ਧਨਤੇਰਸ 2020 : ਰਾਸ਼ੀਆਂ ਦੇ ਹਿਸਾਬ ਨਾਲ ਖ਼ਰੀਦੋ ਇਲੈਕਟ੍ਰਾਨਿਕ ਸਾਮਾਨ ਤੇ ਸੋਨੇ-ਚਾਂਦੀ ਦੇ ਗਹਿਣੇ

Friday, Nov 13, 2020 - 11:24 AM (IST)

ਧਨਤੇਰਸ 2020 : ਰਾਸ਼ੀਆਂ ਦੇ ਹਿਸਾਬ ਨਾਲ ਖ਼ਰੀਦੋ ਇਲੈਕਟ੍ਰਾਨਿਕ ਸਾਮਾਨ ਤੇ ਸੋਨੇ-ਚਾਂਦੀ ਦੇ ਗਹਿਣੇ

ਜਲੰਧਰ (ਬਿਊਰੋ) : ਕਾਰਤਿਕ ਮਹੀਨੇ ਦੇ ਕ੍ਰਿਸ਼ਨਾ ਪੱਖ ਦੀ ਤ੍ਰਯੋਦਸ਼ੀ ਤਾਰੀਖ਼ ਦਾ ਆਰੰਭ 12 ਨਵੰਬਰ ਵੀਰਵਾਰ ਦੀ ਰਾਤ 9:30 ਵਜੇ ਤੋਂ ਲੈ ਕੇ ਸ਼ਾਮ 05:59 ਵਜੇ ਸ਼ੁੱਕਰਵਾਰ 13 ਨਵੰਬਰ ਨੂੰ ਹੋਵੇਗਾ। ਅਜਿਹੀ ਸਥਿਤੀ ਵਿਚ ਤੁਸੀਂ 12 ਅਤੇ 13 ਨਵੰਬਰ ਦੋਵੇਂ ਦਿਨ ਧਨਤੇਰਸ ਦੀ ਖ਼ਰੀਦਦਾਰੀ ਕਰ ਸਕਦੇ ਹੋ। ਇਸ ਮੌਕੇ ਭਗਵਾਨ ਧਨਵੰਤਰੀ ਦੇ ਨਾਲ-ਨਾਲ ਦੇਵੀ ਲਕਸ਼ਮੀ ਅਤੇ ਕੁਬੇਰ ਦੀ ਪੂਜਾ ਕੀਤੀ ਜਾਵੇਗੀ। ਜੋਤਿਸ਼ ਅਨੁਸਾਰ, ਰਾਸ਼ੀ ਦੇ ਸੰਕੇਤਾਂ ਦੇ ਮੁਤਾਬਕ ਕੀਤੀ ਗਈ ਖਰੀਦ ਜਾਤਕਾਂ ਲਈ ਲਾਭਕਾਰੀ ਹੋਵੇਗੀ।  ਮੇਖ ਲਈ ਜਿਥੇ ਇਲੈਕਟ੍ਰਾਨਿਕ ਉਪਕਰਨ ਉਥੇ ਹੀ ਮਿਥੁਨ ਰਾਸ਼ੀਆਂ ਵਾਲਿਆਂ ਲਈ ਸੋਨੇ ਚਾਂਦੀ ਦੇ ਗਹਿਣੇ ਲੈਣਾ ਲਾਭਕਾਰੀ ਦੱਸਿਆ ਜਾ ਰਿਹਾ ਹੈ। ਜ਼ਿਆਦਾਤਰ ਵਿਦਵਾਨ 13 ਨਵੰਬਰ ਨੂੰ ਧਨਤੇਰਸ ਮਨਾਉਣਾ ਸਾਸ਼ਤਰ ਮੁਤਾਬਕ ਉਚਿੱਤ ਦੱਸ ਰਹੇ ਹਨ। ਇਸ ਮੌਕੇ ਬਰਤਨਾਂ ਦੇ ਨਾਲ-ਨਾਲ ਭੂਮੀ, ਭਵਨ, ਦੁਕਾਨ, ਵਾਹਨ ਸਣੇ ਕਈ ਚੱਲ ਅਚਲ ਜਾਇਦਾਦ ਦੀ ਖਰੀਦ ਮੰਗਲਮਈ ਹੈ।

PunjabKesari

ਜੋਤਿਸ਼ ਮੁਤਾਬਕ, 12 ਨੂੰ ਦੁਆਦਸ਼ੀ ਮਿਤੀ ਸ਼ਾਮ 6.18 ਵਜੇ ਤਕ ਰਹੇਗੀ। ਇਸ ਤੋਂ ਬਾਅਦ ਤ੍ਰਿਓਦਸ਼ੀ ਮਿਤੀ ਲੱਗੇਗੀ। ਤ੍ਰਿਓਦਸ਼ੀ 12 ਨੂੰ ਪ੍ਰਦੋਸ਼ ਕਾਲ ਵਿਚ ਤ੍ਰਿਓਦਸ਼ੀ ਰਹਿਣ ਨਾਲ ਇਸ ਦਿਨ ਹੀ ਧਨਤੇਰਸ ਮਨਾਈ ਜਾਣੀ ਚਾਹੀਦੀ ਹੈ। ਉਥੇ ਹੀ 13 ਨਵੰਬਰ ਨੂੰ ਧਨਤੇਰਸ ਮਨਾਉਣ ਪਿਛੇ ਵਿਦਵਾਨਾਂ ਦਾ ਤਰਕ ਹੈ ਕਿ ਤ੍ਰਿਓਦਸ਼ੀ ਮਿਤੀ 12 ਨੂੰ ਰਾਤ 9.30 ਵਜੇ ਸ਼ੁਰੂ ,ਜੋ 13 ਨਵੰਬਰ ਨੂੰ ਸ਼ਾਮ 5.59 ਵਜੇ ਤਕ ਰਹੇਗੀ। 13 ਨੂੰ ਤ੍ਰਿਓਦਸ਼ੀ ਅਤੇ ਪ੍ਰਦੋਸ਼ ਕਾਲ ਦੋਵੇਂ ਸਮੇਂ ਰਹੇਗਾ। ਇਸ ਲਈ 13 ਨੂੰ ਧਨਤੇਰਸ ਮਨਾਈ ਜਾਣੀ ਚਾਹੀਦੀ ਹੈ। ਇਸ ਤੋਂ ਇਲਾਵਾ ਇਸ ਵਾਰ ਦੀਵਾਲੀ 5 ਦਿਨ ਦੀ ਥਾਂ 4 ਦਿਨ ਮਨਾਈ ਜਾਣੀ ਹੈ।

PunjabKesari

ਰਾਸ਼ੀ ਮੁਤਾਬਕ ਇਹ ਖਰੀਦੋ ਤਾਂ ਬਦਲ ਜਾਵੇਗੀ ਕਿਸਮਤ :- 

ਮੇਖ : ਸੋਨੇ ਦੇ ਸਿੱਕੇ ਦੇ ਨਾਲ ਇਲੈਕਟ੍ਰਾਨਿਕ ਸਮਾਨ ਖਰੀਦਣਾ ਸਹੀ ਰਹੇਗਾ।
ਬ੍ਰਿਖ : ਸੋਨੇ ਦੇ ਸਿੱਕੇ ਨਾਲ ਚਮਕੀਲੇ ਕੱਪੜੇ, ਚਾਂਦੀ ਖਰੀਦਣਾ ਲਾਭਕਾਰੀ ਹੈ।
ਮਿਥੁਨ : ਸੋਨੇ ਦੇ ਗਹਿਣੇ, ਸ਼ੁੱਧ ਕੇਸਰ, ਵਾਹਨ ਖਰੀਦਣ ’ਤੇ ਕਿਸਮਤ ਚਮਕੇਗੀ।
ਕਰਕ : ਚਾਂਦੀ ਦਾ ਬਰਤਨ, ਕਪੂਰ, ਘਰੇਲੂ ਇਲੈਕਟ੍ਰਾਨਿਕ ਉਪਕਰਨ ਖਰੀਦੋ।
ਸਿੰਘ : ਇਸ ਰਾਸ਼ੀ ਦੇ ਜਾਤਕ ਤਾਂਬੇ, ਕਾਂਸੇ ਦੇ ਬਰਤਨ, ਕੱਪਡ਼ੇ ਅਤੇ ਸੋਨੇ ਦੇ ਗਹਿਣੇ ਖਰੀਦਣ।
ਕੰਨਿਆ : ਭਗਵਾਨ ਗਣੇਸ਼ ਜੀ ਦੀ ਮੂਰਤੀ, ਚਾਂਦੀ ਦਾ ਸਮਾਨ ਜਾਂ ਰਸੋਈ ਦਾ ਸਾਮਾਨ ਖਰੀਦਣਾ ਚਾਹੀਦਾ ਹੈ।
ਤੁਲਾ : ਚਾਂਦੀ ਦੇ ਬਰਤਨ ਨਾਲ ਸਫੇਦ ਚਮਕੀਲਾ ਕੱਪੜਾ, ਸੁੰਦਰਤਾ ਦਾ ਸਾਮਾਨ ਜਾਂ ਸਜਾਵਟੀ ਸਾਮਾਨ ਖਰੀਦਣਾ ਸ਼ੁੱਭ ਰਹੇਗਾ।
ਬ੍ਰਿਸ਼ਚਕ : ਇਲੈਕਟ੍ਰਾਨਿਕ ਉਪਕਰਣ, ਸੋਨੇ ਦੇ ਗਹਿਣੇ ਖਰੀਦਣਾ ਤਰੱਕੀ ਕਾਰਕ ਰਹੇਗਾ।
ਧਨੁ : ਚਾਂਦੀ ਦੇ ਗਹਿਣੇ, ਸਿੱਕਾ ਆਦਿ ਨਾਲ ਸੁੰਗਧਿਤ ਸਾਮਾਨ ਖਰੀਦਣਾ ਸ਼ੁੱਭ ਰਹੇਗਾ।
ਮਕਰ : ਵਾਹਨ, ਕੱਪਡ਼ੇ, ਚਾਂਦੀ ਦਾ ਬਰਤਨ, ਗਹਿਣੇ ਖਰੀਦੋ।
ਕੁੰਭ : ਦੋ ਪਹੀਆ ਵਾਹਨ, ਸੁੰਦਰਤਾ ਦਾ ਸਾਮਾਨ ਖਰੀਦਣਾ ਸ਼ੁੱਭ ਰਹੇਗਾ।
ਮੀਨ : ਚਾਂਦੀ ਦੇ ਸਿੱਕੇ, ਚਾਂਦੀ ਦੇ ਬਰਤਨ, ਨਾਲ ਤਾਂਬੇ ਦਾ ਸਾਮਾਨ ਜ਼ਰੂਰ ਲਓ।

PunjabKesari
ਵੀਰਵਾਰ ਨੂੰ ਖਰੀਦਦਾਰੀ ਦਾ ਮਹੂਰਤ :-
ਕਾਰਤਿਕ ਮਹੀਨੇ ਦੇ ਕ੍ਰਿਸ਼ਨਾ ਪੱਖ ਦੀ ਤ੍ਰਯੋਦਸ਼ੀ ਤਾਰੀਖ਼ ਦਾ ਆਰੰਭ 12 ਨਵੰਬਰ ਵੀਰਵਾਰ ਦੀ ਰਾਤ 9:30 ਵਜੇ ਤੋਂ ਲੈ ਕੇ ਸ਼ਾਮ 05:59 ਵਜੇ ਸ਼ੁੱਕਰਵਾਰ 13 ਨਵੰਬਰ ਨੂੰ ਹੋਵੇਗਾ। ਅਜਿਹੀ ਸਥਿਤੀ ਵਿੱਚ ਤੁਸੀਂ 12 ਅਤੇ 13 ਨਵੰਬਰ ਦੋਵੇਂ ਦਿਨ ਧਨਤੇਰਸ ਦੀ ਖ਼ਰੀਦਦਾਰੀ ਕਰ ਸਕਦੇ ਹੋ। ਧਨਤੇਰਸ ਦੀ ਪੂਜਾ ਦਾ ਸ਼ੁੱਭ ਮਹੂਰਤ ਸ਼ਾਮ 05:28 ਮਿੰਟ ਤੋਂ 05:59 ਮਿੰਟ ਤੱਕ ਰਹੇਗਾ।

PunjabKesari


author

sunita

Content Editor

Related News