ ਹੈ।

ਪੜ੍ਹੋ ਇਹ ਵੀ ਖ਼ਬਰ-  ਗੁਣਗੁਣੇ ਪਾਣੀ ’ਚ ‘ਸ਼ਹਿਦ’ ਮਿਲਾ ਕੇ ਪੀਣ ਨਾਲ ਹੋਣਗੇ ਬੇਮਿਸਾਲ ਫ਼ਾਇਦੇ, ਦੂਰ ਹੋਣਗੀਆਂ ਇਹ ਬੀਮਾਰੀਆਂ

ਪੜ੍ਹੋ ਇਹ ਵੀ ਖ਼ਬਰ-  ਜੀਵਨ ਸਾਥੀ ਦੀ ਚੋਣ ਕਰਦੇ ਸਮੇਂ ਇਨ੍ਹਾਂ ਗੱਲਾਂ ਨੂੰ ਜਾਣਨ ਤੋਂ ਬਾਅਦ ਹੀ ਵਿਆਹ ਲਈ ਕਰੋ ''ਹਾਂ''

PunjabKesari


rajwinder kaur

Content Editor

Related News