ਹੁਣ 12 ਵਜੇ ਤੱਕ ਖੁੱਲ੍ਹੇ ਰਹਿਣਗੇ ਸ਼ਹਿਰ ਦੇ ਰੈਸਟੋਰੈਂਟ, ਢਾਬੇ ਤੇ ਆਈਸਕ੍ਰੀਮ ਸਟੋਰ

Saturday, May 07, 2022 - 02:31 PM (IST)

ਹੁਣ 12 ਵਜੇ ਤੱਕ ਖੁੱਲ੍ਹੇ ਰਹਿਣਗੇ ਸ਼ਹਿਰ ਦੇ ਰੈਸਟੋਰੈਂਟ, ਢਾਬੇ ਤੇ ਆਈਸਕ੍ਰੀਮ ਸਟੋਰ

ਲੁਧਿਆਣਾ (ਰਾਜ) : ਸ਼ਹਿਰ ਦੇ ਰੈਸਟੋਰੈਂਟ, ਢਾਬੇ ਅਤੇ ਆਈਸਕ੍ਰੀਮ ਪਾਰਲਰ ਹੁਣ 11 ਵਜੇ ਨਹੀਂ, ਸਗੋਂ 12 ਵਜੇ ਤੱਕ ਖੁੱਲ੍ਹੇ ਰਹਿ ਸਕਣਗੇ। ਪੁਲਸ ਕਮਿਸ਼ਨਰ ਡਾ. ਕੋਸਤੁਭ ਸ਼ਰਮਾ ਨੇ ਇਸ ਦੀ ਪੁਸ਼ਟੀ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਮੌਖਿਕ ਤੌਰ ’ਤੇ ਪੁਲਸ ਨੂੰ ਕਹਿ ਦਿੱਤਾ ਗਿਆ ਹੈ ਪਰ ਜਲਦ ਇਹ ਹੁਕਮ ਲਿਖ਼ਤੀ ਵਿਚ ਜਾਰੀ ਕੀਤੇ ਜਾਣਗੇ। ਦਰਅਸਲ ਕੁੱਝ ਦਿਨ ਪਹਿਲਾਂ ਸੀ. ਪੀ. ਨੇ ਹੁਕਮ ਜਾਰੀ ਕੀਤੇ ਸੀ ਕਿ ਦੇਰ ਰਾਤ ਨੂੰ ਰੈਸਟੋਰੈਂਟ ਅਤੇ ਢਾਬੇ ਖੁੱਲ੍ਹੇ ਰਹਿਦੇ ਹਨ ਅਤੇ ਕਈ ਕੁੱਟਮਾਰ ਦੀਆਂ ਵਾਰਦਾਤਾਂ ਹੁੰਦੀਆਂ ਹਨ।

ਇਸ ਦੇ ਨਾਲ ਦੇਰ ਰਾਤ ਨੂੰ ਕਈ ਲੁੱਟ ਦੀਆਂ ਵਾਰਦਾਤਾਂ ਵੀ ਹੋਈਆਂ ਹਨ, ਜਿਸ ਕਾਰਨ ਉਨ੍ਹਾਂ ਨੇ ਰੈਸਟੋਰੈਂਟ, ਢਾਬੇ ਅਤੇ ਆਈਸਕ੍ਰੀਮ ਸਟੋਰ 11 ਵਜੇ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਸਨ, ਜਿਸ ਤੋਂ ਬਾਅਦ ਦੁਕਾਨਦਾਰਾਂ, ਰੈਸਟੋਰੈਂਠ, ਢਾਬਿਆਂ ਅਤੇ ਆਈਸਕ੍ਰੀਮ ਸਟੋਰ ਮਾਲਕਾਂ ਨੇ ਵਿਰੋਧ ਜਤਾਇਆ ਸੀ, ਜਿਸ ਤੋਂ ਬਾਅਦ ਉਹ ਇਕੱਠੇ ਹੋ ਕੇ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਅਤੇ ਅਸ਼ੋਕ ਪਰਾਸ਼ਰ ਪੱਪੀ ਕੋਲ ਗਏ ਸਨ, ਫਿਰ ਵਿਧਾਇਕਾਂ ਨੇ ਬੀਤੇ ਦਿਨ ਪੁਲਸ ਕਮਿਸ਼ਨਰ ਨਾਲ ਮੁਲਾਕਾਤ ਕਰ ਕੇ ਰੈਸਟੋਰੈਂਟ ਅਤੇ ਢਾਬਿਆਂ ਨੂੰ ਬੰਦ ਕਰਨ ਦਾ ਸਮਾਂ ਰਾਤ 12 ਵਜੇ ਤੱਕ ਕਰਨ ਦੀ ਮੰਗ ਕੀਤੀ ਸੀ, ਜਿਸ ਨੂੰ ਪੁਲਸ ਕਮਿਸ਼ਨਰ ਨੇ ਮੰਨ ਲਿਆ।
 


author

Babita

Content Editor

Related News